www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

 

ਦਾਸਤਾਨੇ-ਬੇਚੈਨ ਸਿੰਘ

ਇੱਕ ਮਿੱਤਰ ਹੈ ਚੈਨ ਸਿੰਘ ਨਾਂਅ ਦਾ। ਮੈਂ ਉਸ ਨੂੰ ਬੇਚੈਨ ਸਿੰਘ ਕਹਿਨਾਂ ਪਰ ਮਿੱਤਰਤਾ ਦਾ ਲਿਹਾਜ ਕਰਦਿਆਂ ਮੂੰਹ 'ਤੇ ਨਹੀਂ। ਬੇਚੈਨ ਰਹਿਣਾ ਉਸ ਦੀ ਪੱਕ ਗਈ ਆਦਤ ਹੈ। ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਉਹ ਬੇਹੱਦ ਬੇਚੈਨ ਹੋਇਆ। ਮੈਂ ਸਮਝਾਇਆ ਪਈ ਮਿੱਤਰਾ ਜੇ ਅਸੀਂ ਇਨ੍ਹਾਂ ਘਟਨਾਵਾਂ 'ਤੇ ਵਿਆਕੁਲ ਹੋਣਾ ਛੱਡ ਦਈਏ ਯਕੀਨ ਕਰ ਇਹ ਘਟਨਾਵਾਂ ਆਪ ਮੁਹਾਰੇ ਰੁਕ ਜਾਣਗੀਆਂ। ਪਰ ਗੱਲ ਉਸ ਦੇ ਪੱਲੇ ਨਹੀਂ ਪਈ। ਇੱਕ ਹੋਰ ਬੇਅਦਬੀ ਹੋ ਗਈ ਉਹ ਹੋਰ ਤੜਫਿਆ। ਮੈਂ ਫੇਰ ਸਮਝਾਇਆ ਪਈ ਸੋਹਣੇ ਮਿੱਤਰ ਜੀ ਬੇਅਦਬੀ ਕਿਸੇ ਗ੍ਰੰਥ ਦੇ ਵਰਕੇ ਪਾੜਨ ਨਾਲ ਨਹੀਂ ਉਸ ਵਿੱਚ ਦਰਜ ਸਿਖਿਆਵਾਂ ਦਾ ਘਾਣ ਕਰਨ ਨਾਲ ਹੁੰਦੀ ਹੈ ਜੋ ਨਿੱਤ ਦਿਨ ਅਸੀਂ ਕਰਦੇ ਰਹਿਂਦੇ ਹਾਂ। ਪਰ ਉਸ ਦੇ ਖਾਨੇ ਇਹ ਗੱਲ ਨਾ ਪੈਣੀ ਸੀ 'ਤੇ ਨਾ ਪਈ। ਭਾਰਤ 'ਚ ਚੋਣਾਂ ਹੋਈਆਂ। ਬੀ ਜੇ ਪੀ ਜਿੱਤ ਹਾਸਲ ਕੀਤੀ। ਬੇਚੈਨ ਸਿੰਘ ਬੜਾ ਬੇਚੈਨ ਹੋਇਆ। ਪੁੱਛਣ 'ਤੇ ਕਹਿਣ ਲੱਗਾ 'ਇਹ ਹਿੰਦੁਤਵੀ ਪਾਰਟੀ ਹੈ ਧਰਮ ਨਿਰਪੱਖਤਾ ਲਈ ਖਤਰਾ ਹੈ'। ਮੈਂ ਫੇਰ ਸਮਝਾਇਆ ਪਈ ਜੇ ਖਾਲਸੇ ਦੇ ਬੋਲਬਾਲੇ ਨਾਲ ਧਰਮ ਨਿਰਪੱਖਤਾ ਨੂੰ ਕੋਈ ਢਾਅ ਨਹੀਂ ਲੱਗਦੀ ਤਾਂ ਇਸ ਨਾਲ ਵੀ ਕੋਈ ਆਫਤ ਨਹੀਂ ਆਉਣੀ। ਪਰ ਉਸ ਦੀ ਖੋਪੜੀ ਤਾਂ ਵਨ ਵੇਅ ਟਰੈਫਿਕ ਹੈ ਮੰਨਣਾ ਉਸ ਦੇ ਸੁਭਾਅ 'ਚ ਨਹੀਂ। ਮੋਦੀ ਕਸ਼ਮੀਰ 'ਚ ਧਾਰਾ 370 ਹਟਾ 'ਤੀ। ਚੈਨ ਸਿੰਘ ਦਾ ਚੈਨ ਗੁਆਚ ਗਿਆ। ਉਸ ਨੂੰ ਦੱਸਿਆ ਪਈ ਇਸ ਨਾਲ ਸਿਰਫ ਉਸ ਖਿੱਤੇ ਵਿੱਚ ਪਾਕਿਸਤਾਨੀ ਦਖ਼ਲ ਨੂੰ ਲਗਾਮ ਲੱਗਣੀ ਹੈ ਜੋ ਭਾਰਤ ਦੇ ਹਿਤ ਵਿਚ ਹੈ। ਪਰ ਜੇ ਉਸ ਨੂੰ ਚੈਨ ਆ ਜਾਂਦੀ ਤਾਂ ਮੈਂ ਉਸ ਦਾ ਨਾਂਅ ਬੇਚੈਨ ਸਿੰਘ ਕਿਉਂ ਰੱਖਦਾ। ਇਸ ਤੋਂ ਬਾਅਦ ਨਾਗਰਿਕਤਾ ਕਾਨੂੰਨ ਆਇਆ, ਤਿੰਨ ਤਲਾਕ ਬਿਲ ਆਇਆ ਸਮਝਾਉਣ ਦੇ ਬਾਵਜੂਦ ਉਸ ਦੀ ਬੇਚੈਨੀ ਵਧਦੀ ਗਈ। ਕਾਫੀ ਸਮਾਂ ਉਸ ਨਾਲ ਸੰਪਰਕ ਨਾ ਹੋ ਸਕਿਆ। ਇਸੇ ਦੌਰਾਨ ਕਿਸਾਨੀ ਬਿਲ ਆ ਗਏ। ਮੇਰਾ ਮੱਥਾ ਠਣਕਿਆ। ਗੱਲ ਉਹੀ ਹੋਈ ਜਿਸ ਦਾ ਡਰ ਸੀ। ਉਸ ਦੀ ਘਰਵਾਲੀ ਦਾ ਫੋਨ ਆਇਆ। ਕਹਿਂਦੀ ਭਾਅ ਜੀ ਇਨ੍ਹਾਂ ਨੂੰ ਆ ਕੇ ਸਮਝਾਉ। ਜਦ ਤੋਂ ਕਿਸਾਨ ਅੰਦੋਲਨ ਚੱਲਿਆ ਇਹ ਰੋਟੀ ਪਾਣੀ ਛੱਡੀ ਬੈਠੇ ਆ। ਮੈਂ ਗਿਆ। ਵਾਹ ਲੱਗਦੀ ਕੋਸ਼ਸ਼ ਕੀਤੀ ਕਿ ਉਸ ਦੇ ਪੱਲੇ ਪੈ ਜਾਏ ਕਿ ਇਹ ਨਿਰੋਲ ਕਿਸਾਨੀ ਮਸਲਾ ਨਾ ਹੋ ਕੇ ਕੁਝ ਹੋਰ ਹੀ ਬਣ ਗਿਆ ਹੈ। ਕਿਸਾਨ ਮਸਲਾ ਹੀ ਹੁੰਦਾ ਤਾਂ ਕਦੋਂ ਦਾ ਨਿਬੜ ਜਾਣਾ ਸੀ। ਪਰ ਉਸ ਦਾ ਕਹਿਣਾ ਸੀ ਕਿ ਮੁਰਗੇ ਦੀ ਇੱਕੋ ਟੰਗ ਹੈ ਦੂਜੀ ਹੈ ਹੀ ਨਹੀਂ। ਲਾਚਾਰ ਹੋ ਉਸ ਦੀ ਪਤਨੀ ਨੂੰ ਪਰਦੇ ਨਾਲ ਕਹਿ ਆਇਆ ਕਿ ਉਸ ਨੂੰ ਕਿਸੇ ਮਨੋਵਿਗਿਆਨਕ ਨੂੰ ਦਿਖਾਏ। ਇਹ ਮਾਨਸਕ ਰੋਗ ਹੈ ਜਿਸ ਨਾਲ ਚੰਗਾ ਭਲਾ ਚੈਨ ਸਿੰਘ ਵੀ ਬੇਚੈਨ ਸਿੰਘ ਬਣ ਜਾਂਦਾ ਹੈ।

ਰੱਬ (ਤਕੀਆ ਕਲਾਮ ਹੈ ਮੰਨਦਾ ਨਹੀਂ) ਭਲੀ ਕਰੇ।

ਹਰਜੀਤ ਦਿਉਲ, ਬਰੈਂਪਟਨ

ਖ਼ਬਰਨਾਮਾ #1117, ਫਰਵਰੀ 19-2021

 


ਘਰਦਿਆਂ ਨੇ ਸਰਕਾਰ ਦਾ ਪਿੱਠੂ ਕਹਿ ਮੇਰਾ ਹੁੱਕਾ ਪਾਣੀ ਬੰਦ ਕਰ ਦੇਣਾ ਹੈ

ਫੁਲਦੇ ਫੁਲਦੇ ਕਿਸਾਨ ਘੋਲ ਦਾ ਭੁਕਾਨਾਂ ਇੱਕ ਵਾਰ ਤਾਂ 26 ਜਨਵਰੀ ਨੂੰ ਬੁਰੀ ਤਰਾਂ ਫਟ ਗਿਆ ਅਤੇ ਹੁਣ ਉਸ ਨੂੰ ਪੰਚਰ ਲਾ ਮੁੜ ਫੁਲਾਉਣ ਦੀਆਂ ਕੋਸ਼ਸ਼ਾਂ ਹੋ ਰਹੀਆਂ ਹਨ। ਪਹਿਲਾਂ ਤਾਂ ਇਸ ਘੋਲ ਵਿੱਚ ਆਏ ਖੋਟ ਨੂੰ ਮੰਨਣ ਤੋਂ ਹੀ ਇਨਕਾਰ ਕੀਤਾ ਗਿਆ ਜਦਕਿ ਸੂਝਵਾਨਾਂ ਦੀ ਛੇਵੀਂ ਇੰਦਰੀ ਇਸ ਨੂੰ ਸਪਸ਼ਟ ਦੇਖ ਰਹੀ ਸੀ। ਹਰ ਕੋਈ ਇਸ ਘੋਲ ਦੀ ਹਮਾਇਤ ਦੇ ਨਾਂਅ ਇਸ ਵਿੱਚ ਵਾਧੂ ਫੂਕ ਭਰਨ ਲਈ ਸਿਰਤੋੜ ਯਤਨ ਕਰਦਾ ਨਜਰ ਆਇਆ। ਇੱਥੋਂ ਤੱਕ ਕਿ ਕਹਿੰਦੇ ਕਹਾਉਂਦੇ ਲੇਖਕ, ਕਲਾਕਾਰ, ਬੁੱਧੀਜੀਵੀ ਵਰਗ ਦੇ ਲੋਕ ਜਿਨ੍ਹਾਂ ਦਾ ਫਰਜ ਬਣਦਾ ਸੀ ਕਿ ਉਹ ਸੰਤੁਲਿਤ ਅਤੇ ਵਿਵੇਕਸ਼ੀਲ ਪਹੁੰਚ ਅਪਨਾ ਕੇ ਨਿਰਪੱਖ ਨਜ਼ਰੀਏ ਤੋਂ ਹਾਲਾਤ ਦਾ ਜ਼ਾਇਜਾ ਲੈਣਗੇ ਉਹ ਆਪਣੀ ਬੱਲੇ ਬੱਲੇ ਕਰਾਉਣ ਲਈ ਇੱਜੜਬਿਰਤੀ ਦਾ ਸ਼ਿਕਾਰ ਬਣ ਸੰਘਰਸ਼ ਦੇ ਗੁਬਾਰੇ ਨੂੰ ਵਾਧੂ ਫੁਲਾਉਂਦੇ ਨਜਰ ਆਏ। ਹਰ ਕੋਈ ਵੱਧ ਤੋਂ ਵੱਧ ਕਿਸਾਨ ਹਿਤੈਸ਼ੀ ਬਣ ਵਾਹ ਵਾਹ ਖੱਟਦਾ ਨਜਰ ਆਇਆ। ਇਸ ਸੰਘਰਸ਼ ਵਿੱਚ ਪੰਜਾਬੀਆਂ ਹੱਦੋਂ ਵੱਧ ਅਸਭਿਅਕ ਅਤੇ ਮੰਦੀ ਭਾਸ਼ਾ ਵਰਤ ਬਹਾਦਰੀ ਦੇ ਦਮਗਜੇ ਮਾਰਨ 'ਚ ਕੋਈ ਕਸਰ ਨਹੀਂ ਛੱਡੀ। ਇਹ ਕਿਸਾਨ ਆਂਦੋਲਨ ਨਾ ਹੋ ਕੇ ਦਿੱਲੀ-ਪੰਜਾਬ ਮੁਕਾਬਲਾ ਵਧੇਰੇ ਬਣਦਾ ਗਿਆ। ਕਿਸੇ ਨਹੀਂ ਸੋਚਿਆ ਕਿ ਇਹ ਆਪਹੁਦਰੀਆਂ ਸਰਕਾਰ ਦੇ ਹੱਕ ਵਿੱਚ ਵੀ ਜਾ ਸਕਦੀਆਂ ਹਨ। ਤੇ ਇਹੋ ਹੋਇਆ। ਸਰਕਾਰ ਫੈਸਲਾ ਲੈਣ ਵਿੱਚ ਦੇਰੀ ਇਸੇ ਲਈ ਕਰ ਰਹੀ ਸੀ ਕਿ ਇਸ ਆਂਦੋਲਨ ਵਿੱਚ ਕੁੱਦੇ ਭਾਂਤ ਭਾਂਤ ਦੇ ਸਰਕਾਰ ਵਿਰੋਧੀ ਅਨਸਰ ਨੰਗੇ ਹੋ ਜਾਣ ਤਾਂ ਸਰਕਾਰ ਦਾ ਕੰਮ ਆਸਾਨ ਹੋ ਜਾਵੇ। ਪਤੰਗ ਉਡਾਉਣ ਦੇ ਮਾਹਰ ਜਾਣਦੇ ਹੋਣਗੇ ਕਿ ਦੂਜੀ ਪਤੰਗ ਨੂੰ ਕੱਟਣਾ ਹੋਵੇ ਤਾਂ ਪਹਿਲਾਂ ਧਾਗੇ ਨੂੰ ਕਾਫੀ ਢਿੱਲ ਦਈਦੀ ਹੈ ਫੇਰ ਅਚਾਨਕ ਖਿਚ ਕੇ ਮੁਕਾਬਲੇਬਾਜ ਨੂੰ ਧਾਰਾਸ਼ਾਈ ਕਰੀਦਾ ਹੈ। ਪੰਜਾਬ ਦਾ 84 ਦੁਖਾਂਤ ਹੋਵੇ ਜਾਂ ਇਹ ਸੰਘਰਸ਼ ਸਰਕਾਰ ਢਿੱਲ ਦੇ ਕੇ ਵਿਰੋਧੀ ਨੂੰ ਵਧੇਰੇ ਆਪਹੁਦਰੀਆਂ ਕਰਨ ਦਾ ਮੌਕਾ ਦਿੰਦੀ ਗਈ ਅਤੇ ਨਾਸਮਝ ਇਸ ਨੂੰ ਸਰਕਾਰ ਦੀ ਕਮਜੋਰੀ ਸਮਝ ਸਾਰੀਆਂ ਹੱਦਾਂ ਟੱਪਦੇ ਗਏ। ਅਖੌਤੀ ਬੁੱਧੀਜੀਵੀਆਂ ਅਤੇ ਪੰਜਾਬੀ ਮੀਡਿਆ ਦੀ ਹੱਲਾਸ਼ੇਰੀ ਨਾਲ ਮਹੌਲ ਗਰਮ ਹੁੰਦਾ ਗਿਆ ਜਿਸ ਨਾਲ ਅਰਾਜਕ ਤੱਤ ਅਤੇ ਸ਼ਰਾਰਤੀ ਅਨਸਰ ਭੇਸ ਬਦਲ ਇਸ 'ਚ ਸ਼ਾਮਲ ਹੁੰਦੇ ਗਏ। ਨਤੀਜਾ ਸਾਮ੍ਹਣੇ ਹੈ। ਹੁਣ ਪਹਿਲ ਦਾ ਅਧਾਰ ਕਿਸਾਨ ਮੁੱਦੇ ਨਾ ਹੋ ਕੇ ਲੋਕਾਂ 'ਤੇ ਪਏ ਕੇਸਾਂ ਦਾ ਨਬੇੜਾ ਹੋਵੇਗਾ। ਗੱਡੀ ਲੀਹ ਤੋਂ ਲੱਥ ਤਿੰਨ ਮਹੀਨੇ ਪਿਛਾਂਹ ਖਿਸਕ ਗਈ ਜਾਪਦੀ ਹੈ।

ਮਿੱਤਰ ਬੱਲ ਹੁਰਾਂ ਦਾ ਫੋਨ ਆਇਆ। ਕਹਿੰਦੇ 'ਕਿਸਾਨਾਂ ਲਈ ਕੁਝ ਤਾਂ ਹੋਣਾ ਚਾਹੀਦੈ ਦੇਖੋ ਜਦ ਕਿਸਾਨਾਂ ਆਲੂ ਬੀਜੇ ਤਾਂ ਕੋਈ ਖਰੀਦਾਰ ਨਹੀਂ 'ਤੇ ਕਈਆਂ ਨੂੰ ਸਾਰਾ ਆਲੂ ਗਾਰਬੇਜ ਕਰਨਾ ਪੈ ਗਿਆ'। ਮੈਂ ਕਿਹਾ ਪਈ ਬੱਲ ਸਾਹਬ ਇਸੇ ਦਾ ਇਲਾਜ ਤਾਂ ਸਰਕਾਰ ਕਰਨ ਦਾ ਯਤਨ ਕਰ ਰਹੀ ਕਿ ਜੇਕਰ ਅਡਾਨੀ ਅੰਬਾਨੀ ਕਈ ਹਜਾਰ ਏਕੜ 'ਚ ਆਲੂ ਬਿਜਵਾ ਲੈਣਗੇ ਤਾਂ ਆਲੂ ਤਿਆਰ ਹੋਣ ਤੋਂ ਪਹਿਲਾਂ ਚਿਪਸ ਦਾ ਕਾਰਖਾਨਾ ਵੀ ਲਾ ਲੈਣਗੇ 'ਤੇ ਜੋ ਆਲੂ ਦੋ ਰੁਪਏ ਕਿਲੋ ਨਹੀਂ ਸੀ ਬਿਕ ਰਿਹਾ ਉੋਹ ਚਿਪਸ ਬਣਾ ਵੀਹ ਰੁਪਏ ਦਾ ਸੌ ਗਰਾਮ ਵੇਚ ਲੈਣਗੇ। ਕਿਸਾਨ ਨੂੰ ਤਾਂ ਆਪਣੀ ਜਮੀਨ ਦਾ ਮਿਥਿਆ ਪੈਸਾ ਮਿਲ ਹੀ ਜਾਣਾ ਹੈ। ਨਾ ਬਈ ਨਾ। ਬਲ ਸਾਹਿਬ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ। ਗਲਤੀ ਹੋ ਗਈ। ਘਰਦਿਆਂ ਨੇ ਸਰਕਾਰ ਦਾ ਪਿੱਠੂ ਕਹਿ ਮੇਰਾ ਹੁੱਕਾ ਪਾਣੀ ਬੰਦ ਕਰ ਦੇਣਾ ਹੈ। ਪਹਿਲਾਂ ਭੁਗਤ ਚੁੱਕਿਆ ਹਾਂ। ਮੈਂ ਤਾਂ ਇਸ ਅੰਨਦੋਲਨ ਦੇ ਹੱਕ ਵਿੱਚ ਕੁਝ ਲਿਖਣ ਦਾ ਯਤਨ ਕਰ ਰਿਹਾ ਹਾਂ। ਕਿਸਾਨ ਏਕਤਾ ਜਿੰਦਾਬਾਦ।

ਹਰਜੀਤ ਦਿਓਲ, ਬਰੈਂਪਟਨ

ਖ਼ਬਰਨਾਮਾ #1115, ਫਰਵਰੀ 05-2021

 


