www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

ਪੰਚਕੂਲਾ ਅਦਾਲਤ ਵੱਲੋਂ ਮਨਜੀਤ ਮਿੰਘ ਰੱਤੂ ਦਾ 2 ਦਿਨਾਂ ਪੁਲੀਸ ਰਿਮਾਂਡ
ਪੰਜਾਬ, ਚੰਡੀਗੜ੍ਹ ਤੇ ਹੋਰ ਕਈ ਥਾਵਾਂ ਤੋਂ ਰੱਤੂ ਖਾਲਫ਼ ਸ਼ਿਕਾਇਤਾਂ ਦਾ ਲੱਗਾ ਢੇਰ
ਮਨਜੀਤ ਰੱਤੂ ਨੇ ਆਪਣੀ ਮਾਂ ਨੂੰ ਕਸੂਤੀ ਫਸਾਇਆ

 

ਚੰਡੀਗੜ੍ਹ, ਪੰਚਕੂਲਾ, 17 ਦਸੰਬਰ :- ਇੱਕ ਵਪਾਰੀ ਨਾਲ਼ ਧੋਖਾਧੜੀ ਦੇ ਜੁਰਮ ਹੇਠ ਚੰਡੀਗੜ੍ਹ ਤੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਕੌਮਾਂਤਰੀ ਠੱਗ ਮਨਜੀਤ ਸਿੰਘ ਰੱਤੂ ਨੂੰ ਅੱਜ ਪੰਚਕੂਲਾ ਦੀ ਇੱਕ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ।  ਰੱਤੂ ਉਤੇ ਦੋਸ਼ ਹੈ ਕਿ ਉਸ ਨੇ ਪੰਚਕੂਲਾ ਦੇ ਸੈਕਟਰ 11 ਦੇ ਐਸ ਸੀ ਓ 46 'ਚ ਸਥਿਤ ਦੀਪ ਕਮਿਊਨੀਕੇਸ਼ਨਜ਼ ਦੇ ਮਾਲਕ ਗੁਰਜੀਤ ਸਿੰਘ ਨੂੰ ਜਿਹੜਾ ਚੈਕ ਦਿੱਤਾ ਸੀ, ਉਹ ਬਾਊਂਸ ਹੋ ਗਿਆ ਸੀ।  ਮਨਜੀਤ ਸਿੰਘ ਰੱਤੂ ਦੇ ਚੈਕ ਬਾਊਂਸ ਹੋਣ ਦਾ ਸਿਲਸਿਲਾ ਜਲੰਧਰ, ਚੰਡੀਗੜ੍ਹ ਤੋਂ ਇੰਗਲੈਂਡ ਤੇ ਕੈਨੇਡਾ ਤੱਕ ਵੀ ਚਲਦਾ ਰਿਹਾ ਹੈ।  ਉਹ ਜਿੱਥੇ ਵੀ ਜਾਂਦਾ ਹੈ, ਵੱਡੀਆਂ-ਵੱਡੀਆਂ ਫੜਾਂ ਮਾਰ ਕੇ ਦੁਕਾਨਦਾਰ ਜਾਂ ਸ਼ੋਅਰੂਮ ਤੋਂ ਪਹਿਲਾਂ ਸਾਮਾਨ ਖ਼ਰੀਦ ਲੈਂਦਾ ਹੈ ਅਤੇ ਫਿਰ ਚੈਕ ਨਾਲ਼ ਅਦਾਇਗੀ ਕਰਦਾ ਹੈ।  ਆਪਣੇ ਕੋਲ਼ ਕੋਈ ਵੱਡੀ ਗੱਡੀ ਰਖਦਾ ਹੈ ਤੇ ਪੂਰੇ ਅਧਿਕਾਰ ਨਾਲ਼ ਗੱਲ ਕਰਦਾ ਹੈ ਅਤੇ ਆਪਣੇ ਐਨ ਆਰ ਆਈ ਹੋਣ ਦਾ ਅਹਿਸਾਸ ਕਰਵਾ ਕੇ ਸਾਹਮਣੇ ਵਾਲ਼ੇ ਉਤੇ ਆਪਣਾ ਪ੍ਰਭਾਵ ਪਾ ਲੈਂਦਾ ਹੈ  70 ਫ਼ੀ ਸਦੀ ਲੋਕ ਅਕਸਰ ਇਹੋ ਜਿਹੀਆਂ ਗੱਲਾਂ ਵਿੱਚ ਫਸ ਜਾਂਦੇ ਹਨ।  ਸ੍ਰੀ ਗੁਰਜੀਤ ਸਿੰਘ ਤੋਂ ਵੀ ਉਸ ਨੇ ਇੰਝ ਹੀ ਫੜਾਂ ਮਾਰ ਕੇ 10 ਮੋਬਾਇਲ ਸੈਟ ਲੈ ਲਏ ਸਨ ਅਤੇ ਉਨ੍ਹਾਂ ਦਾ ਭੁਗਤਾਨ ਚੈਕ ਰਾਹੀਂ ਕੀਤਾ ਸੀ।  ਉਸ ਨੇ 90 ਮੋਬਾਇਲ ਫ਼ੋਨ ਹੋਰ ਲੈਣ ਦਾ ਲਾਰਾ ਵੀ ਲਾਇਆ ਸੀ।  ਉਧਰ ਪਾਕਿਸਤਾਨੀ ਸ਼ਹਿਰ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਦੀ ਭੈਣ ਸ੍ਰੀਮਤੀ ਦਲਬੀਰ ਕੌਰ ਵੀ ਅੱਜ ਚੰਡੀਗੜ੍ਹ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਉਹ ਛੇਤੀ ਤੋਂ ਛੇਤੀ 1990 'ਚ ਲਾਹੌਰ ਤੇ ਮੁਲਤਾਨ ਵਿੱਚ ਹੋਏ ਬੰਬ ਧਮਾਕਿਆਂ ਦੌਰਾਨ ਮਾਰੇ ਗਏ 14 ਵਿਅਕਤੀਆਂ ਦੇ ਅਸਲ ਦੋਸ਼ੀ ਇਸ ਮਨਜੀਤ ਸਿੰਘ ਰੱਤੂ ਨੂੰ ਪਾਕਿਸਤਾਨ ਭਿਜਵਾਉਣ ਲਈ ਹਰ ਸੰਭਵ ਯਤਨ ਕਰਨਗੇ।  ਉਨ੍ਹਾਂ ਕਿਹਾ ਕਿ ਉਹ ਤਾਂ ਪਿਛਲੇ 20 ਵਰ੍ਹਿਆਂ ਤੋਂ ਇਹੋ ਆਖਦੇ ਆ ਰਹੇ ਹਨ ਕਿ ਬੰਬ ਧਮਾਕਿਆਂ ਲਈ ਸਰਬਜੀਤ ਸਿੰਘ ਨਹੀਂ ਸਗੋਂ ਹੁਣ ਫੜਿਆ ਗਿਆ ਇਹੋ ਮਨਜੀਤ ਸਿੰਘ ਰੱਤੂ ਹੀ ਦੋਸ਼ੀ ਹੈ।  ਲਾਹੌਰ ਤੇ ਮੁਲਤਾਨ ਵਿੱਚ ਦਰਜ ਹੋਈਆਂ ਐਫ਼ ਆਈ ਆਰਜ਼ ਵਿੱਚ ਵੀ ਅਸਲ ਦੋਸ਼ੀ ਮਨਜੀਤ ਸਿੰਘ ਨੂੰ ਹੀ ਆਖਿਆ ਗਿਆ ਹੈ ਅਤੇ ਪਾਕਿਸਤਾਨ ਪੁਲਿਸ ਸਰਬਜੀਤ ਸਿੰਘ ਨੂੰ ਮਨਜੀਤ ਸਿੰਘ ਦੱਸ ਕੇ ਹੀ ਅਦਾਲਤਾਂ ਵਿੱਚ ਪੇਸ਼ ਕਰਦੀ ਆ ਰਹੀ ਹੈ।  ਪੇਸ਼ੀ ਤੋਂ ਬਾਅਦ ਅਦਾਲਤ ਤੋਂ ਬਾਹਰ ਆਉਂਦੇ ਸਮੇਂ ਮਨਜੀਤ ਸਿੰਘ ਰੱਤੂ ਨੇ ਪੱਤਰਕਾਰਾਂ ਵੱਲੋਂ ਲਗਾਤਾਰ ਪੁੱਛੇ ਜਾ ਰਹੇ ਸੁਆਲਾਂ ਦੇ ਜਵਾਬ ਦਿੰਦਿਆਂ ਕਿਹਾ, "ਮੈਂ ਅਸਲ ਵਿੱਚ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹਾਂ।  ਪਾਕਿਸਤਾਨ ਤੇ ਹੋਰ ਕਿਸੇ ਵੀ ਥਾਂ ਉਤੇ ਹੋਏ ਬੰਬ ਧਮਾਕਿਆਂ ਲਈ ਮੈਂ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਹਾਂ।  ਪੰਜਾਬ ਦੀ ਇੱਕ ਵੈਬਸਾਈਟ ਦਾ ਮਾਲਕ ਅਤੇ ਕੈਨੇਡਾ ਤੋਂ ਛਪਣ ਵਾਲ਼ਾ ਪੰਜਾਬੀ ਦਾ ਇੱਕ ਅਖ਼ਬਾਰ ਇੰਟਰਨੈਟ ਉਤੇ ਮੇਰੇ ਖ਼ਿਲਾਫ਼ ਮੁਹਿੰਮ ਵਿੱਢੀ ਬੈਠੇ ਹਨ।  ਮੇਰਾ ਕੋਈ ਕਸੂਰ ਨਹੀਂ ਹੈ''  ਉਧਰ ਪੰਚਕੂਲਾ ਦੇ ਪੁਲਿਸ ਸੁਪਰਡੈਂਟ ਸ੍ਰੀ ਮਨੀਸ਼ ਚੌਧਰੀ ਨੇ ਕਿਹਾ ਕਿ ਉਹ ਸਰਬਜੀਤ ਸਿੰਘ ਦੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਜਾਂਚ ਹਾਲ਼ੇ ਨਹੀਂ ਕਰ ਰਹੇ।  'ਸਾਡਾ ਧਿਆਨ ਹਾਲ ਦੀ ਘੜੀ ਕੇਵਲ ਧੋਖਾਧੜੀ ਦੇ ਮਾਮਲੇ ਉਤੇ ਕੇਂਦ੍ਰਿਤ ਹੈ'

kYlgrI dy gurduafry ivwc ivafh krvfAux vkq klgI sjfeI bYTf mnjIq rwqU

mnjIq rwqU pMjfb dy mMqrI ajIq isMG kuhfV aqy sMq gurbKLsL isMG nfnksr vfilaF nfl

mnjIq rwqU aYn afr afeI sBf dy kmljIq hyar aqy aYm aYl ey jgbIr isMG brfV nfl

 

 

(1997 ivwc kYnyzf ivwc mnjIq rwqU vwloN kIqy irPAUjI kys ivwc Aus vwloN dfavf kIqf igaf sI ik Auh muslmfn Drm nMU cMgf smJdf hox kfrn iswK qoN muslmfn bx igaf sI ijs kfrn Aus df sfrf pirvfr Aus dy iKlfPL ho igaf sI.)

 


ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਵਿੱਚ ਸਰਬਜੀਤ ਸਿੰਘ ਦੇ ਵਕੀਲ ਅਵਾਇਸ ਸ਼ੇਖ਼ ਨੇ ਪਿੱਛੇ ਜਿਹੇ ਦੱਸਿਆ ਵੀ ਸੀ ਕਿ ਉਨ੍ਹਾਂ ਨੇ ਆਪਣੇ ਮੁਵੱਕਿਲ ਨੂੰ ਫਾਂਸੀ ਦੀ ਸਜ਼ਾ ਤੋਂ ਮੁਆਫ਼ੀ ਲਈ ਅਦਾਲਤ ਵਿੱਚ ਇੱਕ ਤਾਜ਼ਾ ਪਟੀਸ਼ਨ ਦਾਇਰ ਕੀਤੀ ਹੈ ਕਿਉਂਕਿ ਇਸ ਮਾਮਲੇ ਦਾ ਅਸਲ ਦੋਸ਼ੀ ਸਰਬਜੀਤ ਸਿੰਘ ਨਹੀਂ ਸਗੋਂ ਮਨਜੀਤ ਸਿੰਘ ਰੱਤੂ ਹੈ।  ਸ੍ਰੀ ਸ਼ੇਖ਼ ਨੇ ਦੱਸਿਆ ਸੀ ਕਿ ਉਨ੍ਹਾਂ ਪਾਕਿਸਤਾਨ ਦੇ ਚੀਫ਼ ਜਸਟਿਸ ਨੂੰ ਇੱਕ ਚਿੱਠੀ ਲਿਖ ਕੇ ਦੋ ਦਹਾਕੇ ਪੁਰਾਣਾ ਕੇਸ ਦੋਬਾਰਾ ਖੋਲ੍ਹਣ ਲਈ ਵੀ ਅਪੀਲ ਕੀਤੀ ਹੈ।  ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਹੁਣ ਪੁਖ਼ਤਾ ਸਬੂਤ ਇਕੱਠੇ ਕਰ ਲਏ ਹਨ, ਜਿਸ ਤੋਂ ਪਤਾ ਲਗਦਾ ਹੈ ਕਿ 1990 ਦੇ ਲਾਹੌਰ ਤੇ ਮੁਲਤਾਨ ਬੰਬ ਧਮਾਕਿਆਂ ਪਿੱਛੇ ਮਨਜੀਤ ਸਿੰਘ ਰੱਤੂ ਦਾ ਹੀ ਹੱਥ ਸੀ।  ਸ੍ਰੀ ਸ਼ੇਖ਼ ਨੇ ਕਿਹਾ ਸੀ,''ਮਨਜੀਤ ਸਿੰਘ ਰੱਤੂ ਇੱਕ ਧੋਖੇਬਾਜ਼ ਵਿਅਕਤੀ ਹੈ ਅਤੇ ਕੈਨੇਡਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਅਤੇ ਉਹ ਉਥੇ ਤਿੰਨ ਸਾਲਾਂ ਦੀ ਜੇਲ੍ਹ ਵੀ ਭੁਗਤ ਚੁੱਕਾ ਹੈ।  ਧਮਾਕਿਆਂ ਵੇਲੇ ਮਨਜੀਤ ਸਿੰਘ ਰੱਤੂ ਦੇ ਪਾਕਿਸਤਾਨ 'ਚ ਮੌਜੂਦ ਹੋਣ ਦੇ ਮੈਂ ਪੱਕੇ ਸਬੂਤ ਹਾਸਲ ਕਰ ਲਏ ਹਨ।  ਮੇਰੇ ਕੋਲ਼ ਉਸ ਦੀ ਇਕ ਤਸਵੀਰ ਵੀ ਹੈ, ਜਿਸ ਵਿੱਚ ਉਹ ਪਾਕਿਸਤਾਨ ਦੀ ਇੱਕ ਮਹਿਲਾ ਨਾਲ਼ ਵਿਆਹ ਕਰਵਾ ਰਿਹਾ ਹੈ''
ਇਸ ਦੌਰਾਨ ਪੰਜਾਬ ਦੇ ਅਨੇਕਾਂ ਇਲਾਕਿਆਂ, ਖ਼ਾਸ ਕਰ ਕੇ ਜਲੰਧਰ (ਜਿੱਥੇ ਮਨਜੀਤ ਸਿੰਘ ਰੱਤੂ ਨੇ ਆਪਣਾ ਬਹੁਤਾ ਸਮਾਂ ਬਿਤਾਇਆ ਹੈ) ਇਲਾਕੇ ਤੋਂ ਮਨਜੀਤ ਸਿੰਘ ਰੱਤੂ ਖ਼ਿਲਾਫ਼ ਸ਼ਿਕਾਇਤਾਂ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਕਿਉਂਕਿ ਮਨਜੀਤ ਸਿੰਘ ਰੱਤੂ ਜਿੱਥੇ ਵੀ ਰਿਹਾ ਹੈ ਜਾਂ ਥੋੜ੍ਹੀ ਦੇਰ ਲਈ ਵੀ ਬੈਠਿਆ ਹੈ, ਉਥੇ ਉਸ ਨੇ ਕੋਈ ਨਾ ਕੋਈ ਘੁਟਾਲ਼ਾ ਜਾਂ ਧੋਖਾਧੜੀ ਜ਼ਰੂਰ ਕੀਤੀ ਹੈ।  ਹੁਣ ਰੱਤੂ ਦੀਆਂ ਧੋਖਾਧੜੀਆਂ ਦੇ ਸ਼ਿਕਾਰ ਹੋਏ ਅਨੇਕਾਂ ਵਿਅਕਤੀਆਂ ਨੇ ਆਪਣੀਆਂ ਸ਼ਿਕਾਇਤਾਂ ਪੰਜਾਬ ਦੇ ਡੀ ਜੀ ਪੀ ਤੱਕ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।  ਜਲੰਧਰ ਦੇ ਅਰਬਨ ਐਸਟੇਟ ਸਥਿਤ ਕੋਠੀ ਨੰਬਰ 807 ਦੇ ਵਾਸੀ ਸੁਰਿੰਦਰ ਕੌਰ ਨੇ ਦੋਸ਼ ਲਾਇਆ ਹੈ ਕਿ ਪਿਛਲੇ ਸਾਲ ਉਨ੍ਹਾਂ ਮਨਜੀਤ ਸਿੰਘ ਰੱਤੂ ਨੂੰ 11 ਲੱਖ ਰੁਪਏ ਦਿੱਤੇ ਸਨ ਅਤੇ ਇਹ ਰਕਮ ਲੈਂਦੇ ਸਮੇਂ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਛੋਟੇ ਪੁੱਤਰ ਨੂੰ ਵਿਦੇਸ਼ ਭਿਜਵਾ ਦੇਵੇਗਾ।  ਇਸੇ ਤਰ੍ਹਾਂ ਇੱਕ ਹੋਰ ਪੰਜਾਬੀ ਮਹਿਲਾ ਬਲਬੀਰ ਪਾਲ ਕੌਰ ਨੇ ਵੀ ਕਿਹਾ ਕਿ ਉਨ੍ਹਾਂ ਨੇ ਰੱਤੂ ਨੂੰ 15 ਲੱਖ ਰੁਪਏ ਦਿੱਤੇ ਸਨ ਅਤੇ ਉਸ ਨੇ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ।  ਉਸ ਨੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਸੀ ਅਤੇ ਆਪਣੇ ਆਪ ਨੂੰ ਅਮਰੀਕਾ 'ਚ ਰਹਿਣ ਵਾਲ਼ਾ ਐਨ ਆਰ ਆਈ ਦੱਸਿਆ ਸੀ।  ਸਾਰੇ ਪੀੜਤਾਂ ਨੇ ਜਲੰਧਰ ਪੁਲਿਸ ਕੋਲ਼ ਸ਼ਿਕਾਇਤਾਂ ਦਰਜ ਕਰਵਾਈਆਂ ਹੋਈਆਂ ਹਨ।  ਜਲੰਧਰ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ।  ਕੰਚਨ ਬਾਲਾ ਵਾਸੀ ਬਸਤੀ ਪੀਰਜ਼ਾਦਾ ਜਧਰ ਨੇ ਵੀ ਦੱਸਿਆ ਕਿ ਰੱਤੂ ਨੇ ਉਨ੍ਹਾਂ ਤੋਂ 7 ਲੱਖ ਰੁਪਏ ਲੈ ਕੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ ਭਿਜਵਾ ਦੇਵੇਗਾ।  ਉਦੋਂ ਮਨਜੀਤ ਸਿੰਘ ਰੱਤੂ ਆਪਣੇ ਆਪ ਨੂੰ ਅਮਨਦੀਪ ਸਿੰਘ ਮਾਨ ਦੱਸਦਾ ਹੁੰਦਾ ਸੀ।  ਸ੍ਰੀਮਤੀ ਕੰਚਨ ਬਾਲਾ ਨੇ ਜਲੰਧਰ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਖ਼ੂਨ-ਪਸੀਨੇ ਦੀ ਕਮਾਈ ਰੱਤੂ ਤੋਂ ਵਾਪਸ ਦਿਵਾਈ ਜਾਵੇ