ਅਨੋਖੀ ਸਾਂਝਭਿਆਲ

- ਹਰਜੀਤ ਦਿਉਲ, ਬਰੈਂਪਟਨ

ਅਕਸਰ ਕੁਦਰਤ ਦੇ ਰਹੱਸਮਈ ਅਤੇ ਅਨੋਖੇ ਵਰਤਾਰਿਆਂ ਦਾ ਜਿਕਰ ਸੰਕੇਤਕ ਰੂਪ ਵਿੱਚ ਧਰਮ ਗ੍ਰੰਥਾਂ ਵਿੱਚ ਵੀ ਮਿਲਦਾ ਹੈ ਜਿਸ ਨੂੰ ਸਮਝਣ ਲਈ ਮਨੁੱਖ ਹਮੇਸ਼ਾ ਹੀ ਤਤਪਰ ਰਿਹਾ ਹੈ। ਤੇਜੀ ਨਾਲ ਹੋਏ ਵਿਗਿਆਨਕ ਵਿਕਾਸ ਸਦਕਾ ਅਸੀਂ ਕੁਦਰਤ ਦੇ ਇਸ ਰਹੱਸਲਈ ਸੰਸਾਰ ਅੰਦਰ ਝਾਤੀ ਮਾਰ ਬਹੁਤ ਕੁਝ ਸਮਝਣ ਵਿੱਚ ਸਫਲ ਹੋਏ ਹਾਂ। ਧਰਤੀ ਉੱਪਰ ਪਲਰਿਆ ਜੀਵਨ ਇੱਕ ਐਸੇ ਈਕੋ ਸਿਸਟਮ ਵਿੱਚ ਬੱਝਾ ਹੈ ਜਿਸ ਦਾ ਅਧਿਅਨ ਕਰ ਵਿਗਿਆਨੀ ਲਗਾਤਾਰ ਗਿਆਨ ਦੀ ਦੁਨਿਆ 'ਚ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ। ਸਾਡੇ ਆਲੇ ਦੁਆਲੇ ਅਤੀ ਸੂਖਮ ਜੀਵਾਂ ਦਾ ਬੜਾ ਅਨੋਖਾ ਅਤੇ ਦਿਲਚਸਪ ਵਿਉਪਾਰ ਚਲਦਾ ਰਹਿਂਦਾ ਹੈ ਇਹ ਸਭ ਅਣਗੌਲਿਆ ਹੀ ਰਹਿ ਜਾਂਦਾ ਹੈ ਜਦ ਤੱਕ ਸਿਰੜੀ ਵਿਗਿਆਨੀ ਆਪਣੀ ਡੂੰਘੀ ਘੋਖ ਪੜਤਾਲ ਨਾਲ ਇਸ ਦਾ ਖੁਲਾਸਾ ਸਾਡੇ ਸਾਮ੍ਹਣੇ ਨਹੀਂ ਕਰਦੇ। ਇਨ੍ਹਾਂ ਅਣਗਿਣਤ ਵਰਤਾਰਿਆਂ ਵਿੱਚੋਂ ਇੱਕ ਹੈ ਕੀੜੀਆਂ ਅਤੇ ਬਿਰਛ ਬੂਟਿਆਂ ਦੀ ਅਨੋਖੀ ਸਾਂਝ ਭਿਆਲੀ। ਸ਼ਾਇਦ ਹੀ ਅਸੀਂ ਕਦੇ ਨੀਝ ਲਾ ਕੇ ਕੀੜੀਆਂ ਦੀ ਅਸਚਰਜਨਕ ਜੀਵਨ ਪ੍ਰਣਾਲੀ ਵੱਲ ਦੇਖਿਆ ਹੋਵੇ ਪਰ ਇਨ੍ਹਾਂ ਦਾ ਕਾਰ ਵਿਹਾਰ ਮਨੁੱਖਾਂ ਨਾਲੋਂ ਘੱਟ ਸਮਾਜਕ ਨਹੀਂ। ਧਰਤੀ ਉੱਪਰ ਤਕਰੀਬਨ 12000 ਪ੍ਰਜਾਤੀ ਦੀਆਂ ਕੀੜੀਆਂ ਪਾਈਆਂ ਗਈਆਂ ਹਨ। ਇੱਕ ਕੀੜੀ ਆਪਣੇ ਵਜਨ ਨਾਲੋਂ 20 ਗੁਣਾ ਵਜਨ ਚੁੱਕ ਸਕਦੀ ਹੈ ਜਿਵੇਂ ਕਿ ਇੱਕ 200 ਪੌਂਡ ਵਜਨ ਵਾਲਾ ਮਨੁੱਖ ਇੱਕ ਛੋਟੀ ਕਾਰ ਸਿੱਰ ਉੱਪਰ ਚੁੱਕ ਲਵੇ। ਕੀੜੀਆਂ ਦਾ ਸਮਾਜ ਸਖ਼ਤ ਅਨੁਸਾਸ਼ਨ ਅਤੇ ਵਿਵਸਥਾ ਅਧੀਨ ਕੰਮ ਕਰਦਾ ਹੈ। ਸ਼ਕਤੀਸ਼ਾਲੀ ਕੈਮਰਿਆਂ ਰਾਹੀਂ ਕੀਤੀਆਂ ਖੋਜਾਂ ਦੱਸਦੀਆਂ ਹਨ ਕਿ ਬਿਰਛ ਬੂਟਿਆਂ 'ਤੇ ਬਸੇਰਾ ਕਰਨ ਵਾਲੀਆਂ ਕੀੜੀਆਂ ਦਾ ਆਪਣੇ ਸ਼ਰਣਦਾਤਾ ਬਿਰਖਾਂ ਨਾਲ ਬੜਾ ਅਦਭੁਤ ਨਾਤਾ ਹੁੰਦਾ ਹੈ।

ਕੋਸਟਾ ਰੀਕਾ ਵਿਖੇ ਇੱਕ ਤਰਾਂ੍ਹ ਦੀਆਂ ਕੀੜੀਆਂ ਆਪਣੀ ਰਿਹਾਇਸ਼ ਬਣੇ ਬਿਰਖ ਤੇ ਚੜ੍ਹਦੀ ਕਿਸੇ ਵੀ ਤਰ੍ਹਾਂ ਦੀ ਵੇਲ ਨੂੰ ਕੁਤਰ ਦਿੰਦੀਆਂ ਹਨ ਤਾਂ ਜੋ ਇਹ ਵੇਲ ਉਸ ਨੂੰ ਢਕ ਉਸ ਨੂੰ ਨੁਕਸਾਨ ਨਾ ਪਹੁੰਚਾ ਸਕੇ। ਅਫਰੀਕਾ 'ਚ ਇੱਕ ਪ੍ਰਜਾਤੀ ਦੀਆਂ ਕੀੜੀਆਂ ਆਪਣੇ ਰਿਹਾਇਸ਼ੀ ਦਰੱਖਤ ਦੇ ਪੱਤਿਆਂ ਉੱਤੇ ਦਿੱਤੇ ਤਿਤਲੀ ਦੇ ਆਂਡਿਆਂ ਨੂੰ ਖਤਮ ਕਰ ਦਿੰਦੀਆਂ ਹਨ ਕਿਉਂਕਿ ਇਨ੍ਹਾਂ ਆਂਡਿਆਂ ਵਿੱਚੋਂ ਨਿਕਲੇ ਲਾਰਵਾ ਪੱਤਿਆਂ ਨੂੰ ਚਟਮ ਕਰ ਜਾਂਦੇ ਹਨ। ਇਸੇ ਤਰਜ਼ 'ਤੇ ਇਹ ਹੋਰ ਪੱਤੇ ਖਾਣ ਵਾਲੇ ਕੀਟਾਂ ਦਾ ਵੀ ਸਫਾਇਆ ਕਰਦੀਆਂ ਰਹਿਂਦਿਆਂ ਹਨ। ਹੋਰ ਤਾ ਹੋਰ ਕੁਝ ਪ੍ਰਜਾਤੀਆਂ ਆਪਣੇ ਆਸ਼ਿਆਨੇ ਦੇ ਕੱਦ ਕਾਠ ਦੀ ਸਲਾਮਤੀ ਲਈ ਉਸ ਦੇ ਫੁੱਲਾਂ ਨੂੰ ਨਾਕਾਰਾ ਕਰ ਦਿੰਦੀਆਂ ਹਨ ਤਾਂ ਜੋ ਉਨ੍ਹਾਂ ਦੀ ਪ੍ਰਜਨਨ ਸ਼ਕਤੀ ਦਾ ਇਸਤੇਮਾਲ ਬਿਰਛ ਦੇ ਆਕਾਰ ਨੂੰ ਵਧਾਉਣ ਲਈ ਹੋ ਸਕੇ ਪਰ ਦੂਜੀ ਪ੍ਰਜਾਤੀ ਦੀਆਂ ਕੀੜੀਆਂ ਆਪਣੇ ਭਾਈਵਾਲ ਪੇੜ ਦੇ ਫੁੱਲਾਂ ਦੀ ਰਾਖੀ ਕਰ ਉਸ ਦੀ ਵੰਸ਼ ਬੇਲ ਵਧਾਉਣ 'ਚ ਸਹਾਈ ਹੁੰਦੀਆਂ ਹਨ।

ਦਰੱਖਤ ਵੀ ਕੀੜੀਆਂ ਦੀ ਇਹ ਸੇਵਾ ਮੁਫਤ ਨਹੀਂ ਲੈਂਦੇ ਬਲਕਿ ਬਦਲੇ ਵਿੱਚ ਉਨ੍ਹਾਂ ਨੂੰ ਸੁਆਦਿਸ਼ਟ ਭੋਜਨ ਉਪਲਬਧ ਕਰਾਉਂਦੇ ਹਨ। ਕੁਝ ਬਿਰਛਾਂ ਦੀਆਂ ਟਹਿਣੀਆਂ 'ਤੇ ਗਾਜਰ ਵਰਗੇ ਛੋਟੇ ਛੋਟੇੇ ਮੂੰਗਰੇ ਜਿਹੇ ਲੱਗਦੇ ਹਨ ਜੋ ਕੀੜੀਆਂ ਸ਼ੌਕ ਨਾਲ ਖਾਦੀਆਂ ਹਨ। ਕੁਝ ਦਰੱਖਤ ਗਾੜ੍ਹੇ ਤਰਲ ਪਦਾਰਥ ਦੀਆਂ ਬੂੰਦਾਂ ਛੱਡਦੇ ਹਨ ਜੋ ਇਨ੍ਹਾਂ ਜੀਵਾਂ ਦਾ ਭੋਜਨ ਬਣਦਾ ਹੈ। ਇਹ ਹੈ ਇੱਕ ਛੋਟਾ ਜਿਹਾ ਵੇਰਵਾ ਜੋ ਸਾਨੂੰ ਕੁਦਰਤੀ ਜੀਵਾਂ ਦੀ ਸਾਂਝਭਿਆਲੀ ਦਾ ਅਦਭੁਤ ਨਜਾਰਾ ਪੇਸ਼ ਕਰ ਇਸ ਦੀ ਵਿਸ਼ਾਲਤਾ ਦੇ ਦਰਸ਼ਣ ਕਰਾਉਂਦਾ ਹੈ।

-ਖ਼ਬਰਨਾਮਾ #1111, ਜਨਵਰੀ 08-2021

 


ਜਮੀਰ ਦੀ ਆਵਾਜ਼ ...!

- ਹਰਜੀਤ ਦਿਉਲ, ਬਰੈਂਪਟਨ

ਸਾਡੀ ਜਮੀਰ ਸਾਡਾ ਅਣਮੋਲ ਖ਼ਜਾਨਾ ਹੈ ਪਰ ਜੇਕਰ ਇਹ ਜਾਗਦੀ ਹੋਵੇ। ਇਸ ਨੂੰ ਆਤਮਾ ਵੀ ਕਿਹਾ ਜਾਂਦਾ ਹੈ। ਇਹ ਸੌਂ ਵੀ ਜਾਂਦੀ ਹੈ ਜਿਵੇਂ ਬਿਜਲੀ ਦੇ ਬਲਬ 'ਤੇ ਗਰਦ ਪੈਂਦੇ ਜਾਣ ਨਾਲ ਇਸ ਦੀ ਰੋਸ਼ਨੀ ਘਟਦੀ ਜਾਂਦੀ ਹੈ ਇਵੇਂ ਹੀ ਸੰਸਾਰਕ ਪਦਾਰਥਵਾਦ, ਜਮਾਤੀ ਪੱਖਪਾਤ ਜਾਂ ਧਾਰਮਕ ਕੱਟੜਤਾ ਦੀ ਧੂੜ ਨਾਲ ਸਾਡੀ ਜਮੀਰ ਵੀ ਧੁੰਦਲੀ ਪੈਂਦੀ ਜਾਂਦੀ ਹੈ। ਬਹੁਤੀ ਮੋਟੀ ਧੂੜ ਨਾਲ ਢਕ ਗਈ ਜਮੀਰ ਦਾ ਸਾਫ ਹੋਣਾ ਮੁਸ਼ਕਲ ਹੁੰਦਾ ਹੈ ਪਰ ਕਈ ਵੇਰਾਂ ਈਮਾਨਦਾਰੀ ਨਾਲ ਆਪਾ ਫਰੋਲਦਿਆਂ ਇਹ ਅਚਾਨਕ ਜਾਗ ਜਾਂਦੀ ਹੈ ਜਿਸ ਲਈ ਕਈ ਵਾਰੀ ਭਾਰੀ ਮੁੱਲ ਵੀ ਤਾਰਨਾ ਪੈਂਦਾ ਹੈ। ਫਰਾਂਸ ਵਿੱਚ ਜਨਮੇ ਮਸ਼ਹੂਰ ਆਰਟਿਸਟ ਵਿੰਸੈਟ ਵਾਨ ਗਾਗ ਦੀ ਜੀਵਨੀ 'ਤੇ ਅਧਾਰਤ ਇਰਵਿਂਗ ਸਟੋਨ ਦੁਆਰਾ ਲਿਖਿਤ ਨਾਵਲ 'ਲਸਟ ਫਾਰ ਲਾਈਫ' ਪੜ੍ਹਦਿਆਂ ਗਿਆਤ ਹੋਇਆ ਕਿ ਅਚਾਨਕ ਆਪਣੀ ਜਮੀਰ ਦੇ ਜਾਗ ਜਾਣ ਕਰਕੇ ਦੁਨਿਆਦਾਰੀ ਤੋਂ ਅਣਜਾਣ ਇਸ ਕਲਾਕਾਰ ਨੇ ਆਪਣੀ ਜਿੰਦਗੀ ਡ੍ਹਾਢੀਆਂ ਮੁਸੀਬਤਾਂ ਵਿੱਚ ਫਸਾ ਲਈ ਅਤੇ ਜਿੰਦਗੀ ਦੇ ਭਿਆਨਕ ਅੰਤ ਦਾ ਸ਼ਿਕਾਰ ਹੋਇਆ। ਫਰਾਂਸ ਵਿਖੇ 1853 ਵਿਚ ਜੰਮਿਆ ਵਿੰਸੈਟ ਵਾਨ ਗਾਗ ਬਚਪਨ  ਤੋਂ ਹੀ ਗੰਭੀਰ ਅਤੇ ਅੰਤਰਮੁਖੀ ਸ਼ਖਸੀਅਤ ਦਾ ਮਾਲਕ ਸੀ। ਮੁਢਲੀ ਪੜ੍ਹਾਈ ਉਪਰੰਤ ਉਸ ਕੁਝ ਚਿਰ ਆਰਟ ਡੀਲਰ ਦਾ ਕੰਮ ਵੀ ਕੀਤਾ। ਬਾਅਦ ਵਿੱਚ ਉਸ ਦੇ ਧਾਰਮਕ ਪ੍ਰਵਿਰਤੀ ਦੇ ਮਾਪਿਆਂ ਨੇ ਉਸ ਨੂੰ ਕ੍ਰਿਸ਼ਚੀਅਨ ਧਰਮ ਦੇ ਮਿਸ਼ਨਰੀ ਵੱਜੋਂ ਟਰੇਨਿੰਗ ਦਿਲਾ ਇੱਕ ਕੈਥੋਲਿਕ ਚਰਚ ਵਿੱਚ ਧਰਮ ਪ੍ਰਚਾਰਕ ਦੀ ਸੇਵਾ ਨਿਭਾਉਣ ਦੇ ਔਹਦੇ 'ਤੇ ਨਿਯੁਕਤ ਕਰਵਾ ਦਿੱਤਾ। ਇਹ ਚਰਚ ਬੈਲਜੀਅਮ  ਦੇ ਕਿਸੇ ਇਲਾਕੇ ਵਿੱਚ ਕੋਲਾ ਖਦਾਨਾਂ ਵਿੱਚ ਕੰਮ ਕਰਦੇ ਮਜਦੂਰਾਂ ਦੀ ਸੰਘਣੀ ਵੱਸੋਂ ਵਿਚਕਾਰ ਸਥਿਤ ਸੀ।

ਉਹ ਹਰ ਐਤਵਾਰ ਇਕੱਠੇ ਹੋਏ ਮਜਦੂਰਾਂ ਨੂੰ ਬਾਈਬਲ ਦੇ ਉਪਦੇਸ਼ ਦਿੰਦਾ ਅਤੇ ਉਨ੍ਹਾਂ ਅੰਦਰ ਧਾਰਮਕ ਬਿਰਤੀ ਬਣਾਈ ਰੱਖਣ ਦਾ ਯਤਨ ਕਰਦਾ। ਇਨ੍ਹਾਂ ਮਜਦੂਰਾਂ ਦੀ ਹਾਲਤ ਬਹੁਤ ਤਰਸਯੋਗ ਸੀ ਕਿਓਂਕਿ ਦਿਨਭਰ ਸਖ਼ਤ ਮੇਹਨਤ ਕਰ ਉਹ ਮਸਾਂ ਦੋ ਜੂਨ ਦੀ ਰੋਟੀ ਦਾ ਹੀ ਜੁਗਾੜ ਕਰ ਪਾਉਂਦੇ। ਅੱਤ ਦੀ ਗਰੀਬੀ ਭੋਗਦੇ ਝੁੱਗੀ ਝੋਂਪੜੀਆਂ 'ਚ ਰਹਿਂਦੇ ਇਨ੍ਹਾਂ ਕਿਰਤੀਆਂ ਨੂੰ ਦਵਾਈਆਂ ਭੋਜਨ ਅਤੇ ਸਾਫ ਪਾਣੀ ਦੀ ਹਮੇਸ਼ਾ ਕਮੀਂ ਰਹਿੰਦੀ। ਬੀਮਾਰ ਹੋਣ ਦੀ ਹਾਲਤ ਵਿੱਚ ਦਿਹਾੜੀ ਭੰਨ ਹੋ ਜਾਣ ਕਰਕੇ ਰੋਟੀ ਦੇ ਲਾਲੇ ਪੈ ਜਾਂਦੇ। ਇਸ ਸਭ ਨੂੰ ਦੇਖ ਸੰਵੇਦਨਸ਼ੀਲ ਵਿਂਸੈਟ ਗਾਗ ਦੁਖੀ ਹੁੰਦਾ ਪਰ ਉਹ ਥੋੜੀ ਬਹੁਤ ਮਦਦ ਤੋਂ ਬਿਨਾ ਹੋਰ ਕੁਝ ਕਰ ਵੀ ਨਹੀਂ ਸਕਦਾ ਸੀ। ਇੱਕ ਦਿਨ ਜਦ ਉਹ ਮਜਦੂਰਾਂ ਦੀਆਂ ਝੁੱਗੀਆਂ ਦਾ ਦੌਰਾ ਕਰ ਰਿਹਾ ਸੀ ਤਾ ਉਸ ਇੱਕ ਝੁੱਗੀ ਅੰਦਰ ਇੱਕ ਬੀਮਾਰ ਪਏ ਬੱਚੇ ਨੂੰ ਦੇਖਿਆ ਜਿਸ ਦੀ ਮਾਂ ਉਸ ਦੀ ਤੀਮਾਰਦਾਰੀ ਲਈ ਕੰਮ 'ਤੇ ਵੀ ਨਹੀਂ ਜਾ ਸਕੀ ਸੀ। ਵਾਨ ਗਾਗ ਉਸ ਔਰਤ ਨੂੰ ਜੇਬ 'ਚ ਪਏ ਕੁਝ ਸਿੱਕੇ ਮਦਦ ਵੱਜੋਂ ਦੇ ਦੁਖੀ ਮਨ ਨਾਲ ਆਪਣੀ ਰਿਹਾਇਸ਼ 'ਚ ਪਹੁੰਚ ਗਿਆ। ਉਹ ਲਗਾਤਾਰ ਉਸ ਸੰਕਟ ਵਿੱਚ ਘਿਰੇ ਪਰੀਵਾਰ ਬਾਰੇ ਹੀ ਸੋਚ ਰਿਹਾ ਸੀ। ਉਸ ਦਾ ਢਿੱਡ ਭਰਿਆ ਸੀ ਹੋਰ ਚੰਗਾ ਭੋਜਨ ਉਪਲਬਧ ਸੀ। ਸਜੇ ਹੋਏ ਕਮਰੇ ਵਿੱਚ ਸਾਫ ਸੁਥਰਾ ਆਰਾਮਦਾਇਕ ਬਿਸਤਰ ਸੀ। ਪਹਿਨਣ ਲਈ ਅਲਮਾਰੀ ਵਿਚ ਕਾਫੀ ਕਪੜੇ ਸਨ। ਹੋਰ ਖਰਚਿਆਂ ਲਈ ਉਸ ਨੂੰ ਯਥਾਯੋਗ ਪੈਸੇ ਮਿਲਦੇ ਸਨ। ਅਚਾਨਕ ਉਸ ਦੀ ਜਮੀਰ ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜਿਆ। ਉਸ ਨੂੰ ਲੱਗਾ ਓਹ ਹੱਦ ਦਰਜੇ ਦਾ ਕਾਇਰ ਝੂਠਾ ਅਤੇ ਮੱਕਾਰ ਹੈ। ਓਹ ਅਤਿ ਦੀ ਗਰੀਬੀ ਅਤੇ ਕਸ਼ਟਾਂ ਦਾ ਜੀਵਨ ਜੀ ਰਹੇ ਲੋਕਾਂ ਨੂੰ ਉਪਦੇਸ਼ ਦਿੰਦਾ ਹੈ ਅਤੇ ਉਨ੍ਹਾਂ ਨੂੰ ਉਸ ਈਸ਼ਵਰ 'ਚ ਆਸਥਾ ਰੱਖਣ ਲਈ ਕਹਿਂਦਾ ਹੈ ਜੋ ਸਦੀਆਂ ਤੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਿਹਾ। ਉਸ ਮਹਿਸੂਸ ਕੀਤਾ ਕਿ ਓਹ ਇੱਕ ਬੇਕਾਰ ਧਰਮ ਅਤੇ ਝੂਠੇ ਈਸ਼ਵਰ ਦਾ ਵਿਚੋਲੀਆਂ ਮਾਤਰ ਹੈ। ਮਜ਼ਦੂਰਾਂ ਨੂੰ ਤਾਂ ਉਸ ਨਾਲ ਨਫਰਤ ਕਰਨੀ ਚਾਹੀਦੀ ਹੈ ਜੋ ਉਸ ਦੀ ਇੱਜਤ ਕਰਦੇ ਹਨ। ਉਹ ਤਾਂ ਮਜਦੂਰਾਂ ਨੂੰ ਸਰਾਸਰ ਧੋਖਾ ਦੇ ਰਿਹਾ ਹੈ। ਨਹੀਂ ਮੈਂ ਇਹ ਬੇਈਮਾਨੀ ਨਹੀਂ ਕਰ ਸਕਦਾ।

ਉਹ ਉੱਠਿਆ, ਬਾਈਬਲ ਨੂੰ ਅਲਮਾਰੀ ਵਿੱਚ ਰੱਖਿਆ ਅਤੇ ਆਰਾਮਦਾਇਕ ਕਮਰਾ ਛੱਡ ਖਾਲੀ ਜੇਬ ਮਜਦੂਰਾਂ ਦੀਆਂ ਝੁੱਗੀਆਂ ਵਿਚ ਜਾ ਰਹਿਣ ਲੱਗਾ। ਲੋਕਾਂ ਨੂੰ ਉਸ ਦਾ ਇਹ ਵਤੀਰਾ ਅਜੀਬ ਲੱਗਿਆ ਪਰ ਉਹ ਉਨ੍ਹਾਂ ਨਾਲ ਹੀ ਕੋਇਲਾ ਖਦਾਨ ਵਿੱਚ ਮਜਦੂਰੀ ਕਰ ਗੁਜਾਰਾ ਕਰਨ ਲੱਗਾ। ਅੱਤ ਦੀ ਗਰੀਬੀ ਅਤੇ ਪਰੇਸ਼ਾਨੀ ਝੱਲਦਿਆਂ ਓਹ ਕੁਦਰਤ ਦੀ ਖੁਬਸੂਰਤੀ ਵੱਲ ਆਕਰਸ਼ਤ ਹੋ ਪੇਂਟਿੰਗ ਬਨਾਉਣੀਆਂ ਅਰੰਭ ਕਰ ਦਿੱਤੀਆਂ। ਉਸ ਦਾ ਛੋਟਾ ਭਰਾ ਥਿਓ ਉਸ ਦੀ ਮਾਇਕ ਮਦਦ ਕਰਦਾ ਰਹਿਂਦਾ ਸੀ ਕਿਉਂਕਿ ਉਹ ਉਸ ਦੀ ਤਰਸਯੋਗ ਮਾਨਸਿਕ ਪੀੜਾ ਸਮਝਦਾ ਸੀ। ਵਾਨ ਗਾਗ ਕਿਸੇ ਹੋਰ ਹੀ  ਮਿੱਟੀ ਦਾ ਬਣਿਆ ਸੀ ਜਿਸ ਨੂੰ ਦੁਨਿਆਦਾਰੀ ਕਦੇ ਰਾਸ ਨਹੀਂ ਆਈ। ਉਹ ਰੰਗ ਬਰੁਸ਼ ਅਤੇ ਈਜ਼ਲ ਬੋਰਡ ਲੈ ਖੇਤਾਂ ਜੰਗਲਾਂ ਵਿੱਚ ਘੁੰਮਦਾ ਪੇਂਟਿੰਗਸ ਬਣਾਉਂਦਾ ਰਿਹਾ ਪਰ ਉਨ੍ਹਾਂ ਦਾ ਕੋਈ ਮੁੱਲ ਨਾ ਪਿਆ। ਆਖੀਰ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਉਸ ਜੁਲਾਈ 1890 ਨੂੰ ਆਪਣੇ ਸਿਰ ਵਿੱਚ ਗੋਲੀ ਮਾਰ ਆਤਮਹੱਤਿਆ ਕਰ ਲਈ। ਇਹ ਇੱਕ ਬੇਹੱਦ ਸੰਵੇਦਨ ਸ਼ੀਲ ਕਲਾਕਾਰ ਦਾ ਦੁਖਦ ਅੰਤ ਸੀ ਜਿਸ ਦੀਆਂ ਪੇਂਟਿੰਗਸ ਉਸ ਦੀ ਮੌਤ ਬਾਅਦ ਹਜਾਰਾਂ ਲੱਖਾਂ ਡਾਲਰਾਂ 'ਚ ਵਿਕੀਆਂ। ਕਾਸ਼ ਉਸ ਦੀਆਂ ਤਸਵੀਰਾਂ ਦਾ ਮੁੱਲ ਉਸ ਦੇ ਜੀਂਦੇ ਜੀਅ ਪੈ ਜਾਂਦਾ ਪਰ ਸ਼ਾਇਦ ਉਸ ਦੀ ਤਕਦੀਰ 'ਚ ਅਚਾਨਕ ਜਾਗ ਗਈ ਜਮੀਰ ਦਾ ਬਹੁਤ ਵੱਡਾ ਮੁੱਲ ਤਾਰਨਾ ਹੀ ਲਿਖਿਆ ਸੀ।