ਪੰਚਕੂਲਾ ਪੁਲਿਸ ਵਲੋਂ ਮਨਜੀਤ ਰੱਤੂ ਨੂੰ ਅੱਜ ਅਦਾਲਤ 'ਚ ਪੇਸ਼ ਕਰਨ ਦੀ ਸੰਭਾਵਨਾ
ਚੰਡੀਗੜ੍ਹ, 16 ਦਸੰਬਰ :- ਪੰਚਕੂਲਾ ਪੁਲਿਸ ਵੱਲੋਂ ਗ੍ਰਿਫਤਾਰ ਗਏ ਮਨਜੀਤ ਸਿੰਘ ਸਬੰਧੀ ਅਜੇ ਇਹ ਪੁਸ਼ਟੀ ਨਹੀਂ ਕੀਤੀ ਜਾ ਰਹੀ ਕਿ ਉਹ ਹੀ ਪਾਕਿਸਤਾਨ ਵਿਚ ਧਮਾਕਿਆਂ ਲਈ ਲੋੜੀਂਦਾ ਮਨਜੀਤ ਸਿੰਘ ਹੈਪੰਚਕੂਲਾ ਪੁਲਿਸ ਵੱਲੋਂ ਮਨਜੀਤ ਸਿੰਘ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕਰਕੇ ਉਸ ਸਬੰਧੀ ਪੁਲਿਸ ਰਿਮਾਂਡ ਮੰਗੇ ਜਾਣ ਦੀ ਸੰਭਾਵਨਾ ਹੈਪਰ ਮਨੁੱਖੀ ਅਧਿਕਾਰ ਆਗੂ ਸ੍ਰੀ ਅਰਵਿੰਦ ਠਾਕੁਰ ਨੇ ਅੱਜ ਇਥੇ ਦਾਅਵਾ ਕੀਤਾ ਕਿ ਉਕਤ ਕੇਸ ਵਿਚ ਪਕੜਿਆ ਕਥਿਤ ਦੋਸ਼ੀ ਹੀ ਅਸਲ ਵਿਚ ਮਨਜੀਤ ਸਿੰਘ ਰੱਤੂ ਹੈ ਜੋ ਪਾਕਿਸਤਾਨ ਵਿਚਲੇ ਬੰਬ ਧਮਾਕਿਆਂ ਲਈ ਲੋੜੀਂਦਾ ਹੈਉਸ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਮਨਜੀਤ ਸਿੰਘ ਅਤੇ ਸਰਬਜੀਤ ਸਿੰਘ ਦੀ ਸ਼ਕਲ ਵੀ ਕਾਫੀ ਮਿਲਦੀ ਹੈ, ਜਿਸ ਕਾਰਨ ਪਾਕਿਸਤਾਨ ਵਿਚ ਸਰਬਜੀਤ ਸਿੰਘ ਨੂੰ ਹੀ ਮਨਜੀਤ ਸਿੰਘ ਸਮਝ ਕਿ ਇਨ੍ਹਾਂ ਧਮਾਕਿਆਂ ਲਈ ਗਲਤੀ ਨਾਲ ਦੋਸ਼ੀ ਕਰਾਰ ਦੇ ਦਿੱਤਾ ਗਿਆਇਸ ਗ੍ਰਿਫਤਾਰੀ ਨੂੰ ਲੈ ਕੇ ਅੱਜ ਕੇਂਦਰੀ ਖੁਫੀਆ ਏਜੰਸੀਆਂ ਵੀ ਕਾਫੀ ਸਰਗਰਮ ਵੇਖੀਆਂ ਗਈਆਂ
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮਨਜੀਤ ਸਿੰਘ ਦੇ ਮੋਬਾਈਲ 'ਚੋਂ ਉਸ ਦੀਆਂ ਪਾਕਿਸਤਾਨੀ ਪੰਜਾਬ ਦੇ ਇਕ ਸਾਬਕਾ ਮੁੱਖ ਮੰਤਰੀ ਨਾਲ ਤਸਵੀਰਾਂ ਵੀ ਮਿਲੀਆਂ ਹਨ, ਜਦੋਂਕਿ ਉਸ 'ਤੇ ਚਾਰ ਵਿਆਹ ਕਰਨ ਦਾ ਵੀ ਦੋਸ਼ ਹੈਜਿਨ੍ਹਾਂ ਵਿਚੋਂ ਉਸ ਦੀ ਇਕ ਪਤਨੀ ਪਾਕਿਸਤਾਨ ਵਿਚ ਦੱਸੀ ਜਾਂਦੀ ਹੈਜਿਸ ਦੇ 2 ਬੱਚੇ ਵੀ ਹਨਵਰਨਣਯੋਗ ਹੈ ਕਿ ਜਿਸ ਮਨਜੀਤ ਸਿੰਘ ਰੱਤੂ ਦੀ ਪਾਕਿਸਤਾਨ ਵਿਚਲੇ ਬੰਬ ਧਮਾਕਿਆਂ ਸਬੰਧੀ ਪਹਿਚਾਣ ਕੀਤੀ ਗਈ ਹੈ, ਉਸ ਦਾ ਵੀ ਪਾਕਿਸਤਾਨ ਵਿਚ ਇਕ ਵਿਆਹ ਹੈ, ਜਦੋਂਕਿ ਧਮਾਕਿਆਂ ਤੋਂ ਬਾਅਦ ਉਹ ਇੰਗਲੈਂਡ ਚਲਾ ਗਿਆ ਸੀ, ਜਿਥੇ ਉਸ ਨੇ ਇਕ ਪੰਜਾਬੀ ਅਖਬਾਰ ਵਿਚ ਕੁਝ ਸਮਾਂ ਕੰਮ ਕੀਤੀ ਅਤੇ ਉਹ 1990 ਵਿਚ ਅਮਰੀਕਾ ਚਲਾ ਗਿਆ ਸੀਮਨਜੀਤ ਰੱਤੂ ਬਾਰੇ ਪੁਲਿਸ ਕੋਲ ਸੂਚਨਾ ਸੀ ਕਿ ਉਸ ਦੇ ਭਾਰਤ ਵਿਚ ਵੀ 2 ਵਿਆਹ ਹਨ

ਕੌਮਾਂਤਰੀ ਠੱਗ ਮਨਜੀਤ ਸਿੰਘ ਰੱਤੂ ਉਰਫ਼ ਮੁਹੰਮਦ ਸ਼ਰੀਫ਼ ਰੱਤੂ ਚੰਡੀਗੜ੍ਹ ' ਗ੍ਰਿਫ਼ਤਾਰ
ਚੰਡੀਗੜ੍ਹ, 16 ਦਸੰਬਰ :- ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿੱਚ ਪੰਜਾਬ, ਪੰਜਾਬੀ ਪੱਤਰਕਾਰੀ ਅਤੇ ਪੰਜਾਬੀਆਂ ਦਾ ਨਾਮ ਬਦਨਾਮ ਕਰਨ ਵਾਲੇ ਅਖੌਤੀ ਪੱਤਰਕਾਰ ਮਨਜੀਤ ਸਿੰਘ ਰੱਤੂ ਨੂੰ ਅੱਜ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।  ਉਸ ਖ਼ਿਲਾਫ਼ ਪੰਚਕੂਲਾ 'ਚ ਹੀ ਧੋਖਾਧੜੀ ਦੇ ਕੁਝ ਮਾਮਲੇ ਦਰਜ ਸਨ।  ਹਮਦਰਦ' ਅਤੇ ਪੰਜਾਬ ਨਿਊਜ਼ ਦੀਆਂ ਰਪੋਰਟਾਂ ਅਨੁਸਾਰ ਮਨਜੀਤ ਸਿੰਘ ਰੱਤੂ ਚੰਡੀਗੜ੍ਹ ਦੇ ਸੈਕਟਰ 35 ਦੇ ਮਕਾਨ ਨੰਬਰ 3350 ਵਿੱਚ ਨਕਲੀ ਨਾਮ ਹੇਠ ਰਹਿ ਰਿਹਾ ਸੀ।  ਪੰਚਕੂਲਾ ਪੁਲਿਸ ਨੇ ਅੱਜ ਉਸ ਨੂੰ ਤੜਕੇ ਉਸ ਦੇ ਘਰ 'ਤੇ ਛਾਪਾ ਮਾਰ ਕੇ ਗ੍ਰਿਫ਼ਤਾਰ ਕੀਤਾ।  ਪੁਲਿਸ ਨੂੰ ਆਸ ਹੈ ਕਿ ਉਸ ਦੀ ਗ੍ਰਿਫ਼ਤਾਰੀ ਨਾਲ਼ ਕਈ ਮਾਮਲਿਆਂ ਦੇ ਭੇਤ ਖੁੱਲ੍ਹਣਗੇ।  ਜਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਬਿਲਕੁਲ ਹੀ ਘੋਨ ਮੋਨ ਭਾਵ ਕਲੀਨ ਸ਼ੇਵਨ ਸੀ।  ਪਹਿਲਾਂ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਨਜੀਤ ਸਿੰਘ ਹੈ, ਮਨਜੀਤ ਸਿੰਘ ਰੱਤੂ ਨਹੀਂ ਹੈ ਵਿਦੇਸ਼ੀ ਪੰਜਾਬੀ ਮੀਡੀਆ 'ਚ ਕੌਮਾਂਤਰੀ ਠੱਗ ਦੇ ਤੌਰ 'ਤੇ ਜਾਣੇ ਜਾਂਦੇ ਰੱਤੂ ਦੀ ਗ੍ਰਿਫ਼ਤਾਰੀ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈਯਾਦ ਰਹੇ ਜਦ ਮਨਜੀਤ ਰੱਤੂ ਨੇ ਪੰਜਾਬ '1984 ਦੇ ਆਸਪਾਸ ਪੱਤਰਕਾਰ ਵਜੋਂ ਕੰਮ ਸ਼ੁਰੂ ਕੀਤਾ ਸੀ ਤਾਂ ਉਹ ਦਸਤਾਰਧਾਰੀ ਹੁੰਦਾ ਸੀ
ਪੰਚਕੂਲਾ ਪੁਲਿਸ ਨੇ ਉਸ ਨੂੰ ਪੰਚਕੂਲਾ ਸਥਿਤ ਦੀਪ ਕਮਿਊਨੀਕੇਸ਼ਨ ਦੀ ਸ਼ਿਕਾਇਤ ਦੇ ਆਧਾਰ ਉਤੇ ਗ੍ਰਿਫ਼ਤਾਰ ਕੀਤਾ ਹੈ, ਜਿੱਥੋਂ ਉਸ ਨੇ 1 ਲੱਖ ਰੁਪਏ ਮੁੱਲ ਦੇ ਮੋਬਾਇਲ ਲੈ ਲਏ ਸਨ ਪਰ ਇੱਕ ਵੀ ਪੈਸੇ ਦੀ ਅਦਾਇਗੀ ਨਹੀਂ ਕੀਤੀ ਸੀ  ਉਸ ਵੱਲੋਂ ਦਿੱਤਾ ਗਿਆ ਚੈਕ ਬਾਊਂਸ ਹੋ ਗਿਆ ਸੀਯਾਦ ਰਹੇ ਕੈਨੇਡਾ ਸਮੇਤ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਰੱਤੂ ਨੇ ਅਜੇਹੇ ਚੈੱਕ ਦੇ ਕੇ ਦਰਜਨਾ ਵਿਅਕਤੀਆਂ ਅਤੇ ਕੰਪਨੀਆਂ ਨੂੰ ਲੁੱਟਿਆ ਹੈ ਅਤੇ ਉਸ ਦੇ ਅਜੇਹੇ ਚੈੱਕ ਸਦਾ ਬਾਊਂਸ ਹੁੰਦੇ ਰਹੇ ਹਨ
 