-ਖ਼ਬਰਨਾਮਾ #1109, ਦਸੰਬਰ 24-2020

 


ਮਸਲਾ ਸਨਮਾਨ ਮੋੜਨ ਦਾ (ਵਿਅੰਗ)

ਸਵੇਰ ਤੋਂ ਲੱਭ ਲੱਭ ਹਲਕਾਨ ਹੋਣ ਡਿਹੈਂ ਪਰ ਕੁਝ ਵੀ ਲੱਭਿਆ ਨਹੀਂ। ਓਧਰੋਂ ਘਰਵਾਲੀ ਤਾਹਨੇ ਦੇ ਦੇ ਨੇ ਨੱਕੀਂ ਦਮ ਕਰ ਰੱਖਿਐ। ਅਖੇ ਲੋਕੀਂ ਮੈਂਨੂੰ ਤਰ੍ਹਾਂ ਤਰ੍ਹਾਂ ਦੇ ਖਿਤਾਬ ਦਈਂ ਜਾਂਦੇ। ਕੋਈ ਬੀ ਜੇ ਪੀ ਦਾ ਬੁਲਾਰਾ ਦੱਸ ਰਿਹੈ ਕੋਈ ਮੋਦੀ ਭਗਤ ਅਤੇ ਕੋਈ ਕਿਸਾਨ ਵਿਰੋਧੀ। ਕਰਾਂ ਤਾਂ ਕੀ ਕਰਾਂ।  ਬਥੇਰਾ ਸਮਝਾਇਅ ਪਈ ਇਹ ਤਾਂ ਫਰੀਡਮ ਆਫ ਸਪੀਚ ਹੈ ਮੈਂਨੂੰ ਆਪਣੀ ਰਾਇ ਕਹਿਣ ਦਾ ਅਧਿਕਾਰ ਹੈ ਜਾਂ ਨਹੀਂ। ਦਲੀਲ ਨਾਲ ਗੱਲ ਕਹਿਣ ਦੀ ਕੋਸ਼ਸ਼ ਕਰਦਾ ਹਾਂ। ਕਿਸੇ ਨੂੰ ਚੰਗਾ ਮੰਦਾ ਨਹੀਂ ਬੋਲਦਾ। ਹੋਮ ਮਨਿਸਟਰੀ ਦਾ ਸਖ਼ਤ ਆਦੇਸ਼ ਹੈ ਕਿ ਜੇ ਕੋਈ ਸਨਮਾਨ ਮੈਂਨੂੰ ਮਿਲਿਆ ਹੈ ਤਾਂ ਤੁਰੰਤ ਮੋੜ ਕੇ ਕਿਸਾਨ ਹਿਤੈਸ਼ੀ ਹੋਣ ਦਾ ਰੁਤਬਾ ਹਾਸਲ ਕਰਾਂ ਨਹੀਂ ਘਰ 'ਚ ਮੇਰਾ ਹੁੱਕਾ ਪਾਣੀ ਬੰਦ। ਲਾਹੌਲ ਵਿਲਾ ਕੂਵਤ। ਬੁਰਾ ਫਸਿਆ। ਸਨਮਾਨ ਓਹ ਵੀ ਮੈਂਨੂੰ। ਮੈਂ ਸਮਝਾਇਆ ਪਈ ਭਾਗਵਾਨੇ ਮੈਨੂੰ ਜਿੰਦਗੀ ਵਿੱਚ ਕੋਈ ਸਨਮਾਨ ਵਨਮਾਨ ਨਹੀਂ ਮਿਲਿਆ ਅਲਬੱਤਾ ਲਾਹਨਤਾਂ ਬੇਸ਼ੁਮਾਰ ਮਿਲਿਆਂ ਹਨ ਉਹ ਕਿਸੇ ਲੈਣੀਆਂ ਨਹੀਂ। ਹੁਣ ਲੱਭ ਤਾਂ ਰਿਹੈਂ ਕਿ ਸ਼ਾਇਦ ਕੋਈ ਭੁੱਲਿਆ ਵਿਸਰਿਆ ਸਨਮਾਨ ਮਿਲ ਹੀ ਜਾਵੇ ਪਰ ਐਨੀ ਕਿਸਮਤ ਕਿੱਥੇ। ਲੋਕੀਂ ਧੜਾ ਧੜ ਸਨਮਾਨ ਮੋੜੀਂ ਜਾ ਰਹੇ ਹਨ। ਕਿੰਨੇ ਖੁਸ਼ਕਿਸਮਤ ਹਨ। ਦੋਵਾਂ ਹੱਥਾਂ 'ਚ ਲੱਡੂ। ਜਦੋਂ ਕਿਤੇ ਸਨਮਾਨ ਮਿਲਿਆ ਹੋਊ ਓਦੋਂ ਮਸ਼ਹੂਰੀ 'ਤੇ ਹੁਣ ਮੋੜਨ ਵੇਲੇ ਦੋਹਰੀ ਮਸ਼ਹੂਰੀ ਕਿਓਂਕਿ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਕਿ ਜਨਾਬ ਨੂੰ ਸਨਮਾਨ ਮਿਲਿਆ ਸੀ। ਘਰਵਾਲੀ ਨੂੰ ਕਿਹਾ ਪਈ ਕਹੇਂ ਤਾਂ ਦਿੱਲੀ ਜਾ ਧਰਨੇ 'ਚ ਹਾਜਰੀ ਲੁਆ ਆਵਾਂ ਜਿਵੇਂ ਕਿ ਸਾਰੇ ਗਾਇਕ ਕਲਾਕਾਰ ਅਤੇ ਹੋਰ ਬਥੇਰੇ ਲੋਕ ਕਰਦੇ ਪਏ ਨੇ ਤਾਂ ਉਹ ਖਿਝ ਕੇ ਬੋਲੀ " ਨਾ ਗਾਉਣਾ ਆਉਂਦਾ ਨਾ ਬੋਲਣਾ ਓਥੇ ਜਾ ਕੀ ਕੱਦੂ 'ਚ ਤੀਰ ਮਾਰ ਆਓਗੇ। ਓਥੇ ਧਾਨੂੰ ਮਿੱਟੀ ਦੇ ਮਾਧੋ ਨੂੰ ਕਿਸ ਪੁੱਛਣਾ। ਬੈਠੇ ਰਹੋ ਚੁੱਪ ਕਰਕੇ ਹੋਰ ਪੰਜ ਸੱਤ ਹਜਾਰ ਡਾਲਰ ਰੋੜ੍ਹ ਆਓਗੇ। ਹਜਾਰ ਵਾਰੀ ਕਿਹੈ ਪਈ ਜਿੱਧਰ ਦੀ ਹਵਾ ਵਗ ਰਹੀ ਹੋਵੇ ਓਧਰ ਦਾ ਰੁਖ ਕਰ ਲਿਆ ਕਰੋ ਜਿਵੇਂ ਕਿ ਸਾਰੇ ਪਏ ਕਰਦੇ ਨੇ। ਪਰ ਨਹੀਂ ਬਹੁਤੇ ਸੱਤਵਾਦੀ ਹਰੀਸ਼ਚੰਦਰ ਬਨਣ ਦੀ ਕਰਦੇ ਹੋ ਹੁਣ ਭੁਗਤੋ ਕਿਸੇ ਮੂੰਹ ਨਹੀਂ ਲਾਉਣਾ।" ਬੜਾ ਹਤਾਸ਼ ਹੋਇਆ ਅਤੇ ਆਖਰ ਸ਼ਾਮ ਨੂੰ ਜਿਵੇਂ ਕਿ ਹਮੇਸ਼ਾ ਹੁੰਦਾ ਹੈ ਸੋਮਰਸ ਦਾ ਸਹਾਰਾ ਲੈ ਗਮ ਗਲਤ ਕਰਨ ਦਾ ਉਪਰਾਲਾ ਕਰਨ ਲੱਗਾ। ਇੱਕ ਗਜ਼ਲ ਸੁਰਤ 'ਚ ਤੈਰਨ ਲੱਗੀ "ਨਾ ਕਿਸੀ ਕੀ ਆਂਖ ਕਾ ਨੂਰ ਹੂੰ ਨਾ ਕਿਸੀ ਕੇ ਦਿਲ ਕਾ ਕਰਾਰ ਹੂੰ" ਅੱਗੇ ਕਿਓਂਕਿ ਆਉਂਦਾ ਨਹੀਂ ਸੋ ਜੋੜ ਲਿਆ " ਜੋ ਵਕਤ ਕੇ ਹਾਥੋਂ ਉਜੜ ਗਯਾ ਵੋ ਗੁੰਚਾਏ ਬਹਾਰ ਹੂੰ" ਵਗੈਰਹ ਵਗੈਰਹ ਵਗੈਰਹ!

- ਹਰਜੀਤ ਦਿਓਲ, ਬਰੈਂਪਟਨ

 


ਮਨੁੱਖੀ ਖੁਰਾ ਤਲਾਸ਼ਦਿਆਂ

- ਹਰਜੀਤ ਦਿਓਲ, ਬਰੈਂਪਟਨ

ਜਨਮ ਲੈਂਣ ਉਪਰੰਤ ਹੋਸ਼ ਸੰਭਾਲਦਿਆਂ ਹੀ ਇਨਸਾਨੀ ਦਿਮਾਗ ਦਾ ਅਣਗਿਣਤ ਜਿਗਿਆਸਾਵਾਂ ਨਾਲ ਟਾਕਰਾ ਹੋਣਾ ਸੁਭਾਵਕ ਹੀ ਹੈ ਕਿਓਂਕਿ ਇਹੀ ਵਰਤਾਰਾ ਸਾਨੂੰ ਜਾਨਵਰਾਂ ਦੀ ਦੁਨਿਆਂ ਤੋਂ ਨਿਖੇੜਦਾ ਹੈ। ਵਨਸਪਤੀ ਅਤੇ ਜੀਵਜੰਤੂ ਵੀ ਇਸ ਧਰਤੀ ਉੱਪਰ ਪਲਰੇ ਜੀਵਨ ਦਾ ਇੱਕ ਹਿੱਸਾ ਹਨ ਪਰ ਕੁਦਰਤ ਨੇ ਮਨੁੱਖੀ ਦਿਮਾਗ ਨੂੰ ਬੁੱਧੀਮਾਨੀ ਦਾ ਇੱਕ ਨਿਵੇਕਲਾ ਤੋਹਫਾ ਬਖ਼ਸ਼ਿਆ ਹੈ ਜਿਸ ਰਾਹੀਂ ਉਸ ਨੇ ਗਿਆਨ ਵਿਗਿਆਨ ਦੀਆਂ ਅਨੰਤ ਹੱਦਾਂ ਪਾਰ ਕਰਦੇ ਹੋਏ ਆਪਣੀ ਜੀਵਨ ਸ਼ੈਲੀ 'ਚ ਅਸਚਰਜਨਕ ਤਬਦੀਲੀਆਂ ਲਿਆਂਦੀਆਂ। 'ਕਿੱਥੋਂ ਆਇਆ ਇਹ ਜਗਤ ਪਸਾਰਾ' ਵਰਗੀ ਗੁੰਝਲਦਾਰ ਬੁਝਾਰਤ ਨੇ ਇਸ ਦੇ ਦਿਮਾਗ ਨੂੰ ਹਲੂਣਿਆ ਤਾਂ ਇਸ ਪ੍ਰਜਾਤੀ ਨੇ ਇਸਦਾ ਉੱਤਰ ਤਲਾਸ਼ਣ ਲਈ ਕਮਰ ਕਸ ਲਈ। ਅੱਜ ਤੱਕ ਦੇ ਵਿਗਿਆਨਕ ਵਿਕਾਸ ਨੇ ਸਿੱਧ ਕੀਤਾ ਹੈ ਕਿ ਮਨੁੱਖੀ ਸਮਰੱਥਾ ਦਾ ਕੋਈ ਅੰਤ ਨਹੀਂ। ਤਸਵੀਰ ਦਾ ਇੱਕ ਦੂਜਾ ਪਾਸਾ ਵੀ ਹੈ ਤੇ ਓਹ ਹੈ ਮਨੁੱਖ ਦਾ ਰੱਬੀ ਉਲਝਣਾ ਵਿੱਚ ਫਸਣਾ ਜਿਸ ਨੇ ਵੱਖ ਵੱਖ ਧਰਮਾਂ ਨੂੰ ਜਨਮ ਦੇ ਕੇ ਮਨੁੱਖਤਾ ਨੂੰ ਕਾਲਪਨਕ ਗੈਬੀ ਸ਼ਕਤੀਆਂ ਦੇ ਭਰਮ ਜਾਲ ਵਿੱਚ ਫਸਾਈ ਰੱਖਿਆ। ਇਹ ਵਰਤਾਰਾ ਕਿਸੇ ਨਾ ਕਿਸੇ ਰੂਪ 'ਚ ਅੱਜ ਵੀ ਦੇਖਿਆ ਜਾ ਸਕਦਾ ਹੈ। ਖੈਰ ਆਪਾਂ ਗੱਲ ਕਰਨੀ ਹੈ ਆਪਣੀ ਹੋਂਦ ਦੇ ਮੁੱਢ ਤਲਾਸ਼ਣ ਦੀ ਜਿਸ ਖੇਤਰ ਵਿੱਚ ਸਿਰੜੀ ਵਿਗਿਆਨਕਾਂ ਸ਼ਲਾਘਾਯੋਗ ਕੰਮ ਕਰਕੇ ਸਾਡੀਆਂ ਬੇਅੰਤ ਜਿਗਿਆਸਾਵਾਂ ਦਾ ਸਮਾਧਾਨ ਹੀ ਨਹੀਂ ਕੀਤਾ ਸਗੋਂ ਸਾਨੂੰ ਰੱਬ ਅਤੇ ਧਰਮਾਂ ਦੇ ਮਕੜਜਾਲ ਵਿੱਚੋਂ ਬਾਹਰ ਨਿਕਲਣ ਦਾ ਰਾਹ ਵੀ ਦਿਖਾਇਆ।

ਲੰਮੇ ਸਮੇਂ ਤੋਂ ਵਿਗਿਆਨਕ ਇਸ ਧਰਤੀ 'ਤੇ ਪੱਲਰੇ ਜੀਵਨ ਦਾ ਇਤਿਹਾਸ ਜਾਨਣ ਲਈ ਜੀ ਜਾਨ ਨਾਲ ਜੁਟੇ ਹਨ ਅਤੇ ਇਸ ਖੇਤਰ ਵਿੱਚ ਵਿਗਿਆਨਕ ਚਾਰਲਸ ਡਾਰਵਿਨ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਸਮਰਪਿਤ ਕਰ ਹੈਰਾਨੀ ਜਨਕ ਤੱਥ 'ਜੀਵ ਵਿਕਾਸ ਦਾ ਸਿੱਧਾਂਤ' (ਥਿਊਰੀ ਆਫ ਇਵੋਲਿਊਸ਼ਨ) ਪੇਸ਼ ਕੀਤਾ ਜਿਸ ਤੋਂ ਸੇਧ ਲੈ ਪੁਰਾਤੱਤ ਵਿਗਿਆਨੀ ਲਗਾਤਾਰ ਨਵੀਂਆਂ ਜਾਣਕਾਰੀਆਂ ਨਸ਼ਰ ਕਰ ਰਹੇ ਹਨ। ਕੁਝ ਸਮਾਂ ਹੋਇਆ ਜਦ ਇਸੇ ਖੋਜ ਕੜੀ ਵਿੱਚ ਹੋਰ ਵਾਧਾ ਕਰਦਿਆਂ ਪੁਰਾਤੱਤ ਵਿਗਿਆਨੀਆਂ ਦੱਖਣੀ ਅਫਰੀਕਾ ਵਿੱਚ ਇੱਕ ਐਸੀ ਫਾਸਿਲ (ਜਮੀਦੋਜ਼  ਸੁਰੱਖਿਅਤ ਰਹਿ ਗਏ ਜੀਵਾਸ਼ੇਸ਼) ਸਾਈਟ ਲੱਭਣ ਵਿੱਚ ਕਾਮਯਾਬੀ ਹਾਸਲ ਕੀਤੀ ਜਿੱਥੇ ਉਨ੍ਹਾਂ ਨੂੰ ਦੋ ਮਿਲਿਅਨ ਸਾਲ ਪੁਰਾਣੀ ਆਦਮ ਮਨੁੱਖੀ ਖੋਪੜੀ ਹਾਸਲ ਹੋਈ। ਜੀਵ ਵਿਕਾਸ ਦੀਆਂ ਲੜੀਆਂ ਵਿੱਚ ਬਨ ਮਾਨਸ (ਗੋਰਿੱਲਾ) ਨੂੰ ਸਾਡਾ ਆਦਿ ਪੂਰਵਜ ਹੋਣ ਦਾ ਰੁਤਬਾ ਹਾਸਲ ਹੋਇਆ ਹੈ।

ਸਾਢੇ ਚਾਰ ਕੁ ਬਿਲਿਅਨ ਸਾਲ ਪਹਿਲਾਂ ਜਨਮੀ ਇਸ ਧਰਤੀ ਉੱਤੇ ਲਗਭਗ ਚਾਰ ਕੁ ਬਿਲਿਅਨ ਸਾਲ ਪਹਿਲਾਂ ਸਿੰਗਲ ਸੈਲ ਬੈਕਟੀਰਿਆ ਦੇ ਰੂਪ ਵਿੱਚ ਜੀਵਨ ਅਰੰਭ ਹੋਇਆ ਜੋ ਕਈ ਮਿਲਿਅਨ ਸਾਲਾਂ ਦਾ ਪੰਧ ਮੁਕਾਉਂਦਾ ਹੋਇਆ ਭਾਂਤ ਭਾਂਤ ਦੇ ਜੀਵ ਅਤੇ ਵਨਸਪਤੀਆਂ ਦਾ ਰੂਪ ਧਾਰਦਾ ਗਿਆ। ਇਹ ਰੂਪ ਬਦਲਨਾ ਕੀ ਹੋਇਆ? ਇਸ ਪਿੱਛੇ ਡਾਰਵਿਨ ਨੇ ਜੋ ਸਿੱਧਾਂਤ ਪੇਸ਼ ਕੀਤੇ ਹਨ ਅਗਲੇਰੇ ਵਿਗਿਆਨੀਆਂ ਉਸ ਤੇ ਸਹਿਮਤੀ ਦੀ ਮੁਹਰ ਲਾਈ ਹੈ।

ਪਹਿਲੇ ਸਿੱਧਾਂਤ ਅਨੁਸਾਰ ' ਨਾ ਹੀ ਸਭ ਤੋਂ ਤਾਕਤਵਰ ਅਤੇ ਨਾ ਹੀ ਸਭ ਤੋਂ ਬੁੱਧੀਮਾਨ ਜੀਵ ਆਪਣੀ ਹੋਂਦ ਕਾਇਮ ਰੱਖਣ ਵਿੱਚ ਸਫਲ ਹੁੰਦੇ ਹਨ ਬਲਕਿ ਵਾਤਾਵਰਣ ਦੀ ਤਬਦੀਲੀ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ ਦੇ ਯੋਗ ਜੀਵ ਹੀ ਆਪਣੀ ਹੋਂਦ ਬਚਾ ਪਾਉਂਦੇ ਹਨ।' ਧਰਤੀ ਨੇ ਕਈ ਹਿਮਯੁਗ ਹੰਢਾਏ ਅਨੇਕਾਂ ਜਵਾਲਾਮੁਖੀਆਂ ਦੀ ਤਪਿਸ਼ ਝੇਲੀ, ਭੁਚਾਲਾਂ ਅਤੇ ਸੁਨਾਮੀਆਂ ਦਾ ਟਾਕਰਾ ਕਰਦੇ ਹੋਏ ਇਹ ਲਗਾਤਾਰ ਆਪਣੀ ਧੁਰੀ 'ਤੇ ਘੁੰਮਦੀ ਰਹੀ ਅਤੇ ਇਸ ਉੱਪਰ ਪਨਪ ਰਹੇ ਜੀਵ ਜੰਤੂ ਵੀ ਇਨ੍ਹਾਂ ਬਦਲਦੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਦੇ ਰਹੇ ਅਥਵਾ ਕਾਲ ਦੇ ਗਰਭ 'ਚ ਸਮਾ ਗਏ। ਆਪਣੀ ਹੋਂਦ ਬਚਾਉਣ ਦੀ ਪਰੀਖਿਆ ਪਾਸ ਕਰਨ ਉਪਰੰਤ ਦੂਜਾ ਸਿੱਧਾਂਤ ਲਾਗੂ ਹੁੰਦਾ ਹੈ 'ਸਰਵਾਈਵਲ ਆਫ ਫਿਟੈਸਟ'। ਕੁਦਰਤੀ ਆਫਤਾਂ ਨਾਲ ਨਜਿੱਠਣ ਉਪਰੰਤ ਇਨ੍ਹਾਂ ਦਾ ਆਪਸੀ ਮੁਕਾਬਲੇ ਦਾ ਘੋਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਮਨੁੱਖ ਦੇ ਵਿਕਸਤ ਹੋ ਰਹੇ ਦਿਮਾਗ ਨੇ ਉਸ ਦਾ ਸਾਥ ਦਿੱਤਾ ਅਤੇ ਓਹ ਧਰਤੀ 'ਤੇ ਵਿਚਰ ਰਹੇ ਸਾਰੇ ਜੀਵਾਂ ਦਾ ਸਰਤਾਜ ਬਣ ਬੈਠਾ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਸ਼ਿਕਾਰ ਅਤੇ ਵਨਸਪਤੀਆਂ ਦਾ ਸੇਵਨ ਕਰਨ ਵਾਲੀ ਜੀਵ ਲੜੀ ਦੀ ਇਹ ਪ੍ਰਜਾਤੀ (ਹੰਟਰ ਗੈਦਰਰ) 130000 ਤੋਂ 10000 ਸਾਲ ਪਹਿਲਾਂ ਤੱਕ ਅਫਰੀਕਾ ਤੋਂ ਪਰਵਾਸ ਕਰ ਸਾਰੀ ਧਰਤੀ 'ਤੇ ਫੈਲਦੀ ਗਈ। ਪੁਰਾਤੱਤ ਮਾਹਰ ਇਸ ਵਿਕਸਤ ਹੋ ਰਹੀ ਪ੍ਰਜਾਤੀ ਨੂੰ ਹੋਮੋ ਸੇਪੀਅਨ ਕਹਿਂਦੇ ਹਨ ਜੋ ਮਨੁੱਖ ਦੇ ਨੇੜਲੇ ਪੂਰਵਜ ਬਣ ਜਾਂਦੇ ਹਨ। ਅੰਤਮ ਹਿਮ ਯੁਗ ਸਮਾਪਤ ਹੋਣ ਕੰਢੇ ਇਸ ਪ੍ਰਜਾਤੀ ਨੇ ਧਰਤੀ ਉੱਪਰ ਆਪਣਾ ਅਮਰਾ ਫੈਲਾ ਕਾਇਮ ਕਰਨਾ ਅਰੰਭ ਕਰ ਲਿਆ।