ਜਲੰਧਰ ਜ਼ਿਲ੍ਹੇ 'ਚ ਨਕੋਦਰ ਲਾਗਲੇ ਪਿੰਡ ਰਾਮੂਵਾਲ ਦਾ ਜੰਮਪਲ਼ ਮਨਜੀਤ ਸਿੰਘ ਰੱਤੂ ਜਿਹੜੇ ਵੀ ਦੇਸ਼ ਗਿਆ, ਉਥੇ ਉਸ ਨੇ ਆਪਣਾ ਵੱਖਰਾ ਨਾਮ ਰੱਖਿਆ ਅਤੇ ਉਥੇ ਵੱਖਰੀ ਔਰਤ ਨਾਲ ਵਿਆਹ ਕੀਤਾ।  ਧੋਖਾਧੜੀ ਨਾਲ ਸਬੰਧਤ ਅਨੇਕਾਂ ਜੁਰਮਾਂ ਲਈ ਪਿਛਲੇ ਸਾਲ ਉਸ ਨੇ ਕੈਨੇਡਾ ਵਿੱਚ ਆਪਣੀ ਸਜ਼ਾ ਪੂਰੀ ਕੀਤੀ ਸੀ ਅਤੇ ਕੈਨੇਡਾ ਸਰਕਾਰ ਨੇ ਉਸ ਨੂੰ ਜਨਵਰੀ 2009 ਵਿੱਚ ਭਾਰਤ ਡੀਪੋਰਟ ਕਰ ਦਿੱਤਾ ਸੀਭਾਰਤ ਵਿੱਚ ਦਿੱਲੀ ਉਤਰਦੇ ਸਾਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਫਿਰ ਕੁਝ ਮਹੀਨੇ ਉਸ ਦੀ ਉਘ ਸੁਘ ਨਹੀਂ ਸੀ ਨਿਕਲੀ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਕਦੋਂ ਰਿਹਾਅ ਕੀਤਾ ਗਿਆ ਸੀ ਪਰ ਮਈ 2009 ਵਿੱਚ ਉਹ ਜਲੰਧਰ ਵਿੱਚ ਪ੍ਰਗਟ ਹੋਇਆ ਸੀ
ਪਤਾ ਲੱਗਾ ਹੈ ਕਿ ਇਸ ਮੌਕੇ ਚੰਡੀਗੜ੍ਹ, ਪੰਚਕੂਲਾ ਸਮੇਤ ਹੋਰ ਕਈ ਸ਼ਹਿਰਾਂ ਵਿੱਚ ਉਸ ਖ਼ਿਲਾਫ਼ ਦਰਜਨਾਂ ਮੁਕੱਦਮੇ ਦਰਜ ਹਨ।  ਪਾਕਿਸਤਾਨ 'ਚ ਜਿਹੜੇ ਬੰਬ ਧਮਾਕਿਆਂ ਦੇ ਦੋਸ਼ ਵਿੱਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਭਾਰਤੀ ਕੈਦੀ ਸਰਬਜੀਤ ਸਿੰਘ ਬੰਦ ਹੈ, ਉਹਨਾਂ ਬੰਬ ਧਮਾਕਿਆਂ ਦਾ ਅਸਲ ਦੋਸ਼ੀ ਵੀ ਕਥਿਤ ਤੌਰ ਉਤੇ ਮਨਜੀਤ ਸਿੰਘ ਰੱਤੂ ਹੀ ਸਮਝਿਆ ਜਾਂਦਾ ਹੈਯਾਦ ਰਹੇ ਅਜੇ ਹਫ਼ਤਾ ਕੁ ਪਹਿਲਾਂ ਹੀ ਸਰਬਜੀਤ ਸਿੰਘ ਦਾ ਪਾਕਿਸਤਾਨੀ ਵਕੀਲ ਜਨਾਬ ਅਵੈਸ ਸੇਖ਼ ਨੇ ਭਾਰਤ ਦਾ ਦੌਰਾ ਕੀਤਾ ਸੀ ਤੇ ਉਪਰੋਕਤ ਇੰਕਸ਼ਾਫ਼ ਕੀਤਾ ਸੀ।   ਯਾਦ ਰਹੇ ਪਾਕਿਸਤਾਨੀ ਪੁਲਿਸ ਨੇ ਵੀ ਆਪਣੇ ਸਾਰੇ ਸਰਕਾਰੀ ਦਸਤਾਵੇਜ਼ਾਂ ਵਿੱਚ ਸਰਬਜੀਤ ਸਿੰਘ ਨੂੰ ਮਨਜੀਤ ਸਿੰਘ ਹੀ ਵਿਖਾਇਆ ਹੈ ਪਰ ਸਰਬਜੀਤ ਦਾ ਦਾਅਵਾ ਹੈ ਕਿ ਅਸਲ ਵਿੱਚ ਉਹ, ਉਨ੍ਹਾਂ ਧਮਾਕਿਆਂ ਦਾ ਦੋਸ਼ੀ ਨਹੀਂ ਹੈ।  ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਭਿਖੀਵਿੰਡ ਦੇ ਜੰਮਪਲ ਸਰਬਜੀਤ ਸਿੰਘ ਨੂੰ ਇਨ੍ਹਾਂ ਬੰਬ ਧਮਾਕਿਆਂ ਕਾਰਣ ਹੀ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।  ਜਦੋਂ ਇਹ ਧਮਾਕੇ ਹੋਏ ਸਨ, ਤਦ ਮਨਜੀਤ ਸਿੰਘ ਰੱਤੂ ਵੀ ਮੁਮਤਾਜ਼ ਸ਼ਰੀਫ਼ ਰੱਤੂ ਦੇ ਨਾਮ ਹੇਠ ਪਾਕਿਸਤਾਨ ' ਰਹਿ ਰਿਹਾ ਸੀਹੁਣ ਸਰਬਜੀਤ ਦੇ ਵਕੀਲ ਅਵੈਸ ਸੇਖ਼ ਨੇ ਗ਼ਲਤ ਸ਼ਨਾਖਤ ਦੇ ਅਧਾਰ 'ਤੇ ਸਰਬਜੀਤ ਦੀ ਰਿਹਾਈ ਦਾ ਕੇਸ ਦਾਇਰ ਕੀਤਾ ਹੈ
ਮਨਜੀਤ ਸਿੰਘ ਰੱਤੂ ਆਪਣੇ ਕਈ ਫ਼ਰਜ਼ੀ ਨਾਵਾਂ ਮਨਜੀਤ ਸਿੰਘ, ਐਮ ਸਿੰਘ, ਮਾਨ, ਮੁਮਤਾਜ਼ ਸ਼ਰੀਫ਼ ਰੱਤੂ, ਮੁਹੰਮਦ ਸ਼ਰੀਫ਼ ਰੱਤੂ ਅਤੇ ਅਜਿਹੇ ਹੋਰ ਕਈ ਨਾਮ ਰੱਖ ਚੁੱਕਾ ਹੈਮਨਜੀਤ ਰੱਤੂ ਨੂੰ 11 ਮਈ 2006 ਵਿੱਚ ਪੀਅਲ ਪੁਲਿਸ ਨੇ ਫਰਾਡ ਦੇ ਕਈ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਕੁਝ ਮਾਮਲਿਆਂ ਵਿੱਚ ਕੈਲਗਰੀ ਵੀ ਲੈ ਜਾਇਆ ਗਿਆ ਸੀ ਅਤੇ ਢਾਈ ਸਾਲ ਤੋਂ  ਵੱਧ ਸਮਾਂ ਜੇਲ਼ 'ਚ ਰੱਖ ਕੇ ਉਸ ਨੂੰ ਜਨਵਰੀ 2009 ਵਿੱਚ ਡੀਪੋਰਟ ਕੀਤਾ ਗਿਆ ਸੀ
ਕੈਨੇਡਾ ਤੋਂ ਆਪਣੀ ਡੀਪੋਰਟੇਸ਼ਨ ਤੋਂ ਬਾਅਦ ਉਸ ਨੇ ਇਹ ਫੋਕੇ ਦਾਅਵੇ ਕਰਨੇ ਸ਼ੁਰੂ ਕੀਤੇ ਸਨ ਕਿ ਉਹ ਪੰਚਕੂਲਾ ਅਤੇ ਮੋਹਾਲ਼ੀ ਤੋਂ ਇੱਕ ਐਨ ਆਰ ਆਈ ਅਖ਼ਬਾਰ ਸ਼ੁਰੂ ਕਰਨ ਜਾ ਰਿਹਾ ਹੈ।  ਅਜਿਹਾ ਆਵਾਜ਼-ਏ-ਪੰਜਾਬ' ਨਾਮ ਦਾ ਇੱਕ ਅਖ਼ਬਾਰ ਉਸ ਨੇ ਸਾਲ 2000 'ਚ ਵੀ ਚੰਡੀਗੜ੍ਹ ਦੇ ਸੈਕਟਰ 38 ਵੈਸਟ ਤੋਂ ਵੀ ਚਲਾਇਆ ਸੀ ਅਤੇ ਤਦ ਉਹ ਆਪਣੇ ਦਰਜਨਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਮਾਰ ਕੇ ਭੱਜ ਗਿਆ ਸੀ  ਉਸ ਨੇ ਸੁਰਿੰਦਰ ਕੁਮਾਰ ਉਰਫ਼ ਪਿੰਟੂ ਨਾਂਅ ਦੇ ਜਿਹੜੇ ਵਿਅਕਤੀ ਤੋਂ ਆਪਣੇ ਦਫ਼ਤਰ ਵਿੱਚ ਅੱਧੀ ਦਰਜਨ ਦੇ ਕਰੀਬ ਹੀ ਕੰਪਿਊਟਰ ਸਥਾਪਤ ਕਰਵਾਏ ਸਨ, ਉਸ ਦੇ ਵੀ 70-80 ਹਜ਼ਾਰ ਰੁਪਏ ਮਾਰ ਕੇ ਉਹ ਦੋ ਕੁ ਮਹੀਨਿਆਂ ਵਿੱਚ ਹੀ ਭੱਜ ਗਿਆ ਸੀ।  ਇਸ ਤੋਂ ਇਲਾਵਾ ਉਸ ਦੇ ਕਿਰਾਏ ਦੇ ਮਕਾਨ ਉਤੇ ਜਿੰਨੇ ਵੀ ਬਿਲ ਆਏ ਸਨ, ਉਨ੍ਹਾਂ ਵਿਚੋਂ ਉਸ ਨੇ ਕੋਈ ਨਹੀਂ ਭਰਿਆ ਸੀ।  ਤਦ ਉਸ ਦੇ ਨਾਲ ਪਾਕਿਸਤਾਨੀ ਮੂਲ ਦੀ ਇੱਕ ਮੁਸਲਿਮ ਮਹਿਲਾ ਸੀ, ਜਿਸ ਨੂੰ ਉਹ ਆਪਣੀ ਪਤਨੀ ਦਸਦਾ ਹੁੰਦਾ ਸੀ।  ਪਤਾ ਲੱਗਾ ਹੈ ਕਿ ਉਸ ਖ਼ਿਲਾਫ਼ ਚੰਡੀਗੜ੍ਹ 'ਚ ਕਈ ਮਾਮਲੇ ਦਰਜ ਹਨ।  
ਉਸ ਦੀ ਪਹਿਲੀ ਪਤਨੀ ਇਸ ਵੇਲੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਆਪਣੇ ਦੋ ਬੱਚਿਆਂ ਸਮੇਤ ਰਹਿ ਰਹੀ ਹੈ।  ਉਸ ਨੇ ਪਾਕਿਸਤਾਨ, ਇੰਗਲੈਂਡ ਅਤੇ ਕੈਨੇਡਾ ਵਿੱਚ ਵੀ ਵਿਆਹ ਕਰਵਾਏ ਦੱਸੇ ਜਾਂਦੇ ਹਨ।  ਉਸ ਦੀਆਂ ਸਾਰੀਆਂ ਪਤਨੀਆਂ ਇਸ ਵੇਲੇ ਜਿਊਂਦੀਆਂ ਹਨ ਅਤੇ ਵੱਖ ਵੱਖ ਦੇਸ਼ਾਂ ਵਿੱਚ ਰਹਿੰਦੀਆਂ ਹਨ ਜਦ ਮਈ 2006 ਵਿੱਚ ਉਹ ਕੈਨੇਡਾ ਵਿੱਚ ਫੜਿਆ ਗਿਆ ਸੀ ਤਾਂ ਇਕ ਪਿਕਸਤਾਨੀ ਔਰਤ ਨਾਲ ਰਹਿ ਰਿਹਾ ਸੀ ਜਿਸ ਦਾ ਨਾਮ ਬੀਬੀ ਅਸਮਾ ਸ਼ਾਹ ਦੱਸਿਆ ਜਾਂਦਾ ਹੈਇਹ ਮਹਿਲਾ ਹੁਣ ਕੈਲਗਰੀ ਵਿੱਚ ਰਹਿ ਰਹੀ ਦੱਸੀ ਜਾਂਦੀ ਹੈ ਅਤੇ ਅਜੇ ਤੱਕ ਮਨਜੀਤ ਰੱਤੂ ਦੇ ਸੰਪਰਕ ਵਿੱਚ ਦੱਸੀ ਜਾਂਦੀ ਹੈ
ਪਾਕਿਸਤਾਨ ਵਿੱਚ ਰਹਿੰਦੇ ਵਕਤ ਉਸ ਨੇ ਇੱਕ ਮੁਸਲਿਮ ਮਹਿਲਾ ਨਾਲ ਵਿਆਹ ਕਰਵਾਉਣ ਲਈ ਧਰਮ ਵੀ ਪ੍ਰੀਵਰਤਨ ਕਰ ਲਿਆ ਸੀ ਅਤੇ ਪਾਕਿਸਤਾਨ ਦੀ ਨਾਗਰਿਕਤਾ ਵੀ ਹਾਸਲ ਕਰ ਲਈ ਸੀ  
ਪਤਾ ਲੱਗਾ ਹੈ ਕਿ ਭਾਰਤ ਵਿੱਚ ਉਹ ਹੁਣ ਲੋਕਾਂ ਕੋਲ ਇਹ ਵੀ ਦਾਅਵੇ ਕਰਦਾ ਘੁੰਮ ਰਿਹਾ ਸੀ ਕਿ ਉਹ ਚੰਡੀਗੜ੍ਹ ਦੇ ਐਸ ਐਸ ਪੀ ਸ਼ ਨੌਨਿਹਾਲ ਸਿੰਘ ਦੇ ਬਹੁਤ ਕਰੀਬ ਹੈ।  
ਮਨਜੀਤ ਰੱਤੂ 1986 ' ਆਪਣੇ ਪਿੰਡ ਰਾਮੂਵਾਲ ਤੋਂ ਜਲੰਧਰ ਆ ਕੇ ਰਹਿਣ ਲੱਗ ਪਿਆ ਸੀ ਕਿਉਂਕਿ ਤਦ ਪੰਜਾਬ ਵਿੱਚ ਦਹਿਸ਼ਤਵਾਦ ਦਾ ਦੌਰ ਆਪਣੇ ਸਿਖ਼ਰਾਂ ਉਤੇ ਸੀ।  ਫਿਰ 1993 'ਚ ਉਹ ਇੰਗਲੈਂਡ ਗਿਆ ਅਤੇ 1997 'ਚ ਉਹ ਕੈਨੇਡਾ ਪਹੁੰਚ ਗਿਆ ਸੀ।  ਕੈਨੇਡਾ ਵਿੱਚ ਉਸ ਨੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਦੀ ਮਨਜੀਤ ਕੌਰ ਰੰਧਾਵਾ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਸ ਨਾਲ ਵੀ ਖਾਸਾ ਫਰਾਡ ਕਰ ਗਿਆ ਸੀ1999 'ਚ ਉਸ ਨੂੰ ਕੈਨੇਡਾ ਵਿੱਚ ਧੋਖਾਧੜੀ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਜ਼ਾ ਖ਼ਤਮ ਹੋਣ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ।  ਉਹ ਫਿਰ ਪਾਕਿਸਤਾਨ ਗਿਆ ਅਤੇ 2004 'ਚ ਅਮਰੀਕਾ ਗਿਆ।  ਸਾਲ 2004 'ਚ ਜਦੋਂ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਅਮਰੀਕਾ ਗਏ ਸਨ, ਤਦ ਮਨਜੀਤ ਸਿੰਘ ਰੱਤੂ ਵੀ ਪ੍ਰਧਾਨ ਮੰਤਰੀ ਦੇ ਸਮਾਰੋਹ ਵਿੱਚ ਸ਼ਾਮਲ ਹੋਇਆ ਸੀ
ਖ਼ਬਰਨਾਮਾ ਵਲੋਂ ਪ੍ਰਾਪਤ ਕੀਤੇ ਦਸਤਾਵੇਜ਼ਾਂ ਮੁਤਾਬਿਕ ਰੱਤੂ ਨੇ ਮਾਂਟਰੀਅਲ ਵਿੱਚ ਰਫੂਜੀ ਦਾ ਕੇਸ ਦਾਇਰ ਕੀਤਾ ਸੀ ਅਤੇ ਇਹ ਕੇਸ 2 ਨਵੰਬਰ 1999 ਵਿੱਚ ਰਫੂਜੀ ਬੋਰਡ ਨੇ ਰੱਦ ਕਰ ਦਿੱਤਾ ਸੀਇਸ ਕੇਸ ਵਿੱਚ ਰੱਤੂ ਨੇ ਆਪਣਾ ਧਰਮ ਪ੍ਰੀਵਰਤਨ ਕਰ ਕੇ ਮੁਸਲਮਾਨ ਬਣ ਜਾਣ ਬਾਰੇ ਬਿਆਨ ਦਿੱਤੇ ਸਨ ਅਤੇ ਇਸ ਕੇਸ ਵਿੱਚ ਉਸ ਨਾਮ ਮੁਮਤਾਜ਼ ਸ਼ਰੀਫ ਰੱਤੂ ਦਰਜ ਹੈ ਤੇ ਜਨਮ ਤਰੀਕ 16-09-1962 ਦਿੱਤੀ ਹੋਈ ਹੈ।  
ਮਨਜੀਤ ਰੱਤੂ ਨੇ ਸਾਲ 2004 2005 ਵਿੱਚ ਅਮਰੀਕਾ ਵਿੱਚ ਕਈ ਫਰਾਡ ਕੀਤੇ ਸਨ ਜਿਹਨਾਂ ਵਿੱਚ ਨਿਊਯਾਰਕ ਅਤੇ ਕੈਲੇਫੋਰਨੀਆਂ ਵਿੱਚ ਕਈ ਪ੍ਰਿੰਟਿੰਗ ਪ੍ਰੈਸਾਂ ਨਾਲ ਫਰਾਡ ਸ਼ਾਮਲ ਹਨਉਸ ਨੇ ਅਮਰੀਕਾ ਤੋਂ ਆਵਾਜ਼-ਏ-ਪੰਜਾਬ' ਨਾਮ ਦਾ ਪਰਚਾ ਸ਼ੁਰੂ ਕੀਤਾ ਸੀ ਅਤੇ ਇਹ ਪਰਚਾ ਉਹ ਆਪਣੇ ਬਰੈਂਪਟਨ ਵਿੱਚ ਰਹਿੰਦੇ ਮਿੱਤਰਾਂ ਦੀ ਮਦਦ ਨਾਲ ਓਨਟੇਰੀਓ ਵਿੱਚ ਵੀ ਕੁਝ ਸਮਾਂ ਵੰਡਦਾ ਰਿਹਾ ਸੀ