ਇਹ ਲੋਕ ਪੱਥਰਾਂ ਦਾ ਇਸਤੇਮਾਲ ਆਪਣੇ ਔਜਾਰਾਂ ਅਤੇ ਹਥਿਆਰਾਂ ਲਈ ਕਰਨ ਲੱਗੇ ਸਨ ਅਤੇ ਖੋਜਾਂ ਦੱਸਦੀਆਂ ਹਨ ਕਿ ਇਹ ਚੱਟਾਨਾਂ ਉੱਪਰ ਚਿੱਤਰਕਾਰੀ ਦਾ ਸ਼ੌਕ ਵੀ ਰੱਖਦੇ ਸਨ। ਇਨ੍ਹਾਂ ਦੀਆਂ ਗੁਫਾਂਵਾਂ ਵਿੱਚ ਕੀਤੀਆਂ ਚਿੱਤਰਕਾਰੀਆਂ ਨਾਲ ਉਸ ਸਮੇਂ ਦੇ ਜਾਨਵਰ ਅਤੇ ਉਨ੍ਹਾਂ ਦੀਆਂ ਸ਼ਿਕਾਰ ਵਿਧੀਆਂ ਦਾ ਪਤਾ ਲੱਗਦਾ ਹੈ। ਛੇਤੀ ਹੀ ਆਪਣੇ ਵਿਕਸਤ ਹੋ ਰਹੇ ਦਿਮਾਗ ਸਦਕਾ ਧਰਤੀ ਦੇ ਇਨ੍ਹਾਂ ਆਦਿਵਾਸੀਆਂ ਖੇਤੀ ਕਰਨਾ ਵੀ ਸਿੱਖ ਲਿਆ ਅਤੇ ਘੁਮੰਤੂ ਜੀਵਨ ਛੱਡ ਇੱਕ ਜਗਾਹ ਸਮੂਹ ਬਣਾ ਰਹਿਣ ਲੱਗੇ। ਇਹ ਹੁਣ ਗੁਫਾਵਾਂ ਦੀ ਥਾਂ ਪੱਥਰਾਂ ਦੇ ਘਰ ਬਣਾਉਣ ਲੱਗੇ ਅਤੇ ਕਈ ਤਰ੍ਹਾਂ ਦੇ ਜਾਨਵਰਾਂ ਨੂੰ ਪਾਲਤੂ ਬਣਾਉਣਾ ਵੀ ਅਰੰਭ ਹੋ ਗਿਆ।

ਅੱਗ ਅਤੇ ਪਹੀਏ ਦੀ ਖੋਜ ਹੋਣ ਬਾਅਦ ਧਰਤੀ ਦਾ ਇਹ ਬੁੱਧੀਮਾਨ ਪ੍ਰਾਣੀ ਤੇਜੀ ਨਾਲ ਤਰੱਕੀ ਦੀਆਂ ਪੌੜੀਆ ਚੜ੍ਹਦਾ ਹੋਇਆ ਕੁਝ ਕੁ ਹਜਾਰ ਸਾਲਾਂ ਵਿੱਚ ਸਾਡੇ ਨਾਲ ਆ ਰਲਿਆ। ਕਿਸੇ ਜੱਥੇਦਾਰ ਦੇ ਇਹ ਕਹਿਣ ਤੇ ਕਿ ਅਸੀਂ ਲਵ ਕੁਸ਼ ਦੇ ਵੰਸ਼ਜ ਹਾਂ ਤਾਂ ਇਸ ਦਾ ਬੜਾ ਬੁਰਾ ਮਨਾਇਆ ਗਿਆ ਸੀ ਪਰ ਪੰਜਾਹ ਕੁ ਹਜਾਰ ਸਾਲ ਹੋਰ ਪਿਛਾਂਹ ਵੱਲ ਝਾਤੀ ਮਾਰਦਿਆਂ ਬਨ ਮਾਨਸ ਨੂੰ ਸਾਡਾ ਪੂਰਵਜ ਮੰਨਣ ਵਿੱਚ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।

- ਖ਼ਬਰਨਾਮਾ #1107, ਦਸੰਬਰ 11-2020


ਸਰਾਪੀਆਂ ਰੂਹਾਂ

ਭਾਰਤ ਦਾ ਸਾਰਿਆਂ ਨਾਲੋਂ ਖੁਸ਼ਹਾਲ ਸੂਬਾ ਪੰਜਾਬ। ਬਹੁਤਾ ਸਮਾਂ ਪੰਜਾਬੋਂ ਬਾਹਰ ਰਹਿਣ ਕਰਕੇ ਜਦ ਵੀ ਪੰਜਾਬ ਆਉਣ ਦਾ ਸਬਬ ਬਣਦਾ ਸਰਹੱਦ ਟੱਪਦਿਆਂ ਹੀ ਸਭ ਕੁਝ ਜਿਵੇਂ ਆਪਣਾ ਆਪਣਾ ਲੱਗਣ ਲਗਦਾ। ਹਵਾਂਵਾਂ 'ਚ ਪੰਜਾਬੀਅਤ ਦੀ ਮਹਿਕ ਆਉਣ ਲੱਗਦੀ। ਪੰਜਾਬੀ ਹੋਣ 'ਤੇ ਮਾਣ ਜਿਹਾ ਹੁੰਦਾ। ਇਹ ਇੱਕ ਅਜਿਹਾ ਸਭਿਆਚਾਰਕ ਨਿੱਘ ਹੁੰਦਾ ਜਿਸ 'ਚ ਹਿੰਦੂ ਸਿੱਖ ਬਾਮ੍ਹਣ ਬਾਣੀਆਂ ਜਿਹੇ ਲਫਜ਼ਾਂ ਲਈ ਕੋਈ ਥਾਂ ਨਾ ਹੁੰਦੀ। ਪਰ ਇਹ ਤਾਂ ਪਦਾਰਥਵਾਦੀ ਅਨ੍ਹੀਂ ਦੌੜ ਤੋਂ ਪਹਿਲਾਂ ਦੀਆਂ ਗੱਲਾਂ ਨੇ ਜਦ ਆਪੋਧਾਪ ਦੀ ਹਨੇਰੀ ਨੇ ਪੰਜਾਬੀ ਫਿਤਰਤ ਨੂੰ ਗ੍ਰਹਿਣ ਨਹੀਂ ਸੀ ਲਾਇਆ। ਫੇਰ ਪਤਾ ਨਹੀਂ ਕੀ ਹੋਇਆ ਕਿ ਹੌਲੀ ਹੌਲੀ ਹਵਾਂਵਾਂ 'ਚ ਕੋਈ ਅਦਿੱਖ ਜਿਹਾ ਤਣਾਓ ਘੁਲਣ ਲੱਗਾ। ਧਰਮਾਂ ਨੂੰ ਭਲਾ ਕੀ ਅਤੇ ਕਿਸ ਤੋਂ ਖਤਰਾ ਹੋ ਸਕਦਾ ਸੀ ਪਰ ਸੁਣਿਆ ਤਾਂ ਇਹੀ ਜਾ ਰਿਹਾ ਸੀ। ਤਿਓਹਾਰ ਵੰਡੇ ਗਏ। ਦੀਵਾਲੀ ਬੰਦੀ ਛੋੜ ਦਿਵਸ ਬਣ ਗਈ। ਬੋਲੀ ਧਰਮ ਦੀ ਰਖੈਲ ਬਣ ਗਈ। ਕਿੱਥੋਂ ਆ ਗਏ ਇਹ ਨਫਰਤ ਦੇ ਸੌਦਾਗਰ? ਕੌਣ ਸਨ ਇਹ ਵੰਡੀਆਂ ਪਵਾਉਣ ਵਾਲੇ? ਇਹ ਬੇਚੈਨ ਆਤਮਾਵਾਂ ਦਾ ਹੜ੍ਹ ਕਿਸ ਪਾਸਿਓਂ ਚੜ੍ਹ ਆਇਆ। ਅਖੇ ਹਕੂਮਤਾਂ ਸਾਡੇ ਨਾਲ ਧੱਕਾ ਪਈਆਂ ਕਰਦੀਆਂ ਹਨ। ਸਾਨੂੰ ਜਰਾਇਮਪੇਸ਼ਾ ਕਿਹਾ ਗਿਐ। ਹਿੰਸਾ ਨੂੰ ਹੱਲਾ ਸ਼ੇਰੀ ਮਿਲਣ ਲੱਗੀ। ਨਹਿਰੂ 'ਤੇ ਦੋਸ਼ ਲੱਗਣ ਲੱਗੇ। ਇੰਦਰਾ ਨੂੰ ਭੰਡਿਆ ਜਾਣ ਲੱਗਾ। ਅੰਤਰਰਾਸ਼ਟਰੀ ਪੱਧਰ 'ਤੇ ਇੱਕ ਸੂਝਵਾਨ ਸਿੱਖ ਦੀ ਛਵੀ ਬਨਾਉਣ ਵਾਲੇ ਮਨਮੋਹਨ ਸਿੰਘ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਮੋਦੀ ਹੁਰਾਂ ਦੀ ਤਾਂ ਗੱਲ ਹੀ ਛੱਡੋ। ਸਿੱਖ ਮੁਖ ਮੰਤਰੀ ਹੋਣ ਜਾਂ ਭਾਰਤ ਦੀ ਸਰਕਾਰ ਵਿੱਚ ਉੱਚ ਔਹਦਿਆਂ 'ਤੇ ਬੈਠੇ ਸਿੱਖ ਸਭ ਹਕੂਮਤ ਦੇ ਚਮਚੇ ਬਣ ਗਏ। ਕਾਲੀ ਦੀਵਾਲੀ, ਕਾਲਾ ਆਜਾਦੀ ਦਿਵਸ ਅਤੇ ਕਾਲੇ ਕਾਨੂੰਨ। ਸਭ ਪਾਸੇ ਇਨ੍ਹਾਂ ਨੂੰ ਕਾਲਾ ਹੀ ਕਾਲਾ ਨਜਰ ਆਉਣ ਲੱਗਾ। ਅਰਾਜਕਤਾ ਹਾਏ ਤੌਬਾ ਅਤੇ ਮਰਜਾਂਗੇ ਮਾਰ ਦਿਆਂਗੇ ਦਾ ਮਾਹੌਲ ਸਿਰਜਿਆ ਜਾਣ ਲੱਗਾ। ਨਗਰਕੀਰਤਨ 'ਚ ਲਿਖਿਆ ਦਿਸਣ ਲੱਗਾ 'ਆਓ ਜਿਨ੍ਹਾਂ ਨੱਚਣਾ ਖੰਡੇ ਦੀ ਧਾਰ 'ਤੇ'। ਹੁਣ ਰੈਫਰੈਂਡਮ 2020 ਦਾ ਮੁੱਦਾ ਬਣ ਰਿਹੈ 'ਤਿਰੰਗੇ ਨਾਲ ਕਿ ਖੰਡੇ ਨਾਲ'। ਕੌਮ ਨੂੰ ਕਿਸ ਪਾਸੇ ਲੈ ਜਾਣਗੀਆਂ ਇਹ ਸਰਾਪੀਆਂ ਰੂਹਾਂ। ਕੀ ਕਦੀ ਇਨ੍ਹਾਂ ਤੋਂ ਨਿਜਾਤ ਮਿਲ ਸਕੇਗੀ ਸੋਹਣੇ ਪੰਜਾਬ ਨੂੰ? ਕੀ ਮੁੜ ਪਹਿਲਾਂ ਵਾਲਾ ਪੰਜਾਬ ਦੇਖ ਸਕਾਂਗੇ ਅਸੀਂ? ਅਣਗਿਣਤ ਸਵਾਲ ਹਨ ਜਿਨ੍ਹਾਂ ਦਾ ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀਂ। ਰੱਬ ਮੇਹਰ ਕਰੇ।

ਹਰਜੀਤ ਦਿਓਲ, ਬਰੈਂਪਟਨ  

 


ਬੇਲਗਾਮ 'ਧਰਮ ਯੁੱਧ ਮੋਰਚੇ' ਦਾ ਹਸ਼ਰ ਅਸਾਂ ਦੇਖ ਚੁੱਕੇ ਹਾਂ

ਉਂਝ ਤਾਂ ਪੰਜਾਬ ਵਿੱਚ ਲਗਭਗ ਹਰ ਸਮੇਂ ਕੋਈ ਨਾ ਕੋਈ ਮੁੱਦਾ ਭਖਿਆ ਹੀ ਰਹਿੰਦਾ ਹੈ ਚਾਹੇ ਓਹ ਬੇਅਦਬੀ ਨਾਲ ਸੰਬੰਧਤ ਹੋਵੇ ਜਾਂ ਕੇਂਦਰ ਸਰਕਾਰ ਦੁਆਰਾ ਬਣਾਏ ਕਿਸੇ ਕਾਨੂੰਨ ਬਾਰੇ ਹੋਵੇ। ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਪਹਿਲੇ ਤਿੰਨ ਬਿਲਾਂ ਦਾ ਵੀ ਵਿਰੋਧ ਹੋਇਆ ਸੀ ਪਰ ਇਸ ਬਾਰ ਖੇਤੀ ਬਿਲਾਂ ਦਾ ਰੇੜਕਾ ਕੁਝ ਜਿਆਦਾ ਹੀ ਤੂਲ ਫੜ ਗਿਆ ਹੈ। ਇਸ ਬਿਲ ਬਾਰੇ ਕੁਝ ਮਾਹਿਰਾਂ ਦੇ ਵਿਚਾਰ ਵੱਖੋ ਵੱਖ ਹਨ ਪਰ ਇਸ ਬਿਲ ਦੇ ਵਿਰੋਧ ਦੀ ਹਨੇਰੀ ਦੇ ਝੁੱਲਣ ਨਾਲ ਬਿਲ ਹਿਮਾਇਤੀਆਂ ਦਾ ਚੁੱਪੀ ਸਾਧ ਲੈਣਾ ਹੀ ਉਚਿਤ ਜਾਪਦਾ ਹੈ ਕਿਓਂਕਿ ਪੰਜਾਬੀਆਂ ਵਿਸ਼ੇਸ਼ਕਰ ਬਹੁਤੇ ਸਿੱਖਾਂ ਦੀ ਫਿਤਰਤ ਸਹਿਮਤੀ ਨਾ ਰੱਖਣ ਵਾਲਿਆਂ ਨਾਲ ਅੜਬ ਤਰੀਕੇ ਪੇਸ਼ ਆਉਣ ਵਾਲੀ ਹੁੰਦੀ ਹੈ ਫੇਰ ਕਿਓਂ ਕੋਈ ਭਰਿੰਡਾਂ ਦੇ ਖੱਖਰ 'ਚ ਹੱਥ ਦੇਣਾ ਚਾਹੇਗਾ। ਕੁਝਕੁ ਤੱਤੀ ਤਸੀਰ ਵਾਲਿਆਂ ਤਾਂ ਸਭਿਅਕ ਹੱਦਾਂ ਪਾਰ ਕਰ ਹਾਸੋਹੀਣੇ ਜੁਮਲੇ ਵਰਤਣੇ ਅਰੰਭ ਕਰ ਦਿੱਤੇ ਹਨ। ਮਸਲਨ 'ਅਸੀਂ ਤਾਂ ਡਾਇਰ ਨੂੰ ਉਨ੍ਹਾਂ ਦੇ ਦੇਸ਼ ਜਾ ਫੁੰਡਿਆ ਸੀ ਮੋਦੀ ਤੂੰ ਕੀ ਚੀਜ਼ ਹੈਂ।' ਜਾਂ ਫੇਰ 'ਜੱਟ ਤਾਂ ਵੱਟ ਪਿੱਛੇ ਭਰਾ ਦਾ ਕਤਲ ਤੱਕ ਕਰ ਦਿੰਦੇ ਹਨ ਤੇ ਮੋਦੀ ਤੂੰ ਜੱਟਾਂ ਨਾਲ ਪੰਗਾ ਲਿਆ'। ਹੋਰ ਵੀ ਬੜੀਆਂ ਵੱਡੀਆਂ ਵੱਡੀਆਂ ਫੜ੍ਹਾਂ ਸੁਨਣ ਨੂੰ ਮਿਲਹੀਆਂ ਹਨ। ਇਹੋ ਕੁਝ ਪੰਜਾਬ ਦੇ ਕਾਲੇ ਦੌਰ 'ਚ ਪ੍ਰਧਾਨ ਮੰਤਰੀ ਇੰਦਰਾ ਬਾਰੇ ਸੁਨਣ 'ਚ ਆਇਆ ਕਰਦਾ ਸੀ। ਪਰ ਜੱਟ ਬਾਰੇ ਇਹ ਵੀ ਸੁਣਿਆ ਜਾਂਦਾ ਕਿ ਓਹ ਭੇਲੀ ਦੇ ਦਿੰਦਾ ਹੈ ਪਰ ਗੰਨਾ ਨਹੀਂ ਪੁੱਟਣ ਦਿੰਦਾ। ਮਤਲਬ ਥੋੜੇ ਫਾਇਦੇ ਲਈ ਬਹੁਤਾ ਨੁਕਸਾਨ ਕਰਵਾ ਬੈਠਦਾ ਹੈ। ਖੈਰ ਇਸ ਬਿਲ ਬਾਰੇ ਹਾਲੇ ਯਕੀਨ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਜਦ ਤੱਕ ਇਹ ਲਾਗੂ ਕਰਕੇ ਪਰਖਿਆ ਨਹੀਂ ਜਾਂਦਾ। ਮਿੱਤਰ ਗੁਰਦਿਆਲ ਬੱਲ ਦੁਆਰਾ ਭੇਜੀ ਖੇਤੀ ਮਾਹਰ ਡਾ. ਸੁਖਪਾਲ ਸਿੰਘ ਹੁਰਾਂ ਦੀ ਰੇਡੀਓ ਇੰਕਲਾਬ 'ਤੇ ਇੱਕ ਇੰਟਰਵਿਊ ਸੁਨਣ ਦਾ ਅਵਸਰ ਮਿਲਿਆ ਹੈ। ਉਂਝ ਡਾਕਟਰ ਸਾਹਿਬ ਇਸ ਸੰਘਰਸ਼ ਦੇ ਹੱਕ 'ਚ ਭੁਗਤੇ ਹਨ ਪਰ ਇਸ ਗੱਲ ਦਾ ਇਸ਼ਾਰਾ ਵੀ ਮਿਲਦਾ ਹੈ ਕਿ ਭਾਵੇਂ ਇਹ ਬਿਲ ਵਾਪਸ ਲੈ ਲਏ ਜਾਣ ਜਾਂ ਇਨ੍ਹਾਂ 'ਚ  ਕੋਈ ਹੋਰ ਰੱਦੋਬਦਲ ਕੀਤੀ ਜਾਵੇ ਕਿਸਾਨੀ ਨੂੰ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ। ਉਨ੍ਹਾਂ ਨੇ ਕੁਝ ਹੋਰ ਸੁਝਾਵ ਵੀ ਦਿੱਤੇ ਹਨ ਜਿਨ੍ਹਾਂ ਨਾਲ ਕਿਸਾਨੀ ਕੁਝਕੁ ਹੱਦ ਤੱਕ ਲਾਹੇਵੰਦ ਹੋ ਸਕਦੀ ਹੈ। ਹੁਣ ਸੰਘਰਸ਼ ਦੀ ਗੱਲ ਕਰਦੇ ਹਾਂ ਜੋ ਸਾਰੇ ਭਾਰਤ ਦੇ ਕਿਸਾਨ ਸੰਘਰਸ਼ ਨਾਲੋਂ ਪੰਜਾਬ ਦਾ ਮੋਦੀ ਜਾਂ ਬੀਜੇਪੀ ਵਿਰੋਧੀ ਵੱਧ ਜਾਪਦਾ ਹੈ। ਇਸ ਸੰਘਰਸ਼ ਦਾ ਲਾਹਾ ਲੈ ਆਪਣੀਆਂ ਰੋਟੀਆਂ ਸੇਕਣ ਦੇ ਵੀ ਉਦਾਹਰਣ ਮਿਲ ਰਹੇ ਹਨ। ਸਿਆਸਤਦਾਨ ਤਾਂ ਥਾਲੀ ਦੇ ਬੈਂਗਨ ਵਾਂਗ ਭੀੜ ਦੇ ਪਿੱਛੇ ਹੋ ਤੁਰਦੇ ਹਨ ਕਿਓਂ ਜੋ ਭੀੜ ਉਨ੍ਹਾਂ ਦੀਆਂ ਵੋਟਾਂ ਹਨ। ਵੱਖਵਾਦੀਆਂ ਵੀ ਇਸ ਸੰਘਰਸ਼ ਵਿੱਚ ਸੇਂਧ ਲਾਉਣ ਦੀ ਕੋਸ਼ਸ਼ ਕੀਤੀ ਹੈ। ਟੀ ਵੀ 'ਤੇ ਨਿਹੰਗਾਂ ਦੇ ਜੱਥੇ ਵੀ ਮੌਕੇ 'ਤੇ ਅਪੜਦੇ ਦੇਖੇ ਗਏ ਹਨ ਜੋ ਗੱਲ ਕਿਸੇ ਤਣ ਪੱਤਣ ਲਗਣ 'ਚ ਵੱਡੀ ਅੜਚਨ ਪਾ ਸਕਦੇ ਹਨ। ਬੇਲਗਾਮ 'ਧਰਮ ਯੁੱਧ ਮੋਰਚੇ' ਦਾ ਹਸ਼ਰ ਅਸਾਂ ਦੇਖ ਹੀ ਲਿਆ ਹੈ ਇਸ ਲਈ ਸੰਵਿਧਾਨਕ ਤਰੀਕੇ ਨਾਲ ਗੱਲਬਾਤ ਰਾਹੀਂ ਸਮੱਸਿਆਵਾਂ ਹਲ ਕਰਨ 'ਚ ਹੀ ਸਭ ਦੀ ਭਲਾਈ ਹੈ। ਪਤਾ ਤਾਂ ਇਹ ਵੀ ਲੱਗਾ ਹੈ ਕਿ ਇਸ ਕਾਨੂੰਨ ਦਾ ਇਸਤੇਮਾਲ ਬਿਹਾਰ ਵਿੱਚ ਕਰਕੇ ਦੇਖਿਆ ਸੀ ਪਰ ਕੁਝ ਬਹੁਤਾ ਕਾਮਯਾਬ ਨਹੀਂ ਹੋਇਆ ਸੋ ਆਂਦੋਲਨਾਂ ਰਾਹੀਂ ਸਟੇਟ ਨੂੰ ਹਜਾਰਾਂ ਕਰੋੜਾਂ ਦਾ ਘਾਟਾ ਪਵਾਏ ਬਿਨਾ ਇਸ ਨੂੰ ਰੱਦ ਕਰ ਦਿੱਤਾ ਗਿਆ। ਹਰ ਦੇਸ਼ ਵਿੱਚ ਸਮੱਸਿਆਵਾਂ ਪੈਦਾ ਵੀ ਹੁੰਦੀਆਂ ਹਨ 'ਤੇ ਹਲ ਵੀ ਕੱਢੇ ਜਾਂਦੇ ਹਨ ਪਰ ਡਰ ਸਿਰਫ ਇਸ ਗੱਲ ਦਾ ਹੈ ਕਿ ਪੰਜਾਬ ਦਾ ਇਹ ਸੰਘਰਸ਼ ਕਿਤੇ ਹਿੰਸਕ ਮੋੜ ਲੈਕੇ ਪਹਿਲਾਂ ਵਾਂਗ ਫਾਇਦੇ ਦੀ ਜਗ੍ਹਾ ਨੁਕਸਾਨ ਵੱਧ ਕਰਾ ਜਾਵੇ। ਜਾਬਤੇ ਵਿੱਚ ਰਹਿਣ ਦੀ ਸਖ਼ਤ ਜਰੂਰਤ ਹੈ। ੇਲਗਾਮ 'ਧਰਮ ਯੁੱਧ ਮੋਰਚੇ' ਦਾ ਹਸ਼ਰ ਅਸਾਂ ਦੇਖ ਚੁੱਕੇ ਹਾਂ