ਮਨਜੀਤ ਰੱਤੂ ਜਨਵਰੀ 2006 'ਚ ਕੈਨੇਡਾ ਵਿੱਚ ਪ੍ਰਗਟ ਹੋ ਗਿਆ ਸੀ ਅਤੇ ਆਪਣਾ ਨਾਮ ਅੰਮ੍ਰਿਤ ਸਿੰਘ ਮਾਨ ਦੱਸਣ ਲੱਗ ਪਿਆ ਸੀ ਇਸ ਸਮੇਂ ਉਸ ਨਾਲ ਅਸਮਾ ਸ਼ਾਹ ਨਾਮ ਦੀ ਪਾਕਿਸਤਾਨਣ ਵੀ ਸੀਮਿਸੀਸਾਗਾ ਤੋਂ ਉਸ ਨੇ ਪੰਜਾਬੀ ਵਿੱਚ ਖ਼ਾਲਸਾ ਸਮਾਚਾਰ' ਅਤੇ ਆਵਾਜ਼-ਏ-ਪੰਜਾਬ',  ਨਾਮ ਦੇ ਅਖ਼ਬਾਰ ਤੇ ਅੰਗਰੇਜ਼ੀ ਵਿੱਚ ਦ ਫਾਨੈਂਸ਼ਲ ਗਾਰਡੀਅਨ ਅਤੇ ਦ ਮਿਸੀਸਾਗਾ ਸਿਟੀਜਨ ਨਾਮ ਦੇ ਅਖ਼ਬਾਰ ਵੀ ਪ੍ਰਕਾਸ਼ਤ ਕੀਤੇ ਸਨਉਸ ਦੇ ਕੁਝ ਬਿਜ਼ਨੈਸ ਕਾਰਡਾਂ 'ਤੇ ਨਾਮ ਐਮ ਸਿੰਘ, ਐਡੀਟਰ ਦਰਜ ਸੀ ਅਤੇ ਪਤਾ 1290 ਸੈਂਟਰਲ ਪਾਰਕਵੇਅ ਵੈਸਟ ਦਿੱਤਾ ਹੋਇਆ ਸੀ
ਅਖ਼ਬਾਰ ਖ਼ਾਲਸਾ ਸਮਾਚਾਰ' ਦੇ ਉਦਘਾਟਨ ਮੌਕੇ ਉਹ ਮਿਸੀਸਾਗਾ ਦੀ ਮੇਅਰ ਹੇਜ਼ਲ ਮਕੈਲੀਅਨ, ਸੁਬਾਈ ਮੰਤਰੀ ਹਰਿੰਦਰ ਤੱਖਰ, ਐਮ ਪੀ ਰੂਬੀ ਢਾਲਾ, ਟੋਰਾਂਟੋ ਦੇ ਪਾਕਿਸਤਾਨੀ ਕੌਂਸਲੇਟ  ਅਤੇ ਟੋਰਾਂਟੋ ਦੇ ਭਾਰਤੀ ਕੌਂਸਲੇਟ ਨੂੰ ਸੱਦਣ ਵਿੱਚ ਕਾਮਯਾਬ ਹੋ ਗਿਆ ਸੀਇਸ ਸਮਾਗਮ ਨੈਸ਼ਨਲ ਬੈਂਕੁਇਟ ਹਾਲ ਵਿੱਚ ਕੀਤਾ ਗਿਆ ਸੀ ਰੱਤੂ ਨੇ ਖਾਲਸਾ ਸਮਾਚਾਰ ਸਮੇਤ ਮਿਸੀਸਾਗਾ ਤੋਂ ਛਾਇਆ ਕੀਤੇ ਵੱਖ ਵੱਖ ਅਖ਼ਬਾਰਾਂ ਦੀ ਛਪਾਈ ਵਾਸਤੇ ਕਿਸੇ ਵੀ ਪ੍ਰਿੰਟਿੰਗ ਪ੍ਰੈਸ ਨੂੰ ਅਦਾਇਗੀ ਨਹੀਂ ਕੀਤੀ ਸੀ ਅਤੇ ਇਕ ਤੋਂ ਬਆਦ ਇਕ ਪ੍ਰਿੰਟਿੰਗ ਪ੍ਰੈਸ ਨਾਲ ਠੱਗੀ ਮਾਰਦਾ ਗਿਆ ਸੀਉਸ ਨੇ ਆਪਣੇ ਦਫ਼ਤਰ, ਪ੍ਰਾਈਵੇਟ ਸਕਿਊਰਟੀ, ਮਿਸੀਸਾਗਾ ਵਿੱਚ ਕਿਰਾਏ 'ਤੇ ਲਏ ਕਈ ਮਕਾਨਾ, ਨੈਕਸਜੈਨ ਕੰਪਿਊਟਰ ਕੰਪਨੀ, ਸਕਿਊਰਟੀ ਕੈਮਰੇ ਲਗਾਉਣ ਵਾਲੀ ਕੰਪਨੀ, ਫਰਨੀਚਰ ਕੰਪਨੀ, ਵਕੀਲ ਅਤੇ ਬੈਂਕ ਸਮੇਤ ਕਈਆਂ ਨੂੰ ਲੱਖਾਂ ਡਾਲਰ ਦਾ ਚੂਨਾ ਲਗਾਇਆ ਸੀ
ਸਾਲ 2009 ਦੇ ਅੱਧ ਵਿੱਚ ਓਸ ਨੇ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਆਪਣਾ ਅੱਡਾ ਕਾਇਮ ਕਰ ਲਿਆ ਸੀ ਅਤੇ ਕੈਲਗਰੀ ਵਿੱਚ ਬੈਠੀ ਅਸਮਾ ਸ਼ਾਹ ਨਾਲ ਰਲ਼ ਕੇ ਅੰਤਰਾਸ਼ਟਰੀ ਮੀਡੀਆ ਫਰਮ ਸ਼ੁਰੂ ਕਰਨ ਦੀ ਫੜ ਮਾਰ ਦਿੱਤੀ ਸੀਉਸ ਨੇ ਆਪਣਾ ਅਤੇ ਬੀਬੀ ਅਸਮਾ ਸ਼ਾਹ ਦਾ ਪਰੈਸ ਕਾਰਡ ਵੀ ਬਣਾ ਲਿਆ  ਸੀ ਅਤੇ ਇਹ ਪ੍ਰੈਸ "ਦ ਅਲਬਰਟਾ ਸਿਟੀਜਨ" ਵਲੋਂ ਬਣਾਇਆ ਹਿਗਆ ਸੀ ਜਿਸ ਨੂੰ ਕੈਨੇਡਾ ਦਾ ਕੌਮੀ ਪਰਚਾ ਦੱਸਿਆ ਗਿਆ ਸੀਬੀਬੀ ਅਸਮਾ ਸ਼ਾਹ ਦਾ ਪ੍ਰੈਸ ਕਾਰਡ ਏਐਮਐਸ ਪਬਲਿਸ਼ਰਜ਼ ਦੇ ਨਾਮ 'ਤੇ ਬਣਾਇਆ ਗਿਆ ਸੀ
ਸਾਲ 2009 ਦੇ ਅੰਤ ਅਤੇ 2010 ਵਿੱਚ ਮਨਜੀਤ ਰੱਤੂ ਨੇ ਪੰਜਾਬ ਵਿੱਚ ਕਈ ਮਾਰਕੇ ਮਾਰੇ ਸਨ ਜਿਹਨਾਂ ਵਿੱਚ ਉਪਰੋਕਤ ਮੀਡੀਆ ਫਰਮ ਖੜੀ ਕਰਨ ਤੋਂ ਇਲਾਵਾ ਵਿਦੇਸ਼ ਭੇਜਣ ਦੇ ਨਾਮ 'ਤੇ ਕਈਆਂ ਨਾਲ ਠੱਗੀ ਅਤੇ ਅਤੇ ਇਕ ਕਾਮਯਾਬ ਐਨ ਆਰ ਆਈ ਦੇ ਤੌਰ 'ਤੇ ਆਪਣੇ ਪਿੰਡ ਨੂੰ ਤਰੱਕੀ ਵਾਸਤੇ ਅਡਾਪਟ ਕਰਨਾ ਸ਼ਾਮਲ ਸੀ ਜਿਸ ਦੀਆਂ ਖ਼ਬਰਾਂ ਅੰਗਰੇਜ਼ੀ ਦੇ ਕੁਝ ਕੌਮੀ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਤ ਹੋਈਆਂ ਸਨ ਮਨਜੀਤ ਰੱਤੂ ਵਲੋਂ ਪੰਜਾਬ ਦੇ ਕੁਝ ਮੰਤਰੀ ਸਨਮਾਨਤ ਕੀਤੇ ਗਏ ਸਨ ਜਾਂ ਉਹਨਾਂ ਤੋਂ ਆਪਣੇ ਆਪ ਨੂੰ ਸਨਮਾਨਿਤ ਕਰਵਾਇਆ ਗਿਆ ਸੀ ਇਹਨਾਂ ਵਿੱਚ ਮੰਤਰੀ ਅਜੀਤ ਸਿੰਘ ਕੋਹਾੜ ਅਤੇ ਬੀਬੀ ਲਕਸ਼ਮੀ ਕਾਂਤਾ ਚਾਵਲਾ ਸ਼ਾਮਲ ਹਨ ਕੁਝ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੀ ਐਨ ਆਰ ਆਈ ਸਭਾ ਦਾ ਪ੍ਰਧਾਨ ਕਮਲਜੀਤ ਹੇਅਰ ਵੀ ਕੁਝ ਤਸਵੀਰਾਂ ਵਿੱਚ ਹਾਰਾਂ ਨਾਲ ਲੱਦਿਆ ਮਨਜੀਤ ਸਿੰਘ ਰੱਤੂ ਨਾਲ ਖੜਾ  ਵੇਖਿਆ ਗਿਆ ਸੀ ਇਕ ਤਸਵੀਰ ਵਿੱਚ ਇਕ ਸੰਤ ਮਹਾਤਮਾ ਅਤੇ ਅਕਾਲੀ ਐਮ ਐਲ ਏ ਜਗਬੀਰ ਸਿੰਘ ਬਰਾੜ ਵੀ ਰੱਤੂ ਨਾਲ ਖੜਾ ਹੈਮਨਜੀਤ ਰੱਤੂ ਨੇ ਆਪਣੇ ਆਪ ਨੂੰ ਕਈ ਕਿਤਾਬਾਂ ਦਾ ਲਿਖਾਰੀ ਵੀ ਦੱਸਿਆ ਸੀ ਜੋ ਆਪਣੇ ਪਿੰਡ ਦੇ ਵਿਕਾਸ ਵਾਸਤੇ ਯਤਨਸੀਲ ਹੈ

ਆਪਣੀ ਮਾਂ ਨੂੰ ਕਸੂਤੀ ਫਸਾਇਆ:
ਹੁਣ ਪਤਾ ਲੱਗਾ ਹੈ ਕਿ ਜਦ ਮਨਜੀਤ ਸਿੰਘ ਰੱਤੂ ਕੈਨੇਡਾ ਵਿੱਚ 2006 ਵਿੱਚ ਫੜਿਆ ਗਿਆ ਸੀ ਅਤੇ ਜਨਵਰੀ 2009 ਤੱਕ ਜੇਲ਼ ਵਿੱਚ ਰਿਹਾ ਸੀ ਤਾਂ ਉਸ ਨੇ ਪੰਜਾਬ ਵਿੱਚ ਆਪਣੀ ਮਾਂ ਤੋਂ ਕੇਸ ਵਾਸਤੇ ਪੈਸੇ ਮੰਗੇ ਸਨਠੀਕ ਇਸ ਸਮੇਂ ਰੱਤੂ ਦੇ ਮਾਮੇ ਨੇ ਆਪਣੀ ਕੋਠੀ ਵੇਚੀ ਅਤੇ ਰੱਤੂ ਦੀ ਮਾਂ ਨੇ ਆਪਣੇ ਭਰਾ (ਰੱਤੂ ਦੇ ਮਾਮੇ) ਕੋਲ ਆਪਣੇ ਪੁੱਤ ਦਾ ਵਾਸਤਾ ਪਾ ਕੇ 25 ਲੱਖ ਰੁਪਏ ਹੁਦਾਰੇ ਲੈ ਲਏ ਸਨਪਤਾ ਲੱਗਾ ਹੈ ਕਿ ਮਾਂ ਨੇ ਇਹ ਪੈਸੇ ਰੱਤੂ ਜਾਂ ਉਸ ਦੇ ਸੰਪਰਕ ਨੂੰ ਭੇਜ ਦਿੱਤੇ ਸਨਰੱਤੂ ਦੇ ਮਾਮੇ ਦੀ ਧੀ-ਭੈਣ ਨੇ ਆਪਣੇ ਬਾਪ ਨੂੰ ਇਹ ਪੈਸੇ ਦੇਣ ਵਾਸਤੇ ਪ੍ਰੇਰਿਆ ਸੀਮਾਮੇ ਨੇ ਆਪਣੀ ਭੈਣ (ਰੱਤੂ ਦੀ ਮਾਂ) ਤੋਂ ਪੋਸਟ ਡੇਟਡ ਚੈੱਕ ਲੈ ਲਏ ਸਨਜਦ ਵਆਦੇ ਮੁਤਾਬਿਕ ਪੈਸੇ ਵਾਪਸ ਨਾ ਕੀਤੇ ਗਏ ਅਤੇ ਰੱਤੂ ਵੀ ਭਾਰਤ ਪਰਤ ਆਇਆ ਤਾਂ ਮਾਮੇ ਨੇ ਪੈਸੇ ਮੋੜਨ ਵਾਸਤੇ ਜ਼ੋਰ ਪਾਇਆਜਦ ਪੈਸੇ ਨਾ ਮੋੜੇ ਗਏ ਤਾਂ ਮਾਮੇ ਨੇ ਚੈੱਕ ਜਮਾਂ ਕਰਵਾ ਲਏ ਜੋ ਬਾਂਉਂਸ ਹੋ ਗਏ
ਭਾਰਤ ਦਾ ਚੈੱਕ ਬਾਂਊਂਸ ਹੋਣ ਦਾ ਕਾਨੂੰਨ ਬਹੁਤ ਸਖ਼ਤ ਹੈ ਅਤੇ ਮਾਮੇ ਨੇ ਇਸ ਅਧਾਰ 'ਤੇ ਕੇਸ ਦਾਇਰ ਕਰ ਦਿੱਤਾ ਪਤਾ ਲੱਗਾ ਹੈ ਕਿ ਅਦਾਲਤ ਨੇ ਇਸ ਕੇਸ ਵਿੱਚ ਰੱਤੂ ਦੀ ਬਿਰਧ ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ


not :- meI 2006 ivwc jd mnjIq rwqU kYnyzf ivwc pIal rIjnl puils ny Prfz dy dosL ivwc igRPqfr kr ilaf sI qF KLbrnfmf ivwc iek lMbI rport pRkfsLq kIqI geI sI. hyT ieh rport pfTkF dI jfxkfrI vfsqy hfjLr hY qFik rwqU dy kys dI ipwTBUmI dI jfxkfrI iml sky.

mnjIq rwqU bfry KLbrnfmf ivwc pihlF CpIaF KLbrF pVHn leI ieQy kilk kro

 

hux qwk KLbrnfmf dI vYWb sfeIt nUM pfTk vyK cuwky hn

Click Here