ਹਰਜੀਤ ਦਿਓਲ , ਬਰੈਂਪਟਨ

ਜਰੂਰੀ ਚੇਤਾਵਨੀ :- ਭਾਵੇਂ ਆਸਾਰ ਚੰਗੇ ਨਹੀਂ ਜਾਪ ਰਹੇ ਪਰ ਫਿਰ ਵੀ ਅਸੀਂ ਕਿਸਾਨ ਸੰਘਰਸ਼ ਦੇ ਸਫਲ ਹੋਣ ਦੀ ਕਾਮਨਾ ਕਰਦੇ ਹੋਏ ਇਹ ਸਲਾਹ ਦੇਣ ਦੀ ਗੁਸਤਾਖੀ ਕਰਾਂਗੇ ਕਿ ਵਿਦਵਾਨ ਐਨ ਆਰ ਆਈ ਇਸ ਸੰਘਰਸ਼ ਤੋਂ ਲਾਂਭੇ ਹੀ ਰਹਿਣ ਤਾਂ ਚੰਗਾ ਹੈ ਕਿਓਂਕਿ 'ਆਪ' ਪਾਰਟੀ ਦੀ ਬਹੁਤੀ ਹਿਮਾਇਤ ਕਰਕੇ ਇਨ੍ਹਾਂ ਉਸ ਦਾ ਬੇੜਾ ਡੋਬਿਆ ਸੀ। ਧੰਨਵਾਦ।

ਖ਼ਬਰਨਾਮਾ #1106, ਦਸੰਬਰ 04-2020

 

ਬਾਬਾ ਤੇਰੇ ਸਿੱਖਾਂ ਨੇ...!

ਸੰਪਾਦਕ ਜੀ,

ਕੁਦਰਤ ਨੇ ਇਸ ਖੂਬਸੂਰਤ ਸੰਸਾਰ ਨੂੰ ਬੜੀਆਂ ਨਿਆਮਤਾਂ ਬਖ਼ਸ਼ੀਆ ਹਨ ਪਰ ਨਾਲ ਹੀ ਧਾਰਮਕ ਵਖਰੇਵਿਆਂ ਦਾ ਅਸਾਧ ਰੋਗ ਵੀ ਲਾ ਦਿੱਤਾ। ਦੇਖਦੇ ਦੇਖਦੇ ਧਾਰਮਕ ਕੱਟੜਤਾ ਦੇ ਕੋਹੜ ਨੇ ਵਿਲੱਖਣ ਕੁਦਰਤ ਦੀ ਚਮਕ ਨੂੰ ਕਾਲੇ ਬੱਦਲਾਂ ਵਾਂਗ ਢਕ ਇਨਸਾਨੀਅਤ ਤੋਂ ਦੂਰ ਲੈ ਜਾਣਾ ਅਰੰਭ ਕਰ ਦਿੱਤਾ। ਇਹ ਰੋਗ ਕਿਸੇ ਇੱਕ ਧਰਮ ਨੂੰ ਨਹੀਂ ਸਗੋਂ ਸਾਰੇ ਧਰਮਾਂ ਨੂੰ ਹੀ ਲਗਭਗ ਇੱਕੋ ਜਿਹਾ ਚੰਬੜਿਆ ਹੈ ਪਰ ਅਫਸੋਸ ਕਿ ਹਰ ਧਰਮ ਦੇ ਪੈਰੋਕਾਰ ਆਪੋ ਆਪਣੇ ਧਰਮ ਦੀਆਂ ਉਣਤਾਈਆਂ ਵੱਲੋਂ ਅੱਖਾਂ ਮੀਟ ਦੂਜੇ ਧਰਮਾਂ ਦੀਆਂ ਧੱਜੀਆਂ ਉਡਾਉਣ 'ਚ ਅਪਾਰ ਅਨੰਦ ਦਾ ਅਨੁਭਵ ਕਰਦੇ ਹਨ ਪਰ ਇਸ ਨਾਚੀਜ਼ ਨੂੰ ਪਤਾ ਨਹੀਂ ਕਿਓਂ ਆਪਣੀ ਹੀ ਪੀੜ੍ਹੀ ਹੇਠ ਸੋਟਾ ਫੇਰਨਾ ਹੀ ਰਾਸ ਆਉਂਦਾ ਹੈ ਭਾਂਵੇ ਇਸ ਲਈ ਬਹੁਤਿਆਂ ਦੀ ਨਾਰਾਜ਼ਗੀ ਸਹੇੜ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਦੇ ਕਦਾਈਂ ਕਿਸੇ ਹਮਖਿਆਲ ਦੇ ਨਜਰੀਂ ਆਉਣ 'ਤੇ ਇੱਕ ਆਸ ਦੀ ਕਿਰਨ ਦਾ ਲਿਸ਼ਕਾਰਾ ਵੀ ਪੈ ਜਾਂਦਾ ਹੈ ਜਿਵੇਂ ਕਿ ਫੇਸ ਬੁੱਕ 'ਤੇ ਕਿਸੇ ਮਿੱਤਰ ਦੀ ਪੋਸਟ ਤੋਂ ਲਈਆਂ ਗਈਆਂ ਇਨ੍ਹਾਂ ਪੰਕਤੀਆਂ ਪੜ੍ਹਨ ਨਾਲ ਮਹਿਸੂਸ ਕੀਤਾ। ਇੱਸ 'ਚ 'ਮਿਟੀ ਧੁੰਦ ਜਗ ਚਾਨਣ ਹੋਇਆ' ਦਾ ਸੁਨੇਹਾ ਦੇਣ ਵਾਲੇ ਰਹਿਬਰ ਦੇ ਵਾਰਿਸਾਂ ਦਾ ਅੱਜ ਦਾ ਜੋ ਹਾਲ ਬਿਆਨਿਆਂ ਹੈ ਆਪ ਸਭ ਨਾਲ ਸਾਂਝਾ ਕਰਦੇ ਹਾਂ-

ਬਾਬਾ ਤੇਰੇ ਸਿੱਖਾਂ ਨੇ,

ਤੇਰੀਆਂ ਸਿਖਿਆਵਾਂ ਵੱਲ ਪਿੱਠ ਭੁਆਈ ਹੈ।

ਤੂੰ ਚਾਨਣ ਵੰਡਦਾ ਤੁਰ ਗਿਆ,

ੲੈਥੇ ਹਨੇਰੀ ਬਦਲੀ ਛਾਈ ਹੈ।

ਵਿਦਵਾਨਾਂ ਤੇਰੀ ਮਹਿਮਾਂ ਗਾ,

ਆਪਣੀ ਹੀ ਭੱਲ ਬਣਾਈ ਹੈ।

ਤੂੰ ਤੇਰਾ ਤੇਰਾ ਕਹਿਂਦਾ ਸੈਂ,

ਇਨ੍ਹਾਂ ਮੇਰਾ ਮੇਰਾ ਦੀ ਰੱਟ ਲਾਈ ਹੈ।

ਤੂੰ ਭਾਈ ਲਾਲੋ ਦੀ ਬਾਂਹ ਫੜੀ,

ਮਲਿਗ ਭਾਗੋ ਦੀ ਅੱਜ ਚੜ੍ਹਾਈ ਹੈ।

ਪਖੰਡਾਂ ਦੀ ਤੂੰ ਜੜ ਪੁੱਟੀ,

ਵਿਖਾਵਿਆਂ ਦੀ ਫਸਲ ਉੱਗ ਆਈ ਹੈ।

ਤੇਰਾ ਨਾਂਅ ਵਰਤ ਦੋ ਦੇਸ਼ਾਂ ਨੇ,

ਸ਼ਤਰੰਜ ਦੀ ਬਾਜੀ ਲਾਈ ਹੈ।

ਤੀਰਥਾਂ ਨੂੰ ਤੂੰ ਭੰਡਿਆ ਸੀ,

ਤੀਰਥ ਦੀ ਅੱਜ ਕਮਾਈ ਹੈ।

ਤੂੰ ਤਾਂ ਕਿਰਤ ਦਾ ਸੰਦੇਸ਼ ਦਿੱਤਾ,

ਅੱਜ ਵੇਹਲੜਾਂ ਦੀ ਬਣ ਆਈ ਹੈ।

ਤੇਰੇ ਨਾਂਅ ਦੀ ਫੱਟੀ ਲਾ,

ਹੱਟੀ ਸਭਨਾਂ ਅੱਜ ਚਲਾਈ ਹੈ।

ਬਾਬੇ ਤੇਰੇ ਵਾਰਸਾਂ ਨੇ,

ਇੰਝ ਢਾਅ ਇਨਸਾਨੀਅਤ ਨੂੰ ਲਾਈ ਹੈ।

- ਹਰਜੀਤ ਦਿਓਲ, ਬਰੈਂਪਟਨ।


 

ਸਭ ਕੁਛ ਕਹੀਐ ਪਰ ਕੁਛ ਨਾ ਸੁਣਿਐ

ਜਨਾਬ 'ਕੁਛ ਕਹੀਐ ਕੁਛ ਸੁਣਿਐ' ਦੀ ਥਾਂ ਅੱਜਕਲ 'ਸਬਕੁਛ ਕਹੀਐ ਪਰ ਕੁਛ ਨਾ ਸੁਣਿਐ' ਦਾ ਬੋਲਬਾਲਾ ਹੈ। ਠਰ੍ਹੰਮੇ ਨਾਲ ਵਿਚਾਰ ਵਟਾਂਦਰੇ ਦਾ ਜਮਾਨਾ ਲਦ ਗਿਆ ਜਾਪਦਾ ਹੈ। ਕਿਸਾਨ ਆਂਦੋਲਨਾਂ ਵਿੱਚ ਲੋਕ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਬਸ ਭੇੜ ਚਾਲ ਦੀ ਤਰ੍ਹਾਂ ਕਿਓਂਕਿ ਭੀੜ ਵਿੱਚੋਂ ਕਿਸੇ ਨੂੰ ਵੀ ਇਸ ਬਿਲ ਦੀਆਂ ਮਦਾਂ ਬਾਰੇ ਸਹੀ ਜਾਣਕਾਰੀ ਨਹੀਂ ਹੈ। ਯਕੀਨ ਨਹੀਂ ਤਾਂ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ। ਜਾਪਦਾ ਹੈ ਭਾਰਤ ਦੇ ਬਾਕੀ 25/26 ਸੂਬਿਆਂ ਦੇ ਕਿਸਾਨਾਂ ਨੂੰ ਤਾਂ ਅਕਲ ਹੈ ਹੀ ਨਹੀਂ। ਜੇਕਰ ਤੁਸੀਂ ਕਹਿਣ ਦੀ ਕੋਸ਼ਸ਼ ਕਰਦੇ ਹੋ ਕਿ ਇਤਰਾਜ਼ ਯੋਗ ਨੁਕਤਿਆਂ ਬਾਰੇ ਚਾਨਣਾ ਪਾਓ ਤਾਂ ਜੋ ਉਨ੍ਹਾਂ 'ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਤਾਂ ਤੁਰੰਤ ਤੁਹਾਨੂੰ ਮੋਦੀ, ਭਾਜਪਾ/ ਆਰ ਐਸ ਐਸ ਦਾ ਏਜੇਂਟ ਗਰਦਾਨਣ ਵਿੱਚ ਦੇਰ ਨਹੀਂ ਕੀਤੀ ਜਾਵੇਗੀ। ਭੀੜਾਂ ਨੂੰ ਕਹਿ ਦਿਓ "ਤੁਹਾਡਾ ਕੰਨ ਤਾਂ ਕਾਂ ਲੈ ਗਿਆ" 'ਤੇ ਲੋਕੀਂ ਕਾਂ ਮਗਰ ਨੱਠ ਲੈਣਗੇ। ਸਿਆਣੀ ਲੀਡਰਸ਼ਿਪ ਦੀ ਘਾਟ ਕਾਰਨ ਹਰ ਐਰਾ ਗੈਰਾ ਵੱਡਾ ਕਿਸਾਨ ਹਿਤੈਸ਼ੀ ਬਨਣ ਦਾ ਢੋਂਗ ਕਰ ਰਿਹੈ। ਹੁਣ ਸੁਣਿਐ ਪਈ ਸੈਂਟਰ ਨੇ ਪੰਜਾਬ ਲਈ ਮਾਲ ਗੱਡੀਆਂ ਰੋਕ ਦਿੱਤੀਆਂ ਹਨ ਤਾਂ ਇਸ ਨਾਲ ਹੋਣ ਬਾਰੇ ਨੁਕਸਾਨ ਲਈ ਵੀ ਸੈਂਟਰ ਨੂੰ ਦੋਸ਼ੀ ਠਹਿਰਾਇਆ ਜਾ ਰਿਹੈ। ਗੱਡੀਆਂ ਆਪ ਰੋਕੀਆਂ ਜਾ ਰਹੀਆ ਹਨ 'ਤੇ ਇਸ ਦਾ ਤੋੜਾ ਵੀ ਕੇਂਦਰ ਦੀ ਹਕੂਮਤ ਸਿਰ ਝੜ ਰਿਹੈ। ਇਸ ਅਫਰਾ ਤਫਰੀ ਦੇ ਮਾਹੌਲ ਕਾਰਨ ਪੰਜਾਬ ਦੀ ਇੰਡਸਟਰੀ ਅਤੇ ਵਿਓਪਾਰ ਚੌਪਟ ਹੋ ਸਕਦੇ ਹਨ ਇਹ ਸੋਚਣ ਦੀ ਵਿਹਲ ਕਿਸ ਨੂੰ ਹੈ। ਪੰਜਾਬ ਦੇ ਕਾਲੇ ਦੌਰ ਵਿੱਚ ਇਹੀ ਕੁਛ ਹੋਇਆ। ਆਪਣੇ ਪੈਰੀਂ ਆਪ ਕੁਹਾੜੀ ਮਾਰੀ ਗਈ 'ਤੇ ਦੋਸ਼ ਦੂਜਿਆਂ ਸਿਰ ਮੜ੍ਹਿਆ ਗਿਆ। ਹੁਣ ਫੇਰ ਬਲਦੀ 'ਤੇ ਤੇਲ ਪਾਉਣ ਦੀਆਂ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਕ ਅਖਬਾਰ ਵਿੱਚ ਇੱਕ ਬੀਬੀ ਬੜੀ ਗਰਮਜੋਸ਼ੀ ਨਾਲ ਕਿਸਾਨ ਆਂਦੋਲਨ ਨੂੰ ਹੱਲਾਸ਼ੇਰੀ ਦਿੰਦਿਆਂ ਕਵਿਤਾ ਲਿਖਦੀ ਹੈ ਜਿਸ ਦੀਆਂ ਬਾਰ ਬਾਰ ਦੁਹਰਾਈਆਂ ਸੱਤਰਾਂ ਹਨ 'ਤੂੰ ਦਿੱਲੀਏ ਟੋਪੀਵਾਲਿਆਂ ਦੀ 'ਤੇ ਪੰਜਾਬ ਹੈ ਪੱਗਾਂ ਵਾਲਿਆਂ ਦਾ'। ਟੋਪੀ ਅਤੇ ਪੱਗ ਦੇ ਮਸਲੇ ਨੇ ਪੰਜਾਬ ਨੂੰ ਪਹਿਲਾਂ ਕੀ ਘੱਟ ਖੁਆਰ ਕੀਤਾ ਹੈ। ਸੱਚ ਕਹਿਣ 'ਤੇ ਅਣਐਲਾਨੀ ਪਾਬੰਦੀ ਦਾ ਖਾਮਿਆਜ਼ਾ ਬੇਕਸੂਰਾਂ ਨੂੰ ਆਪਣੀਆਂ ਜਾਨਾਂ ਦੇ ਕੇ ਭੁਗਤਣਾ ਪਿਆ। ਅਫਸੋਸ ਹੁੰਦਾ ਹੈ ਇਹ ਜਾਣ ਕੇ ਕਿ ਕਿੰਨੀ ਛੇਤੀ ਅਸੀਂ ਜੋਸ਼ ਵਿੱਚ ਹੋਸ਼ ਗੁਆ ਬੈਠਦੇ ਹਾਂ। ਕਿਸਾਨ ਸਮੱਸਿਆ ਦਾ ਮੁੱਦਾ ਸਾਰੇ ਭਾਰਤ ਦਾ ਹੈ ਨਾ ਕਿ ਸਿਰਫ ਪੰਜਾਬ ਜਾਂ ਸਿੱਖਾਂ ਦਾ। ਕੀ ਇਸ ਨੂੰ ਸਿੱਖ ਮੁੱਦਾ ਬਣਾ ਅਸੀਂ ਜਾਣੇ/ਅਣਜਾਣੇ ਵੱਖਵਾਦ ਅਤੇ ਹਿੰਸਾ ਦੇ ਰਾਹ ਤਾਂ ਨਹੀਂ ਤੁਰ ਪਏ ਹਾਂ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਸਿਆਸੀ ਧਿਰਾਂ ਦਾ ਮਕਸਦ ਸਿਰਫ ਕਿਸਾਨ ਹਿਤੈਸ਼ੀ ਬਣ ਸੱਤਾ ਧਾਰੀ ਧਿਰ ਨੂੰ ਠਿੱਬੀ ਲਾ ਸੱਤਾ ਹਥਿਆਉਣਾ ਹੁੰਦਾ ਹੈ। ਸੁਣਿਐ ਪਈ ਕੇਰਲਾ ਸਰਕਾਰ ਨੇ ਕਿਸਾਨੀ ਜਿਨਸਾਂ ਦੀ ਬਿਕਰੀ ਸਬੰਧੀ ਕੁਝ ਮਦਾਂ 'ਚ ਸੋਧ ਕਰ ਨਵਾਂ ਕਾਨੂੰਨ ਬਣਾਇਆ ਹੈ। ਪੰਜਾਬ 'ਚ ਵੀ ਇਸ ਸੰਬੰਧੀ ਸੋਧਾਂ ਕਰਨ ਦਾ ਰਾਹ ਖੁੱਲਾ ਹੈ ਪਰ ਕੜ੍ਹੀ ਦੇ ਉਬਾਲ ਵਾਂਗੂੰ ਦੂਰਅੰਦੇਸ਼ੀ ਦਾ ਤਿਆਗ ਕਰ ਜਲਦਬਾਜੀ 'ਚ ਕੀਤੇ ਗਏ ਫੈਸਲਿਆਂ ਦਾ ਨਤੀਜਾ ਮਾੜਾ ਵੀ ਹੋ ਸਕਦਾ ਹੈ। ਅਰਾਜਕਤਾ ਨੂੰ ਹਵਾ ਦੇਣਾ ਕਿਸੇ ਪੱਖੋਂ ਵੀ ਠੀਕ ਨਹੀਂ ਇਸ ਪਾਸੇ ਠਰ੍ਹੰਮੇਂ ਨਾਲ ਸੋਚਣ ਦੀ ਲੋੜ ਹੈ ਧੰਨਵਾਦ।

ਹਰਜੀਤ ਦਿਓਲ, ਬਰੈਂਪਟਨ

 


ਵਿਅੰਗ - ਆਓ ਵਿਰੋਧ ਕਰੀਏ!

ਜੇਕਰ ਧਾਡੇ ਕੋਲ ਕੋਈ ਸਾਰਥਕ ਕੰਮ ਨਹੀਂ, ਕਿਸੇ ਮਿਸ਼ਨ ਦਾ ਕੋਈ ਉਸਾਰੂ ਟੀਚਾ ਨਹੀਂ, ਕੋਈ ਉਪਲਬਧੀ ਹਾਸਲ ਕਰਨ ਦੀ ਯੋਗਤਾ ਨਹੀਂ ਕੋਈ ਪ੍ਰਤਿਭਾ ਨਹੀਂ, ਕੋਈ ਡਿਗਰੀ ਨਹੀਂ ਕੋਈ ਡਿਪਲੋਮਾ ਨਹੀਂ ਪਰ ਕੁਝ ਕਰ ਗੁਜਰਨ ਦਾ ਜ਼ਜਬਾ ਠਾਠਾਂ ਮਾਰ ਰਿਹੈ। ਤੁਸੀਂ ਸਮਝ ਨਹੀਂ ਰਹੇ ਕਿ ਕੀ ਕੀਤਾ ਜਾਏ ਕਿ ਧਾਡੀ ਬੱਲੇ ਬੱਲੇ ਹੋ ਜਾਵੇ, ਧਾਨੂੰ ਸਾਰਾ ਮਹੱਲਾ ਸਾਰਾ ਸ਼ਹਿਰ ਜਾਣ ਜਾਵੇ, ਮਾਇਆ ਮਹਾਠਗਿਨੀ ਨਾਲ ਵੀ ਯਾਰੀ ਪੈ ਜਾਵੇ ਤਾਂ ਧਾਡੇ ਲਈ ਅਸਾਂ ਕੋਲ ਮੁਫਤ ਦਾ ਇੱਕ ਬੜਾ ਲਾਹੇਵੰਦ ਮਸ਼ਵਰਾ ਮੌਜੂਦ ਹੈ। ਤੁਸੀਂ ਸਾਡੇ ਸਮਾਜ ਖਾਸਕਰ ਪੰਜਾਬੀ ਭਾਈਚਾਰੇ ਲਈ ਬੜੇ ਉਪਯੋਗੀ ਸਿੱਧ ਹੋ ਸਕਦੇ ਹੋ। ਪੁੱਛੋ ਕਿਵੇਂ? ਦਸਦਾ ਹਾਂ। ਆਸਪਾਸ ਨਿਗਾਹ ਮਾਰੋ ਬੜੇ ਲੋਕ ਇਹੀ ਕਰ ਰਹੇ ਹਨ 'ਤੇ ਉਨ੍ਹਾਂ ਦੀਆਂ ਪੌਂ ਬਰਾਂ ਹੋਈਆਂ ਪਈਆਂ ਹਨ। ਕਈਆਂ ਨੂੰ ਰਾਜਨੀਤੀ ਰਾਸ ਆ ਗਈ ਤਾਂ ਓਹ ਵੱਡੀਆਂ ਕੁਰਸੀਆਂ ਮੱਲੀਂ ਬੈਠੇ ਹਨ। ਸੰਤਰੀ ਤੋਂ ਮੰਤਰੀ ਬਣ ਗਏ। ਮੰਤਰੀ ਤੋਂ ਪ੍ਰਧਾਨ ਮੰਤਰੀ ਤੱਕ ਬਨਣ ਦੀਆਂ ਮਿਸਾਲਾਂ ਮੌਜੂਦ ਹਨ। ਹੋਰ ਕਈ ਕਲਮ ਘਸੀਟਣ ਵਾਲੇ ਵੱਡੇ ਲੇਖਕਾਂ 'ਚ ਸ਼ਾਮਲ ਹੋ ਗਏ। ਮਸ਼ਹੂਰ ਪੱਤਰਕਾਰ ਬਣ ਗਏ। ਸਮਾਜ ਸੇਵੀ ਬਣ ਗਏ ਸਮਾਜ ਸੁਧਾਰਕ ਬਣ ਗਏ। ਧਰਮ ਦੀ ਰੱਖਿਆ ਦੇ ਨਾਂਅ 'ਤੇ ਧਰਮ ਦੇ ਵੱਡੇ ਝੰਡਾਬਰਦਾਰ ਬਣ ਗਏ। ਧਰਮ ਗੁਰੂ ਬਣ ਗਏ ਜੱਥੇਦਾਰ ਬਣ ਗਏ। ਸੱਚ ਜਾਣਿਓ ਵੱਡੀਆਂ ਵੱਡੀਆਂ ਹਸਤੀਆਂ ਇਹੋ ਰਾਹ ਅਪਨਾ ਕਿੱਥੇ ਤੋਂ ਕਿੱਥੇ ਪਹੁੰਚ ਗਈਆਂ 'ਤੇ ਤੁਸਾਂ ਹਾਲੇ ਸੋਚਦੇ ਹੀ ਪਏ ਹੋ। ਹੁਣ ਕਾਹਲੇ ਨਾ ਪਓ ਦਸਦਾ ਹਾਂ। ਜਨਾਬ ਮੇਹਰਬਾਨ ਇਹ ਨੁਸਖਾ ਹੈ ਵਿਰੋਧ ਕਰਨ ਦਾ। ਅਖੇ ਕਾਹਦਾ ਵਿਰੋਧ ਕਰੀਏ? ਦੇਖੋ ਜਲਦਬਾਜ਼ੀ ਨਾ ਕਰੋ ਗੱਲ ਨੂੰ ਸਮਝਣ ਦਾ ਯਤਨ ਕਰੋ। ਵਿਰੋਧ ਕਰਨ ਲਈ ਬੜੇ ਮਸਲੇ ਹਨ ਜਿਨ੍ਹਾਂ ਦੇ ਭੰਡਾਰ ਭਰੇ ਪਏ ਹਨ ਬਸ ਦੇਖਣ ਵਾਲੀ ਅੱਖ ਚਾਹੀਦੀ ਹੈ। ਗਲਤ ਗੱਲ ਦਾ ਤਾਂ ਹਰ ਕੋਈ ਵਿਰੋਧ ਕਰਦਾ ਹੈ ਤੁਸੀਂ ਸਹੀ ਗੱਲ ਦਾ ਵੀ ਵਿਰੋਧ ਕਰੋ। ਕੀ ਕਿਹੈ? ਸਹੀ ਗੱਲ ਦਾ ਵਿਰੋਧ ਕਿਵੇਂ ਕਰੀਏ? ਕੀ ਭੋਲੀਆਂ ਗੱਲਾਂ ਪਏ ਕਰਦੇ ਓ। ਸਾਡੇ ਪੰਜਾਬੀ ਭਾਈਚਾਰੇ ਵਿੱਚ ਤਾਂ ਗੁੱਡੀ ਹੀ ਉਸ ਦੀ ਚੜ੍ਹਦੀ ਹੈ ਜੋ ਸਹੀ ਗੱਲ ਨੂੰ ਗਲਤ ਦਾ ਲੇਬਲ ਲਾ ਉਸਦਾ ਵਿਰੋਧ ਕਰਨ ਦੀ ਯੋਗਤਾ ਰਖਦਾ ਹੋਵੇ। ਅੱਜਕਲ ਸੱਤਾਧਾਰੀ ਹਕੂਮਤ ਦਾ ਵਿਰੋਧ ਬੜਾ ਲਾਹੇਵੰਦ ਸਾਬਤ ਹੋ ਰਿਹੈ। ਸਰਕਾਰ ਕੋਈ ਵੀ ਕਾਨੂੰਨ ਪਾਸ ਕਰੇ ਤੁਸਾਂ ਡਟ ਕੇ ਵਿਰੋਧ ਕਰੋ। ਮਿਸਾਲ ਦੇ ਤੌਰ 'ਤੇ ਭਾਰਤ 'ਚ ਨਾਗਰਿਕਤਾ ਬਿਲ ਪਾਸ ਹੋਇਆ, ਵਿਰੋਧੀਆਂ ਮੌਕਾ ਸਾਂਭ ਲਿਆ ਅਤੇ ਇਸ ਤੋਂ ਪਹਿਲਾਂ ਕਿ ਲੋਕੀਂ ਇਸ ਬਿਲ ਦੇ ਨਫੇ ਨੁਕਸਾਨ ਸਮਝਣ ਉਨ੍ਹਾਂ ਵਿਰੋਧ ਕਰ ਆਪਣੀ ਲੀਡਰੀ ਚਮਕਾ ਲਈ। ਹੁਣ ਕਿਸਾਨਾਂ ਦੀ ਬੇਹਤਰੀ ਲਈ ਕੋਈ ਬਿਲ ਪੇਸ਼ ਕੀਤਾ ਗਿਐ ਤਾਂ ਵਿਰੋਧੀਆਂ ਇਹ ਮੌਕਾ ਵੀ ਖੁੰਝਣ ਨਹੀਂ ਦਿੱਤਾ। ਸਰਦਾਰਾ ਸਿੰਘ ਜੌਹਲ ਅਰਥਸ਼ਾਸ਼ਸਤਰੀ ਹੁਰਾਂ ਦੱਸਣਾ ਚਾਹਿਆ ਕਿ ਇਸ ਬਿਲ ਵਿੱਚ ਕਿਸਾਨ ਵਿਰੋਧੀ ਕੁਝ ਵੀ ਨਹੀਂ ਪਰ ਨੱਕਾਰ ਖਾਨੇ ਵਿੱਚ ਤੂਤੀ ਦੀ ਅਵਾਜ਼ ਕੌਣ ਸੁਣਦਾ ਹੈ। ਕਿਸਾਨ ਤਾਂ ਉਂਝ ਵੀ ਸੋਚਣ ਸਮਝਣ ਜਿਹੀ ਖੇਚਲ ਤੋਂ ਪਰਹੇਜ਼ ਕਰਦੇ ਹਨ। ਤਿੰਨ ਤਲਾਕ ਬਿਲ ਮੁਸਲਮ ਔਰਤਾਂ ਅਤੇ ਸਭਿਅਕ ਸਮਾਜ ਦੇ ਹਿਤ 'ਚ ਹੈ ਪਰ ਅਸਾਂ ਆਪਣਾ ਵਿਰੋਧ ਦਰਜ ਕਰਾਉਣਾ ਹੀ ਹੈ। ਬਸ 'ਲਲਾ ਲਲਾ' ਕਰ ਵਿਰੋਧ ਦਾ ਝੱਖੜ ਝੁਲਾ ਦਿਓ। ਥੋੜੀ ਜਿਹੀ ਹਿੰਮਤ ਜੁਟਾ ਸਕੋ ਤਾਂ ਭਰੀ ਸਭਾ ਵਿੱਚ ਕਿਸੇ ਵੱਡੇ ਮੰਤਰੀ ਦੇ ਜੁੱਤੀ ਦੇ ਮਾਰੋ। ਦੇਖੋ ਅਪੋਜੀਸ਼ਨ ਪਾਰਟੀਆਂ ਨੂੰ ਸਰਕਾਰ ਵਿਰੋਧੀਆਂ ਦੀ ਬੜੀ ਸ਼ਿੱਦਤ ਨਾਲ ਤਲਾਸ਼ ਰਹਿਂਦੀ ਹੈ। ਬਸ ਇੱਥੋਂ ਹੀ ਐਂਟਰੀ ਮਾਰੋ। ਸੱਤਾਧਾਰੀਆਂ ਤਾਂ ਧਾਨੂੰ ਨੇੜੇ ਨੀ ਢੁੱਕਣ ਦੇਣਾ ਕਿਓਂਕਿ ਉਨ੍ਹਾਂ ਪਹਿਲਾਂ ਸੀਨੀਅਰ ਵਿਰੋਧੀਆਂ ਦਾ ਕਰਜਾ ਲਾਹੁਣਾ ਹੈ ਪਰ ਅਪੋਜੀਸ਼ਨ ਵਾਲਿਆਂ ਧਾਨੂੰ ਫੁੱਲਾਂ ਦਾ ਹਾਰ ਪਾ ਗਲ ਨਾਲ ਲਾਉਣਾ ਹੈ। ਯਾਦ ਰੱਖਿਓ ਇੱਕ ਵਾਰ ਗੱਡੀ ਲੀਹੇ ਪਈ ਰੁਕਣੀ ਨਹੀਂ ਜੇ। ਕੀ ਕਿਹੈ ਪਰਦੇਸ ਵਿੱਚ ਹੋ ਤਾਂ ਜਨਾਬ ਇਸ ਦਾ ਵੀ ਨੁਸਖਾ ਹੈ ਅਸਾਂ ਪਾਸ। ਇੱਧਰ ਪਹਿਲਾਂ ਕਾਂਗਰਸ ਵਿਰੋਧ ਬੜਾ ਕਾਰਗਰ ਸੀ ਹੁਣ ਬੀ ਜੇ ਪੀ ਵਿਰੋਧ ਸੁਪਰਹਿਟ ਹੈ। ਭਾਰਤ ਵਿਰੋਧ ਦਾ ਫੱਟਾ ਲਾ ਬੈਠ ਜਾਓ। ਵਿਦੇਸ਼ੀਂ ਇਸ ਵਿਰੋਧ ਦੀ ਬੜੀ ਮੰਗ ਹੈ। ਭਾਰਤ ਸਰਕਾਰ ਚੰਗਾ ਮਾੜਾ ਜੋ ਵੀ ਬਿਲ/ਆਰਡੀਨੈਂਸ ਪਾਸ ਕਰੇ ਬਸ ਵਿਰੋਧ ਦਾ ਝੰਡਾ ਗੱਡ ਦਿਓ। ਓਥੇ ਘੱਟਗਿਣਤੀਆਂ ਨਾਲ ਧੱਕੇ ਦਾ ਵਿਰੋਧ ਕਰੋ। ਭਾਰਤ ਵਿੱਚ ਘੱਟਗਿਣਤੀਆਂ ਨਾਲ ਹੁੰਦੇ ਤਸ਼ੱਦਦ ਦੀ ਐਸੀ ਤਸਵੀਰ ਪੇਸ਼ ਕਰੋ ਕਿ ਓਥੇ ਜਾਣ ਵਾਲਿਆਂ ਦੀਆਂ ਬਨ੍ਹੀਆਂ ਅਟੈਚੀਆਂ ਖੁਲ੍ਹ ਜਾਣ। ਵੱਖਵਾਦੀਆਂ ਨਾਲ ਗੰਢਤੁੱਪ ਕਰੋ। ਕੀ ਕਿਹੈ ਝੂਠ ਬੋਲਣ ਲਈ ਜਮੀਰ ਨਹੀਂ ਜੇ ਮੰਨਦੀ। ਬਸ ਸਰ ਗਿਆ ਤੁਹਾਡਾ ਤਾਂ। ਜਮੀਰ ਦੀ ਸੁਨਣੀ ਹੈ ਤਾਂ ਬਸ ਫਟੀਚਰ ਬਣੇ ਘੁੰਮਦੇ ਰਹੋ। ਕਿਸੇ ਟਕੇ ਸੇਰ ਨਹੀਂ ਜੇ ਪੁੱਛਣਾ। ਜੇਬ ਖਾਲੀ ਹੋ ਗਈ ਤਾਂ ਘਰਦਿਆਂ ਵੀ ਬਾਹਰ ਦਾ ਰਸਤਾ ਦਿਖਾਉਣਾ ਹੈ। ਮੇਰੀ ਮੰਨ ਲਓ ਪੱਕੇ ਵਿਰੋਧੀ ਬਣ ਜਾਓ। ਹੋ ਸਕੇ ਤਾਂ ਨਾਂਅ ਨਾਲ ਸਰਨੇਮ ਵਾਂਗੂੰ 'ਵਿਰੋਧੀ' ਤਖੱਲਸ ਚੇਪ ਲਓ। ਜਿਵੇਂ ਫਲਾਣਾ ਸਿੰਘ 'ਵਰੋਧੀ'। ਮੈਂ ਕਿਹੈ ਛਾ ਜਾਓਗੇ ਭਾਈਚਾਰੇ ਵਿੱਚ। ਲੋਕੀਂ ਵਿਰੋਧੀ ਜੀ ਨੂੰ ਭਾਲਦੇ ਫਿਰਨਗੇ। ਜਦ ਅਸਮਾਨੀਂ ਚੜ੍ਹੇ ਫਿਰੋਗੇ ਤਾਂ ਮੇਰੇ ਵਰਗੇ ਨਸੀਹਤ ਦੇਣ ਵਾਲੇ ਫਟੀਚਰ ਨੂੰ ਯਾਦ ਕਰੋਗੇ। ਕੀ ਕਿਹੈ ਐਨੀਂ ਬੇਸ਼ਕੀਮਤੀ ਸਲਾਹ ਦੇਣ ਵਾਲਾ ਆਪ ਕਿਓਂ ਫਟੀਚਰ ਰਹਿ ਗਿਆ? ਦਸਦਾ ਹਾਂ। ਤੁਸਾਂ ਆਪਣੇ ਬੰਦੇ ਹੋ ਅੱਗੇ ਗੱਲ ਨਾ ਕਰਨਾ। ਮੈਂ ਦਰਅਸਲ ਵਿਰੋਧ ਕਰਨ ਦਾ ਅਰੰਭ (ਸ਼ਿਰੀ ਗਣੇਸ਼) ਹੀ ਗਲਤ ਕਰ ਬੈਠਾ। ਆਪਣੀ ਘਰਵਾਲੀ ਦਾ ਵਿਰੋਧ ਕੀਤਾ ਤਾਂ ਮੇਹਰਬਾਨ ਨਤੀਜਾ ਧਾਡੇ ਸਾਹਮਣੇ ਹੈ। ਬਸ ਆਪ ਇਹ ਗਲਤੀ ਭੁੱਲ ਕੇ ਵੀ ਨਾ ਕਰਨਾ ਬਾਕੀ ਰੱਬ ਰਾਖਾ!

ਹਰਜੀਤ ਦਿਉਲ, ਬਰੈਂਪਟਨ।


     

ਇੱਜੜ ਬਿਰਤੀ!

- ਹਰਜੀਤ ਦਿਓਲ, ਬਰੈਂਪਟਨ

ਸੈਰ ਕਰਦਿਆਂ ਇੱਕ ਮਕਾਨ ਅੱਗੇ ਲਿਖਿਆ ਦੇਖਿਆ 'ਲਾਰਡ ਇਜ਼ ਅਵਰ ਸ਼ੇਫਰਡ'। ਯਕੀਨਨ ਇਹ ਕਿਸੇ ਸਮਰਪਤ ਕ੍ਰਿਸ਼ਚੀਅਨ ਦਾ ਘਰ ਹੋਵੇਗਾ। ਇਸ ਦਾ ਭਾਵ ਹੈ ਕਿ ਪਰਮਾਤਮਾ ਸਾਡਾ ਆਜੜੀ 'ਤੇ ਅਸੀਂ ਉਸ ਦਾ ਇੱਜੜ ਹਾਂ। ਬਹੁਤੀ ਧਾਰਮਕ ਬਿਰਤੀ ਵਾਲੇ ਲਗਭਗ ਸਾਰੇ ਧਰਮਾਂ ਦੇ ਲੋਗ ਇਵੇਂ ਹੀ ਸੋਚਦੇ ਹਨ। ਬਹੁਤੇ ਧਾਰਮਕ ਗ੍ਰੰਥਾਂ ਵਿੱਚ ਆਪਣੇ ਆਪ ਨੂੰ ਪਰਮਾਤਮਾ ਦਾ ਨੌਕਰ/ਸੇਵਕ ਆਦਿ ਕਹਿ ਉਸ ਸਰਵਸ਼ਕਤੀ ਸ਼ਾਲੀ ਈਸ਼ਵਰ ਦੀ ਉਸਤਤ ਕੀਤੀ ਮਿਲਦੀ ਹੈ। ਤਾਂ ਹੀ ਕਾਰਲਮਾਰਕਸ ਨੇ ਧਰਮਾਂ ਨੂੰ ਦੁਖੀ ਜੀਵਾਂ ਦੀ ਕੁਰਲਾਹਟ ਦੱਸਿਆ ਹੈ। ਸਮਝਿਆ ਜਾਂਦਾ ਹੈ ਕਿ ਰੱਬ ਅੱਗੇ ਆਪਣੇ ਆਪ ਨੂੰ ਬੇਬਸ ਅਤੇ ਲਾਚਾਰ ਪੇਸ਼ ਕਰਕੇ ਰੋਣ ਧੋਣ ਨਾਲ ਉਹ ਅਤਿਅੰਤ ਪ੍ਰਸੰਨ ਹੁੰਦਾ ਹੋਵੇਗਾ ਅਤੇ ਸਾਡੇ 'ਤੇ ਤਰਸ ਕਰ ਸਾਡੀਆਂ ਕੁਝਕੁ ਮੁਰਾਦਾਂ ਪੂਰੀਆਂ ਕਰ ਦੇਵੇਗਾ। ਘੋਖ ਕੀਤਿਆਂ ਜਾਣਿਆ ਜਾ ਸਕਦਾ ਹੈ ਕਿ ਇਹ ਨਿਰਾਪੁਰਾ ਵਹਿਮ ਹੀ ਹੈ ਪਰ ਫਿਰ ਵੀ ਬਹੁਗਿਣਤੀ ਇਸੇ ਇੱਜੜ ਬਿਰਤੀ (ਦ ਹਰਡ ਇਂਸਟਿੰਕਟ) ਦਾ ਸ਼ਿਕਾਰ ਬਣੇ ਰਹਿਂਦੇ ਹਨ। ਪ੍ਰਸਿੱਧ ਮਨੋਵਿਸ਼ਲੇਸ਼ਕ ਫਰਾਇਡ ਇਸ ਬਿਰਤੀ ਦੀ ਤਫਸੀਲ 'ਚ ਜਾਂਦਿਆਂ ਫਰਮਾਇਆ ਹੈ ਕਿ ਇਹ ਬਿਰਤੀ ਇਨਸਾਨ ਦੀ ਵਿਵੇਕਸ਼ੀਲ ਸੋਚ ਨੂੰ ਖੋਰਾ ਲਾਉਂਦਿਆਂ ਉਸ ਨੂੰ ਕੁਰਾਹੇ ਪਈ ਭੀੜ ਦਾ ਹਿੱਸਾ ਬਨਣ ਲਈ ਪ੍ਰੇਰਦੀ ਹੈ। ਭੀੜ ਮਨੋਵਿਗਿਆਨ (ਮੌਬ ਸਾਈਕਾਲੌਜੀ) ਦੇ ਵਿਸ਼ਲੇਸ਼ਣ ਨਤੀਜੇ ਵੀ ਇਸ ਪਾਸੇ ਹੀ ਸੰਕੇਤ ਕਰਦੇ ਜਾਪਦੇ ਹਨ। ਕਿਸੇ ਗਿਰੋਹ (ਗਰੁੱਪ) ਦਾ ਹਿੱਸਾ ਬਣਦਿਆਂ ਅਚਨਚੇਤ ਹੀ ਮਨੁੱਖ ਆਪਣੀ ਸੋਚ ਉਸ ਗਰੁੱਪ ਦੀ ਸੋਚ ਨਾਲ ਜੋੜ ਲੈਂਦਾ ਹੈ ਅਤੇ ਇਨ੍ਹਾਂ ਸੰਗਠਤ ਗਿਰੋਹਾਂ ਦੀਆ ਕਾਰਵਾਈਆ ਹਮੇਸ਼ਾਂ ਸਮਾਜ ਵਿੱਚ ਅਰਾਜਕਤਾ ਫੈਲਾਉਣ ਦਾ ਸਬਬ ਬਣ ਜਾਂਦੀਆਂ ਹਨ। ਜੇਕਰ ਥੋੜੇ ਲੋਕ ਇਸ ਇੱਜੜ ਬਿਰਤੀ ਤੋਂ ਖਹਿੜਾ ਛੁੜਾ ਆਜਾਦ ਸੋਚ ਦਾ ਪੱਲਾ ਫੜ ਲੈਂਦੇ ਹਨ ਤਾਂ ਅਕਸਰ ਓਹ ਬਹੁਗਿਣਤੀ ਦੀਆਂ ਅੱਖਾਂ 'ਚ ਰੜਕਣ ਲੱਗਦੇ ਹਨ। ਭਾਰਤ ਵਿੱਚ ਇਸ ਬਿਰਤੀ ਨਾਲ ਹੋਏ ਨੁਕਸਾਨ ਦੀਆਂ ਕਈ ਮਿਸਾਲਾਂ ਹਨ। ਪਹਿਲਾਂ ਤਾਂ 47 ਦੀ ਵੰਡ ਵੇਲੇ ਸੰਪਰਦਾਇਕ ਕੱਟੜਤਾ ਨੇ ਇੱਜੜ ਬਿਰਤੀ ਨੂੰ ਹਵਾ ਦੇ ਕੇ ਬੇਅੰਤ ਖੂਨ ਖਰਾਬਾ ਕਰਵਾਇਆ। ਪੰਜਾਬ ਦਾ ਕਾਲਾ ਦੌਰ ਸੰਪਰਦਾਇਕ ਵੰਡਪਾਊ ਤਾਕਤਾਂ ਦਾ ਨਤੀਜਾ ਬਣ ਕੇ ਸਾਮ੍ਹਣੇ ਆਇਆ ਜਿਸ ਦਾ ਅੰਤ 84 ਕਤਲੇਆਮ ਦੇ ਰੂਪ ਵਿੱਚ ਹੋਇਆ। ਭਾਰਤ ਵਿੱਚ ਵਾਪਰੇ ਕਈ ਹਿੰਦੂਮੁਸਲਮ ਦੰਗੇ ਇਸ ਬਿਰਤੀ ਦਾ ਹੀ ਪ੍ਰਕਟਾਵਾ ਸਨ। ਅੱਜਕਲ ਵੀ ਬਹੁਤੇ ਰੋਸ ਵਿਖਾਵਿਆਂ/ ਅੰਦੋਲਨਾਂ ਦੌਰਾਨ ਤੱਥਾਂ ਨੂੰ ਸਮਝਣ ਦੀ ਥਾਂ ਸੰਪਰਦਾਇਕ ਸਦਭਾਵਨਾ ਨੂੰ ਖੋਰਾ ਲਾਉਣ ਦੇ ਯਤਨ ਕੀਤੇ ਜਾਂਦੇ ਹਨ। ਇਸ ਲਈ ਇਸ ਮਾਰੂ ਮਨੋਬਿਰਤੀ ਤੋਂ ਸੁਚੇਤ ਰਹਿ ਕੇ ਆਜਾਦ ਸੋਚ ਦਾ ਧਾਰਨੀ ਬਨਣਾ ਚਾਹੀਦਾ ਹੈ। ਇਸੇ 'ਚ ਸਮਾਜ ਦੀ ਭਲਾਈ ਹੈ। ਇਨਸਾਨੀਅਤ ਦਾ ਇਹੀ ਤਕਾਜਾ ਹੈ।

-ਖ਼ਬਰਨਾਮਾ #1100, ਅਕਤੂਬਰ 23-2020

 


ਅਜਮੇਰ ਸਿੰਘ, ਪ੍ਰਭਸ਼ਰਨ ਭਰਾ ਤੇ ਮਸਲਾ ਸਿੱਖ ਹੋਮਲੈਂਡ ਦਾ

-ਹਰਜੀਤ ਦਿਓਲ, ਬਰੈਂਪਟਨ

ਫੋਨ: 905-676-9242

ਅੱਜ ਤੋਂ ਕੋਈ 15 ਕੁ ਸਾਲ ਪਹਿਲਾਂ ਫਰੀਦਾਬਾਦ ਰਹਿੰਦਿਆਂ ਜਦ ਅਸੀਂ ਕੈਨੇਡਾ ਦੀ ਇਮੀਗਰੇਸ਼ਨ ਲਈ ਅਪਲਾਈ ਕੀਤਾ ਤਾਂ ਸਾਨੂੰ ਦੱਸਿਆ ਗਿਆ ਕਿ ਪਤੀ-ਪਤਨੀ ਦਾ ਮੈਰਿਜ ਸਰਟੀਫਿਕੇਟ ਦਸਤਾਵੇਜ਼ਾਂ 'ਚ ਲੱਗਣਾ ਹੈ, ਇਸ ਲਈ ਬਣਵਾ ਲਿਆ ਜਾਵੇ। ਪੰਜਾਬ ਵਿਖੇ ਹੋਏ ਸਾਡੇ ਵਿਆਹ ਨੂੰ ਕੋਈ 25 ਕੁ ਸਾਲ ਹੋ ਚੁਕੇ ਸਨ ਤੇ ਜਾਹਰ ਹੈ, ਉਦੋਂ ਇਸ ਸਰਟੀਫਿਕੇਟ ਦੀ ਕੋਈ ਅਹਿਮੀਅਤ ਨਹੀਂ ਸਮਝੀ ਜਾਂਦੀ ਸੀ। ਮੈਂ ਆਪਣੇ ਸਾਲਾ ਸਾਹਿਬ ਨੂੰ ਸੰਪਰਕ ਕਰਕੇ ਜਾਣਨਾ ਚਾਹਿਆ ਕਿ ਇਹ ਦਸਤਾਵੇਜ਼ ਚਾਹੀਦਾ ਹੈ, ਇਸ ਦੀ ਪ੍ਰਾਪਤੀ ਦਾ ਰਾਹ ਦੱਸਿਆ ਜਾਵੇ। ਉਨ੍ਹਾਂ ਕਚਹਿਰੀ ਜਾ ਕੇ ਇਸ ਬਾਰੇ ਦਰਿਆਫਤ ਕੀਤਾ ਅਤੇ ਦੱਸਿਆ, "ਆ ਜਾਓ, ਇਹ ਕੰਮ ਹੋ ਜਾਵੇਗਾ।" ਖਰਚਾ ਕੋਈ ਛੇ-ਸੱਤ ਹਜ਼ਾਰ ਦਾ ਦੱਸਿਆ ਗਿਆ।

ਕੈਨੇਡਾ ਲਈ ਇਹ ਕੌੜਾ ਘੁੱਟ ਤਾਂ ਭਰਨਾ ਹੀ ਪੈਣਾ ਸੀ। ਮੈਂ ਪੰਜਾਬ ਜਾਣ ਦਾ ਪ੍ਰੋਗਰਾਮ ਬਣਾਉਣ ਲੱਗਾ। ਅਚਾਨਕ ਮੈਂ ਸੋਚਿਆ, ਪਈ ਇੱਥੇ ਫਰੀਦਾਬਾਦ ਦੀ ਕਚਹਿਰੀ ਵੀ ਕਿਉਂ ਨਾ ਪਤਾ ਕਰ ਲਿਆ ਜਾਵੇ! ਜੇ ਪੰਜ-ਸੱਤ ਸੌ ਵੱਧ ਖਰਚ ਕੇ ਇੱਥੇ ਹੀ ਕੰਮ ਹੋ ਜਾਵੇ ਤਾਂ ਪੰਜਾਬ ਆਉਣ-ਜਾਣ ਦਾ ਝੰਜਟ ਮੁੱਕ ਜਾਵੇਗਾ। ਅਗਲੇ ਦਿਨ ਮੈਂ ਕਚਹਿਰੀ ਗਿਆ ਅਤੇ ਇਸ ਦਸਤਾਵੇਜ਼ ਨੂੰ ਹਾਸਲ ਕਰਨ ਦਾ ਰਾਹ ਪੁੱਛ ਆਇਆ। ਸੱਚ ਜਾਣਿਓ, ਉਸ ਤੋਂ ਅਗਲੇ ਦਿਨ ਅਸੀਂ ਪਤੀ-ਪਤਨੀ ਜਰੂਰੀ ਕਾਗਜ਼ਾਤ ਲੈ ਕੇ ਕਚਹਿਰੀ ਚਲੇ ਗਏ ਅਤੇ ਚਾਰ ਘੰਟੇ ਵਿਚ ਸਿਰਫ 750 ਰੁਪਏ ਖਰਚ ਕੇ ਸਰਟੀਫਿਕੇਟ ਲੈ ਕੇ ਘਰ ਆ ਗਏ।

ਫਰੀਦਾਬਾਦ ਸਥਿਤ ਰੈਫਰਿਜਰੇਟਰ ਫੈਕਟਰੀ ਤੋਂ ਵਾਲੰਟੀਅਰ ਰਿਟਾਇਰਮੈਂਟ ਲੈ ਅਸੀਂ ਕੈਨੇਡਾ ਆ ਗਏ। ਕੁਝ ਸਮੇਂ ਬਾਅਦ ਅਸੀਂ ਫਰੀਦਾਬਾਦ ਆਪਣਾ ਮਕਾਨ ਵੇਚ ਪੰਜਾਬ ਮਾਛੀਵਾੜਾ ਵਿਖੇ ਮਕਾਨ ਖਰੀਦ ਲਿਆ, ਕਿਉਂਕਿ ਕਰੀਬ ਸਾਰੀਆਂ ਰਿਸ਼ਤੇਦਾਰੀਆਂ ਇੱਧਰ ਹੀ ਸਨ। ਮਕਾਨ ਦੀ ਖਰੀਦੋ ਫਰੋਖਤ ਅਤੇ ਹੋਰ ਕਈ ਕੰਮਾਂ ਦੌਰਾਨ ਕੁਝ ਹੋਰ ਕੌੜੇ ਤਜ਼ਰਬੇ ਹੋਏ, ਜਿਨ੍ਹਾਂ ਕਰਕੇ ਮੈਂ ਜਾਣਿਆ ਕਿ ਪੰਜਾਬ 'ਚ ਸਿੱਖੀ ਸਰੂਪ ਵਿਚ ਅਹੁਦਿਆਂ 'ਤੇ ਬੈਠਾ ਅਮਲਾ ਫੈਲਾ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬਾਹਰਲੀਆਂ ਸਟੇਟਾਂ ਦੇ ਗੈਰ-ਸਿੱਖਾਂ ਤੋਂ ਕਿਸੇ ਪਾਸੋਂ ਵੀ ਘੱਟ ਨਹੀਂ, ਮਾਸਾ ਵੱਧ ਹੀ ਹੈ। ਇੱਕ ਦਿਨ ਕਿਸੇ ਕੰਮ ਲਈ ਬਿਜਲੀ ਦੇ ਦਫਤਰ ਗਿਆ ਤਾਂ ਮੈਨੂੰ ਅਗਲੇ ਦਿਨ ਆਉਣ ਲਈ ਕਿਹਾ ਗਿਆ, ਕਿਉਂਕਿ ਦਫਤਰ ਵਿਖੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ। ਅਸੀਂ ਕਦੋਂ ਸਮਝਾਂਗੇ ਕਿ ਇਸੇ ਲਈ ਅਸੀਂ "ਵਰਕ ਇਜ਼ ਵਰਸ਼ਿਪ" ਨੂੰ ਤਰਜੀਹ ਦੇਣ ਵਾਲੇ ਪੱਛਮੀ ਦੇਸ਼ਾਂ ਵੱਲ ਕੂਚ ਕਰਨ ਲਈ ਮਜਬੂਰ ਹਾਂ। ਸਿਰਫ ਬਾਹਰੀ ਦਿੱਖ ਨਹੀਂ, ਸਗੋਂ ਬੇਦਾਗ ਚਰਿੱਤਰ ਹੀ 'ਖਾਲਸਾ' ਅਖਵਾਉਣ ਦਾ ਹੱਕ ਦਿੰਦਾ ਹੈ। ਇਸ ਨੂੰ ਸਮਝਣਾ ਜਰੂਰੀ ਹੈ।

'ਪੰਜਾਬ ਟਾਈਮਜ਼' ਦੇ ਸਫਿਆਂ 'ਤੇ ਸਿੱਖ ਹੋਮਲੈਂਡ ਦੀ ਪ੍ਰਾਪਤੀ ਲਈ ਵਿਦਵਾਨਾਂ ਦੀ ਜੱਦੋਜਹਿਦ ਅਤੇ ਇਸ 'ਤੇ ਉਠ ਰਹੇ ਸ਼ੰਕੇ ਦਿਲਚਸਪ ਮੋੜ ਲੈ ਰਹੇ ਹਨ। 'ਸਿੱਖ ਵਿਰਸਾ' ਦੇ ਸੰਪਾਦਕ ਸ਼ ਹਰਚਰਨ ਸਿੰਘ ਪਰਹਾਰ ਨੇ ਜਿਸ ਬੇਬਾਕੀ ਨਾਲ ਕੁਰਾਹੇ ਪਏ ਬੇਲਗਾਮ ਸੰਘਰਸ਼ ਦਾ ਸੱਚ ਬਿਆਨਿਆ ਹੈ, ਸ਼ਲਾਘਾਯੋਗ ਹੈ। ਵਿਦਵਾਨ ਪ੍ਰਭਸ਼ਰਨ ਭਰਾ ਲਿਖਦੇ ਹਨ ਕਿ ਪੰਜਾਬ 'ਚ ਸੰਘਰਸ਼ ਦੌਰਾਨ ਜੁਝਾਰੂ ਸਿੰਘ ਗੁਰਬਾਣੀ ਦਾ ਆਸਰਾ ਲੈ ਆਤਮਕ ਸਫਰ ਦੀ ਸੁਰਜੀਤੀ ਦੇ ਰਾਹ ਪਏ ਸਨ। ਵਾਹ! ਗੁਰਬਾਣੀ ਦੀ ਇਹ ਕਿਹੋ ਜਿਹੀ ਪ੍ਰੇਰਣਾ ਸੀ, ਜੋ ਲੁੱਟਾਂ ਖੋਹਾਂ ਅਤੇ ਮਾਸੂਮਾਂ ਦੀਆਂ ਬੇਕਿਰਕ ਹੱਤਿਆਵਾਂ ਦਾ ਕਾਰਨ ਬਣਦੀ ਸੀ। ਡੀ ਆਈ ਜੀ ਅਟਵਾਲ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦੀਆਂ ਕੰਪਲੈਕਸ ਦੇ ਅੰਦਰ ਹੀ ਹਤਿਆਵਾਂ, ਕੀ ਪੁਲਿਸ ਨੂੰ ਕੰਪਲੈਕਸ ਦੇ ਅੰਦਰ ਆਉਣ ਦਾ ਖੁਲ੍ਹਾ ਚੈਲੰਜ ਦੇਣ ਦੇ ਤੁਲ ਨਹੀਂ ਸਨ? 1989 ਦੀਆਂ ਚੋਣਾਂ ਵਿਚ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਸਾਥੀ ਭਾਰੀ ਬਹੁਗਿਣਤੀ ਨਾਲ ਚੋਣਾਂ ਜਿੱਤ ਗਏ, ਪਰ ਉਸ ਤੋਂ ਪਿਛੋਂ ਪੰਜਾਬ ਦੀ ਧਰਤੀ 'ਤੇ ਫੈਡਰੇਸ਼ਨ ਦੇ ਵਖ ਵਖ ਧੜਿਆਂ ਅਤੇ ਖਾੜਕੂਆਂ ਨੇ ਆਮ ਲੋਕਾਂ ਨੂੰ ਜਿਸ ਤਰ੍ਹਾਂ ਦਿਨੇ ਤਾਰੇ ਵਿਖਾਏ, ਕੀ ਉਹ ਦਿਨ ਅਜਮੇਰ ਸਿੰਘ ਜਾਂ ਪ੍ਰਭਸ਼ਰਨ ਭਰਾਵਾਂ ਨੂੰ ਭੁਲ ਗਏ ਹਨ।

ਅਕਸਰ ਕਿਹਾ ਜਾਂਦੈ ਕਿ ਬਾਕੀ ਗੁਰਦੁਆਰਿਆਂ 'ਤੇ ਹਮਲੇ ਕਿਉਂ ਹੋਏ? ਸੱਚ ਇਹ ਹੈ ਕਿ ਹੋਰ ਗੁਰਦੁਆਰਿਆਂ ਵਿਚ ਵੀ ਖਾੜਕੂਆਂ ਨੇ ਡੇਰੇ ਲਾਏ ਸਨ, ਜਿੱਥੋਂ ਇਹ ਫਰਾਰ ਹੋ ਯੂ. ਪੀ. ਜਾ ਵੜੇ ਸਨ। ਇੱਕ ਸੱਜਣ ਨੇ ਦੱਸਿਆ ਕਿ ਅਜਿਹਾ ਹੀ ਇੱਕ ਖਾੜਕੂ ਟੋਲਾ ਯੂ. ਪੀ. ਵਿਚ ਇੱਕ ਫਾਰਮ 'ਤੇ ਪਹੁੰਚਿਆ, ਏ. ਕੇ. ਸੰਤਾਲੀ ਦੀ ਨੋਕ 'ਤੇ ਖਾਧਾ ਪੀਤਾ, ਰਾਤ ਕੱਟੀ ਅਤੇ ਸਵੇਰੇ ਹਨੇਰੇ ਹੀ ਘਰਦਿਆਂ ਨੂੰ ਉਨ੍ਹਾਂ ਵਲੋਂ ਦੱਸੀ ਜਗ੍ਹਾ ਛੱਡ ਆਉਣਾ ਪਿਆ। ਪਰ ਫਿਰ ਕੁਝ ਦਿਨ ਪਿਛੋਂ ਹੀ ਉਹ ਉਸੇ ਡੇਰੇ 'ਤੇ ਵਾਪਸ ਆ ਗਏ ਤੇ ਪੱਕੇ ਬੰਕਰ ਬਣਾ ਕੇ ਡਟ ਗਏ ਸਨ। ਅਜਮੇਰ ਸਿੰਘ ਤੇ ਪ੍ਰਭਸ਼ਰਨ ਭਰਾਵਾਂ ਨੇ ਰੁਦਰਪੁਰ ਅਤੇ ਪੀਲੀਭੀਤ ਖੇਤਰ ਦੇ ਉਨ੍ਹਾਂ ਡੇਰਿਆਂ ਦੀ ਖਬਰ ਵੀ ਕਦੇ ਜਾ ਕੇ ਲਈ ਹੈ ਕਿ ਲੋਕਾਂ ਨੇ 'ਸਿੱਕਾਸ਼ਾਹੀ' ਦੇ ਉਸ ਦੌਰ ਵਿਚ ਦਿਨ ਕਿੱਦਾਂ ਕੱਟੇ ਸਨ। ਇਸ ਲਹਿਰ ਦੇ ਕਿਸ ਆਗੂ ਵਲੋਂ ਅਜਿਹੇ ਘਿਨਾਉਣੇ ਕੰਮਾਂ ਦੀ ਨਿਖੇਧੀ ਕੀਤੀ ਗਈ? ਜੇ ਮਸਲੇ ਤੱਕ ਸੰਤੁਲਿਤ ਪਹੁੰਚ ਅਪਨਾਉਣ ਵਾਲਿਆਂ ਨੂੰ ਆਰ. ਐਸ਼ ਐਸ਼ ਜਾਂ ਭਾਰਤੀ ਹਕੁਮਤ ਦੇ ਏਜੰਟ ਕਿਹਾ ਜਾ ਸਕਦੈ ਤਾਂ ਭਾਰਤ ਨੂੰ ਤੋੜਨ ਦਾ ਸ਼ੜਯੰਤਰ ਰਚਣ ਵਾਲਿਆਂ ਨੂੰ ਭਾਰਤ ਦੇ ਦੁਸ਼ਮਣਾਂ ਦਾ ਏਜੰਟ ਕਿਉਂ ਨਹੀਂ ਕਿਹਾ ਜਾ ਸਕਦਾ? ਪਾਕਿਸਤਾਨ ਰਾਹੀਂ ਅਤਿਵਾਦ ਨੂੰ ਹਮਾਇਤ ਜੱਗ ਜਾਹਰ ਹੈ, ਭਾਵੇਂ ਇਸ ਦੇ ਭਿਅੰਕਰ ਨਤੀਜੇ ਉਹ ਖੁਦ ਵੀ ਭੁਗਤ ਰਿਹਾ ਹੈ।

ਅੰਤ ਵਿਚ ਪ੍ਰਭਸ਼ਰਨ ਭਰਾਵਾਂ ਤੇ ਅਜਮੇਰ ਸਿੰਘ ਵਰਗੇ ਸਿੱਖ ਚਿੰਤਕਾਂ ਨੂੰ ਸਨਿਮਰ ਬੇਨਤੀ ਹੈ ਕਿ ਸਿੱਖ ਨੌਜਵਾਨਾਂ ਨੂੰ ਵੱਖਵਾਦ ਦੇ ਰਾਹ ਤੋਰ ਕੇ ਆਪਣੀ ਅਮੁੱਲੀ ਵਿਦਵਤਾ ਜਾਇਆ ਨਾ ਕਰਨ, ਜਿਵੇਂ ਕਿ ਅਜਮੇਰ ਸਿੰਘ ਆਪਣੀਆਂ ਕੈਸਟਾਂ ਅੰਦਰ ਪਿਛਲੇ 10-12 ਵਰ੍ਹਿਆਂ ਤੋਂ ਕਰਦਾ ਆ ਰਿਹਾ ਹੈ। ਚਾਹੀਦਾ ਇਹ ਹੈ ਕਿ ਇਹ ਲੋਕ ਉਨ੍ਹਾਂ ਵਿਚ ਉੱਚ ਕਿਰਦਾਰ ਬਹਾਲੀ ਦਾ ਉਪਰਾਲਾ ਕਰ ਆਪਣੀ ਵਿਦਵਤਾ ਸਾਰਥਕ ਕਰਨ, ਜਿਸ ਤਰ੍ਹਾਂ ਕਿ ਅਜਮੇਰ ਸਿੰਘ ਇਸ ਪਾਸੇ ਤੁਰਨ ਦਾ ਜਤਨ ਕਰ ਹੀ ਰਿਹਾ ਹੈ। ਪ੍ਰਭਸ਼ਰਨ ਭਰਾ ਉਸ ਨੂੰ ਦੁਬਾਰਾ ਪੁਠੇ ਰਾਹੇ ਨਾ ਮੋੜਨ।

ਸੱਚ ਤਾਂ ਇਹ ਹੈ ਕਿ ਦੁਨੀਆਂ ਦਾ ਹਰ ਕੋਨਾ ਉਨ੍ਹਾਂ ਲਈ 'ਹੋਮਲੈਂਡ' ਹੈ, ਜਿੱਥੇ ਆਪਣੀ ਪ੍ਰਤਿਭਾ ਅਤੇ ਮਿਸਾਲੀ ਚਰਿੱਤਰ (ਖਾਲਸ) ਨਾਲ ਸਿੱਖੀ ਦੀ ਸ਼ਾਨ ਬਹਾਲ ਕੀਤੀ ਜਾ ਸਕਦੀ ਹੈ। ਖਾਲਸੇ ਦੇ ਬੋਲਬਾਲੇ ਨੂੰ ਅਮਲੀ ਜਾਮਾ ਪਹਿਨਾਉਣ ਦਾ ਇਸ ਤੋਂ ਵਧੀਆ ਕੋਈ ਉਪਾਅ ਨਹੀਂ।

ਖ਼ਬਰਨਾਮਾ #1088, ਜੁਲਾਈ 31-2020

 


ਚਰਚਾ ਸ਼੍ਰੋਮਣੀ ਕਮੇਟੀ, ਸਿੱਖ ਬੁੱਧੀਜੀਵੀ ਅਤੇ ਵਿਤਕਰੇ ਦੀ ਰੱਟ

ਕਿਸੇ ਵਿਦਵਾਨ ਨੇ ਫੁਰਮਾਇਆ ਸੀ ਕਿ ਲੋਕ ਉਸ 'ਤੇ ਹੱਸਦੇ ਹਨ ਕਿ ਉਹ ਸਭ ਤੋਂ ਵੱਖਰਾ ਕਿਉਂ ਸੋਚਦਾ ਹੈ, ਪਰ ਉਹ ਸਭ 'ਤੇ ਹੱਸਦਾ ਹੈ ਕਿ ਸਭ ਇੱਕੋ ਤਰ੍ਹਾਂ ਹੀ ਕਿਉਂ ਸੋਚਦੇ ਹਨ? ਇਨਸਾਨੀ ਦਿਮਾਗ ਦੀ ਇਹੀ ਵਿਲੱਖਣ ਫਿਤਰਤ ਹੈ, ਜੋ ਉਸ ਨੂੰ ਜਾਨਵਰ ਨਾਲੋਂ ਵੱਖ ਕਰਦੀ ਹੈ। ਮਸਲਨ ਇੱਕ ਪਾਸੇ ਧਾਰਮਿਕ ਜਨੂੰਨੀ ਹਨ, ਜੋ ਇੰਨ ਬਿੰਨ ਪੂਰਵਜਾਂ ਦੀਆਂ ਉਲੀਕੀਆਂ ਸ਼ਬਦੀ ਪਗਡੰਡੀਆਂ ਨੂੰ ਲਕੀਰ ਦੇ ਫਕੀਰ ਬਣ ਕੇ ਅਪਨਾਉਂਦੇ ਹਨ, ਜਦੋਂ ਕਿ ਦੂਜੇ ਉਸ ਨੂੰ ਅੱਜ ਦੇ ਸੰਦਰਭ ਵਿਚ ਸਿਰਜਣਾਤਮਕ ਰੂਪ ਵਿਚ ਢਾਲਦੇ ਹਨ। ਵਿਗਿਆਨੀ ਭਾਈਚਾਰਾ ਦੂਜੇ ਕਿਸਮ ਦੇ ਇਨਸਾਨਾਂ ਦੀ ਨੁਮਾਇੰਦਗੀ ਕਰਦਾ ਹੈ, ਜਿਨ੍ਹਾਂ ਸਦਕਾ ਦੁਨੀਆਂ ਦਾ ਮੁਹਾਂਦਰਾ ਬਦਲਿਆ ਹੈ।

ਕਿਸਾਨ ਭਵਨ, ਚੰਡੀਗੜ੍ਹ ਵਿਖੇ ਪੰਜਾਬ ਦੀ ਰਾਜਨੀਤੀ ਦੇ ਸੰਦਰਭ ਵਿਚ 9 ਮਾਰਚ 2020 ਨੂੰ ਹੋਈ ਇੱਕ ਮੀਟਿੰਗ ਦੌਰਾਨ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਇੱਕ ਛੋਟੀ ਜਿਹੀ ਤਕਰੀਰ ਸੁਣਨ ਨੂੰ ਮਿਲੀ, ਜਿਸ ਵਿਚ ਸ਼ ਸਿੱਧੂ ਅੱਜ ਤੋਂ ਸੌ, ਡੇਢ ਸੌ ਸਾਲ ਪਹਿਲਾਂ ਭਾਰਤੀ ਸਿਆਸਤ 'ਚ ਹੋਈਆਂ ਸਭ ਸਰਗਰਮੀਆਂ ਨੂੰ 'ਫਰਾਡ' ਦੱਸਦੇ ਹਨ। ਉਹ ਤਾਂ ਉਸ ਸਮੇਂ ਬਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਐਕਟ ਨੂੰ ਵੀ ਫਰਾਡ ਦੱਸਦੇ ਹਨ, ਜਦੋਂ ਕਿ ਚੋਣਾਂ ਹੀ ਇੱਕਮਾਤਰ ਲੋਕਤੰਤਰੀ ਪ੍ਰਣਾਲੀ ਹੈ। ਉਨ੍ਹਾਂ ਅਨੁਸਾਰ ਸਾਰਾ ਭਾਰਤੀ ਲੋਕਤੰਤਰ ਫਰਾਡ ਹੈ, ਜੋ ਘੱਟਗਿਣਤੀਆਂ ਦੇ ਘਾਣ ਲਈ ਬਣਿਆ ਹੈ। ਉਨ੍ਹਾਂ ਮੁਤਾਬਕ ਕਾਂਗਰਸ ਤੇ ਭਾਜਪਾ ਇੱਕੋ ਤਰ੍ਹਾਂ ਦੇ ਫਰਾਡ ਹਨ। ਕੁਲ ਮਿਲਾ ਕੇ ਜੇ ਸਭ ਕੁਝ ਫਰਾਡ ਹੈ ਤਾਂ ਸਹੀ ਕੀ ਹੈ? ਇਸ ਦਾ ਜੁਆਬ ਤਾਂ ਉਹ ਹੀ ਜਾਣਦੇ ਹੋਣਗੇ, ਪਰ ਕੀ ਪਤਾ ਹਕੂਮਤ ਵੱਲੋਂ ਸਿੱਖਾਂ ਨਾਲ ਵਧੀਕੀਆਂ ਦਾ ਰਾਗ ਅਲਾਪ ਕੇ ਉਹ ਵੱਖਵਾਦ ਦਾ ਰਾਹ ਪੱਧਰਾ ਕਰਨਾ ਲੋਚਦੇ ਹੋਣ! ਉਨ੍ਹਾਂ ਦੀ ਤਕਰੀਰ ਤੋਂ ਤਾਂ ਇਹੀ ਜਾਪਦਾ ਹੈ।

ਜਸਪਾਲ ਸਿੰਘ ਸਿੱਧੂ ਜਿਹਿਆਂ ਦੇ ਉਠਾਏ ਕੁਝ ਕੁ ਨੁਕਤਿਆਂ ਬਾਰੇ ਆਪਣੇ ਵਿਚਾਰ ਪੇਸ਼ ਕਰਨੇ ਚਾਹਾਂਗਾ। ਬਹੁਤੀ ਡੂੰਘਾਈ 'ਚ ਨਾ ਜਾ ਕੇ ਕੁਝ ਕੁ ਬੁਨਿਆਦੀ ਸਵਾਲਾਂ ਦੇ ਜਵਾਬ ਆਪ ਮੁਹਾਰੇ ਹੀ ਮਿਲ ਜਾਂਦੇ ਹਨ। ਜੱਗ ਜਾਹਰ ਹੈ ਕਿ ਅਜ਼ਾਦੀ ਪਿਛੋਂ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਦੇਸ਼ ਦੀ ਵਾਗਡੋਰ ਸੰਭਾਲਣ ਪਿਛੋਂ ਦੇਸ਼ ਤਰੱਕੀ ਦੇ ਰਾਹ ਪਿਆ। ਪੰਡਿਤ ਨਹਿਰੂ ਉੱਤਰ ਪ੍ਰਦੇਸ਼ ਜਾਂ ਕਹੀਏ ਹਿੰਦੂ ਹਾਰਟਲੈਂਡ (ਬਿਹਾਰ ਸਮੇਤ) ਤੋਂ ਸਨ, ਜਿੱਥੋਂ 50 ਸਾਲਾਂ ਤੋਂ ਰੋਜੀ ਰੋਟੀ ਦੀ ਭਾਲ 'ਚ ਅੱਜ ਤੱਕ ਪੰਜਾਬ 'ਚ ਭੱਈਆਂ ਦੀ ਆਮਦ ਬਰਕਰਾਰ ਹੈ, ਜਿਨ੍ਹਾਂ ਨੇ ਪੰਜਾਬ ਦੀ ਹਰੀ ਕ੍ਰਾਂਤੀ ਵਿਚ ਦਲਿਤਾਂ ਵਾਂਗ ਨਿੱਠ ਕੇ ਮਿਹਨਤ ਕਰ ਕੇ ਯੋਗਦਾਨ ਪਾਇਆ।

ਪਰ ਪੰਜਾਬ ਅੰਦਰ ਉਨ੍ਹਾਂ ਦੀ ਔਕਾਤ ਘਸਿਆਰਿਆਂ ਤੋਂ ਵੱਧ ਨਹੀਂ ਹੈ। ਕੀ ਸ਼ ਸਿੱਧੂ ਦੱਸਣਗੇ ਕਿ ਨਵੀ ਦਿੱਲੀ 'ਚ ਯੂ. ਐਨ. ਆਈ. ਦੇ ਸੇਵਾ ਕਾਲ ਦੌਰਾਨ ਜਿਸ ਨੂੰ ਉਹ ਸਜ਼ਾ ਦੱਸਦੇ ਹਨ, ਉਨ੍ਹਾਂ ਨੂੰ ਕਦੀ ਕਿਸੇ ਨੇ ਘਸਿਆਰੇ ਹੋਣ ਦਾ ਅਹਿਸਾਸ ਦਿਤਾ ਸੀ? ਪੰਜਾਬ ਤੋਂ ਬਾਹਰ ਦਿੱਲੀ, ਕਾਨ੍ਹਪੁਰ, ਕਲਕੱਤਾ, ਮੁੰਬਈ ਜਾਂ ਤਰਾਈ 'ਚ ਵੱਸੇ ਹੋਏ ਸਿੱਖ ਭਾਈਚਾਰੇ ਦੇ ਲੋਕ ਪੰਜਾਬ ਵਿਚ ਆ ਕੇ ਮੁਸ਼ੱਕਤ ਕਰਕੇ ਘਸਿਆਰਿਆਂ ਵਾਂਗ ਗੁਜ਼ਰ ਬਸਰ ਕਰਨ ਵਾਲੇ ਯੂ. ਪੀ. ਜਾਂ ਬਿਹਾਰ ਦੇ ਭੱਈਆਂ ਵਾਂਗ ਕਿਧਰੇ ਵੀ ਕੀ ਉਨ੍ਹਾਂ ਨੂੰ ਘਸਿਆਰੇ ਬਣੇ ਨਜ਼ਰ ਆਉਂਦੇ ਹਨ? ਕੀ ਹਿੰਦੂ ਹਾਰਟਲੈਂਡ ਪੰਜਾਬ, ਤਾਮਿਲਨਾਡੂ ਜਾਂ ਬੰਗਾਲ 'ਤੇ ਅੱਜ ਉਸ ਤਰ੍ਹਾਂ ਰਾਜ ਕਰ ਰਹੀ ਹੈ, ਜਿਸ ਤਰ੍ਹਾਂ 1947 ਤੋਂ ਪਹਿਲਾਂ ਭਾਰਤ ਉਤੇ ਗਰੇਟ ਬ੍ਰਿਟੇਨ ਦੀ ਹਾਰਟਲੈਂਡ ਰਾਜ ਕਰਦੀ ਸੀ?

ਪਿੱਛੇ ਜਿਹੇ ਇੱਕ ਸੰਸਥਾ ਦੇ ਸਰਵੇਖਣ ਅਨੁਸਾਰ ਪੰਜਾਬ ਹਾਲੇ ਤੱਕ ਹੋਰਨਾਂ ਬਹੁਤੀਆਂ ਸਟੇਟਾਂ ਨਾਲੋਂ ਖੁਸ਼ਹਾਲ ਹੈ। ਇੱਕ ਹੋਰ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਨਹਿਰੂ ਨੇ ਸਿੱਖਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ। ਵਾਅਦਾ ਸੀ, ਘੱਟਗਿਣਤੀ ਸਿੱਖਾਂ ਨੂੰ ਹੋਰ ਬਹੁਗਿਣਤੀਆਂ ਦੇ ਬਰਾਬਰ ਹੱਕ ਮਿਲਣ ਦਾ, ਜੋ ਤੱਥਾਂ ਦੀ ਇਮਾਨਦਾਰ ਘੋਖ ਪਿਛੋਂ ਬਿਲਕੁਲ ਪੂਰਾ ਕੀਤਾ ਗਿਆ ਹੈ। ਇਸ ਦਾ ਸਬੂਤ ਹੈ, ਅਜ਼ਾਦ ਭਾਰਤ 'ਚ ਹਰ ਖੇਤਰ ਵਿਚ ਸਿੱਖਾਂ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਰਾਜਨੀਤੀ ਅਤੇ ਫੌਜ ਵਿਚ ਉਚੇ ਅਹੁਦਿਆਂ ਸਮੇਤ ਜੀਵਨ ਦੇ ਹਰ ਖੇਤਰ 'ਚ ਸਿੱਖਾਂ ਦੀ ਝੰਡੀ ਰਹੀ ਹੈ। ਜੇ ਕਿਸੇ ਕੋਲ ਵਕਤ ਹੋਵੇ ਤਾਂ ਉੱਤਰ ਪ੍ਰਦੇਸ਼ ਦਾ ਤਰਾਈ ਇਲਾਕਾ ਜਾ ਕੇ ਦੇਖਿਆ ਜਾ ਸਕਦਾ ਹੈ, ਜਿੱਥੇ ਪੰਜਾਬੋਂ ਆ ਸਿੱਖਾਂ ਨੇ ਕਿਸਾਨੀ ਵਿਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਉਸ ਇਲਾਕੇ ਵਿਚ ਰਹਿੰਦੇ ਖੁਸ਼ਹਾਲ ਪੰਜਾਬੀਆਂ ਨੂੰ ਉਥੋਂ ਦੇ ਪ੍ਰਸ਼ਾਸਨ ਨਾਲ ਕਦੇ ਵੀ ਕੋਈ ਸ਼ਿਕਾਇਤ ਨਹੀਂ ਹੋਈ। 1984 ਦੀ ਫਿਰਕਾਪ੍ਰਸਤ ਹਨੇਰੀ ਪਿਛੋਂ ਵੀ ਨਹੀਂ।

ਇਹ ਭਰਮ ਵੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਕਿ ਹਿੰਦੂਤਵ ਸਿੱਖੀ ਲਈ ਖਤਰਾ ਹੈ। 'ਪੰਜਾਬ ਟਾਈਮਜ਼' ਦੇ 28 ਮਾਰਚ ਦੇ ਅੰਕ ਵਿਚ ਛਪਿਆ ਵਿਦਵਾਨ ਪ੍ਰੋ. ਬਲਕਾਰ ਸਿੰਘ ਦਾ ਲੇਖ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਮੁੱਖ ਚੁਣੌਤੀਆਂ' ਬਾਦਲੀਲ ਸਿੱਧ ਕਰਦਾ ਹੈ ਕਿ ਅਯੋਗ ਅਤੇ ਮੌਕਾਪ੍ਰਸਤ ਲੀਡਰਸ਼ਿਪ ਕਾਰਨ ਸਿੱਖੀ ਨੂੰ ਬਾਹਰੋਂ ਨਹੀਂ, ਅੰਦਰੋਂ ਬਹੁਤੀ ਢਾਅ ਲੱਗ ਰਹੀ ਹੈ। ਅਕਲ ਨਾਲੋਂ ਸ਼ਕਲ ਨੂੰ ਅਤੇ ਕੰਮ ਨਾਲੋਂ ਚਾਪਲੂਸੀ ਨੂੰ ਵੱਧ ਅਹਿਮੀਅਤ ਦਿੱਤੀ ਜਾ ਰਹੀ ਹੈ।

ਇਸੇ ਅੰਕ 'ਚ ਛਪਿਆ ਡਾ. ਗੁਰਨਾਮ ਕੌਰ ਦਾ ਲੇਖ ਬੜੀ ਸ਼ਿੱਦਤ ਨਾਲ ਬਿਆਨ ਕਰਦਾ ਹੈ ਕਿ ਕਿਵੇਂ ਬੇਮਤਲਬ ਦੀਆਂ ਮਰਿਆਦਾਵਾਂ ਦੀ ਰਾਖੀ ਦੇ ਨਾਂ 'ਤੇ ਸਤਿਕਾਰ ਕਮੇਟੀਆਂ ਮਾਰਫਤ ਕੱਟੜਤਾ ਸਿੱਖੀ ਦਾ ਗਲਾ ਘੁੱਟ ਰਹੀ ਹੈ। ਇਸੇ ਅੰਕ ਵਿਚ ਦਵਿੰਦਰ ਸਿੰਘ ਘੁੰਮਣ ਵੀ ਨਫਰਤ ਦੀ ਰਾਜਨੀਤੀ ਦਾ ਠੀਕਰਾ ਸਿਰਫ ਇੱਕ ਧਿਰ ਦੇ ਸਿਰ ਭੰਨਦੇ ਹਨ। ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਉਨ੍ਹਾਂ ਨੂੰ ਵੀ ਗਵਾਰਾ ਨਹੀਂ।

ਬੇਨਤੀ ਇਹੀ ਹੈ ਕਿ ਹਾਲੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬ ਅਤੇ ਸਿੱਖੀ ਦੀ ਦੁਹਾਈ ਪਾ ਕੇ ਇਹ ਲੋਕ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਸੈਟ ਹਨ, ਸਿਰਫ ਪੰਜਾਬ ਦੀ ਨੌਜਵਾਨੀ ਨੂੰ ਹੀ ਗੁੰਮਰਾਹ ਕਰ ਰਹੇ ਹਨ; ਇਸ ਨੂੰ ਸਮਝਣ ਦੀ ਲੋੜ ਹੈ। ਪੰਜਾਬੋਂ ਬਾਹਰ ਸਾਰੇ ਭਾਰਤ 'ਚ ਅਮਨ ਨਾਲ ਵਸਦੀ ਸਿੱਖਾਂ ਦੀ ਵੱਡੀ ਆਬਾਦੀ ਦੀ ਸਲਾਮਤੀ ਦਾ ਧਿਆਨ ਰੱਖਦਿਆਂ ਹੋਰ 1947 ਜਾਂ 1984 ਦਾ ਦੁਹਰਾਓ ਰੋਕਣ ਲਈ ਇਸ ਵੰਡ ਪਾਊ ਸਿਆਸਤ ਤੋਂ ਪਰਹੇਜ਼ ਕਰ ਕੇ ਅਮਨ ਵੱਲ ਜਾਂਦੇ ਰਾਹ 'ਤੇ ਚੱਲਣ ਵਿਚ ਹੀ ਸਭ ਦੀ ਭਲਾਈ ਹੈ।

-ਹਰਜੀਤ ਦਿਓਲ, ਬਰੈਂਪਟਨ

ਫੋਨ: 905-676-9242

 


DrqI dI Koj  - hrjIq idEl, brYNptn

          iewk vIrfn gRih. dUr dUr qwk jIvn df koeI icnH nhIN. AuWpr pIly ijhy rMg df afsmfn, Qwly kflI pY geI jmIn. nf hvf nf pfxI aqy nf koeI drwKq, AujfV ivwc mOq ijhf swnftf psiraf ipaf hY. afkfsL `c koeI Dwbf ijhf njr af irhf hY, jo hOlI hOlI vwzf afkfr lYNdf jf irhf hY. kuJ GMitaF bfad ieh Dwbf koeI pulfVI Xfn dI sLkl aKiqafr kr lYNdf hY, qy kuJ hor GMitaF bfad ieh vwzy afkfr df golf byafvfjL jmIn `qy af itkdf hY. kuJ ku imMtF bfad ies dy iewk pfisEN koeI pOVI ijhI pRgt huMdI hY, qy dyKdy dyKdy iewk iewk krky do jIv pOVI rfhIN jmIn `qy AuWqr afAuNdy hn. ienHF koeI vfqfvrx rwiKak posLfkF pfeIaF hoeIaF hn, qy ieh kdy ies DrqI `qy rfj krdy mnuwK jfpdy hn.

iesqrI aqy pursL hn sLfied. pursL ies gRih `qy pihlF vI gyVf lf cuwikaf hY, pr iesqrI pihlI vfr afeI hY. ijs gRih qoN ieh afey hn, pursL AuWQoN df vwzf ivigank hY qy ies vIrfn pey gRih bfry kfPI kuJ jfxdf hY. ascrj nfl BrI afpxI sfQx nUM Eh dwsdf hY ' ies gRih df nFa DrqI huMdf sI. ijvyN ik sfzy puriKaF dwisaf Eh iewQoN hI afpxI nsl bcf ky sfzy mOjUdf gRih qy puwjy sn. DrqI dy aMq bfry asIN AunHF qoN hI jfixaf. aOh dyK! iksy vwzI iblizMg df ZFcf ikvyN phfV ijhf jfpdf hY. bhuq qrwkI kr gey sn iewQoN dy bfisLMdy qy aMq sfrI Kyz ienHF afp hI ivgfV leI, qy jy smF rihMdy Eh iewQoN nf inkldy, sfzf qF vjUd hI nhIN sI hoxf. stIPn hfiknjL! hF iehI nFa sI Ausdf. Aus dI qsvIr qF qUM dyKI hoxI aY sfzy imAuijam ivwc. kudrq vwloN lfcfr pr pRiqBf df DnI. Aus dI hI BivsLvfxI qy aml krky sfzy purKy iewQoN inklx bfry soc sky.' iesqrI AujfV pey idRsLF nUM hYrfnI nfl dyK rhI sI. KMzr kdy Guwg vsdy gRih dI gvfhI Br rhy sn. pr afKr hoieaf kI? ikvyN hoeI iBank brbfdI? Aus dI soc Aus nUM prysLfn kr rhI sI, pr Aus df sfQI sB Byq jfxdf sI, ikENik Auh iewQy pihlF vI af cuwikaf sI qy KojF rfhIN bhuq sfry svflF dy jvfb dy skdf sI. Aus ny sfQx nUM dwisaf 'ieQoN dy vfsIaF ny ivigafn `c bhuq qrwkI kr leI sI. ienHf ny rihx leI aflIsLfn aqy sB shUlqF nfl lYs afisLafny bxf ley sn. sPr leI bhuq qyj gqI nfl cwlx vfly Xfn, nfl hI hYrfnI jnk sMcfr ivvsQf. bVIaf suK suivDfvF hfsl kr leIaF sn ies qyj idmfg mnuwK ny, pr bhuqf icr ienHF nUM mfx nhIN sikaf. brbfdI qoN nhIN bc sikaf ivcfrf.'

brbfdI bfry jfnx leI bhuq Auqsk sI Aus dI sfQx, so pursL ny Kulfsf kIqf 'ienHf bdnsIbF ny prmfxU bMb vI iqafr kr ley sn jo kuJ smyN ivwc hI ies KUbsUrq DrqI nUM KMzrF ivwc qbdIl krn dI smrwQf rwKdy sn. afps ivwc lVfeIaF krdy ieh afpxI hAumYN nUM kfbU nf rwK sky qy nqIjf qUM dyK hI rhI hYN.' iesqrI ny puwiCaf 'aYny ivksq idmfg afpxI brbfdI bfry jfgrUk ikEN nf hoey?' pursL ny dwisaf 'jfgrUk sn Bfgvfny, pr iewk hor lfielfj bImfrI df isLkfr sn ieh lok, qy Auh sI rwb qy Ausdf BfeIvfl Drm. kihMdy sI peI rwb iewk hY pr Aus dy jotIdfr Drm vwKry vwKry hn. DrmF dI afps `c KihbfjI ienHF nUM lY bYTI. Drm ipwCy iewk dujy dI jfn lYxf ienHF dI Kwby hwQ dI Kyz sI. isafxy rfjnIqkF ny ivnfsLkfrI prmfxU bMb vrqxoN qF guryj kIqf pr mnuwK dI mfVI iksmq nUM ieh bMb DrmI jnUnIaF hwQ af gey. iPr Eh hoieaf ijs bfry soc ky isr sLrm nfl Juk jFdf hY. rwb ijs df koeI vjUd hI nhIN sI srvnfsL df kfrx bixaf, qy afpxy afpxy Drm dI rwiKaf krdy ieh sohxI DrqI nUM KMzr bxf gey.'

vfpsI sPr vyly iesqrI ny afpxy sfQI nUM ikhf 'gnImq hY sfzy gRih nUM hfly rwb aqy Drm dI lfg nhIN lwgI'. pursL ny zUMGf sfh lY ikhf 'rwb kry nf hI lwgy' qy Auh joLr dI hws ipaf.

hux qwk KLbrnfmf dI vYWb sfeIt nUM pfTk vyK cuwky hn

Click Here